ਯੈੱਸ ਪੰਜਾਬ
ਚੰਡੀਗੜ੍ਹ, 3 ਦਸੰਬਰ , 2024
ਉੱਘੇ ਆਜ਼ਾਦੀ ਘੁਲਾਟੀਏ, ਸਾਹਿਤਕਾਰ ਅਤੇ ਪੱਤਰਕਾਰ ਸਵਰਗੀ Ajit Saini ਦੀ ਯਾਦ ਵਿੱਚ ਹਰ ਸਾਲ ਦਿੱਤੇ ਜਾਣ ਵਾਲਾ ‘‘ਅਜੀਤ ਸੈਣੀ ਯਾਦਗਾਰੀ ਪੁਰਸਕਾਰ’’ ਇਸ ਵਾਰੀ Punjabi ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਉੱਘੇ ਪੰਜਾਬੀ ਕਵੀ Dr. Lakhwinder Singh Johal ਨੂੰ ਦਿੱਤਾ ਜਾਵੇਗਾ।
Jalandhar ਵੈਲਫੇਅਰ ਸੋਸਾਇਟੀ ਵੱਲੋਂ ਸਾਲ 2024 ਦੇ ਪੁਰਸਕਾਰ ਦਾ ਐਲਾਨ ਕਰਦਿਆਂ ਡਾਕਟਰ ਸੁਸ਼ਮਾ ਚਾਵਲਾ ਅਤੇ ਸੁਰਿੰਦਰ ਸੈਣੀ ਨੇ ਦੱਸਿਆ ਕਿ Dr. Lakhwinder Singh Johal ਨੂੰ ਦਿੱਤਾ ਜਾਣ ਵਾਲਾ ਇਹ ਪੁਰਸਕਾਰ ਸੱਤਵਾਂ ਪੁਰਸਕਾਰ ਹੈ। ਇਸ ਤੋਂ ਪਹਿਲਾਂ ਇਹ ਪੁਰਸਕਾਰ ਇਰਵਨ ਖੰਨਾ, ਸੁਰੇਸ਼ ਸੇਠ, ਰਮਨ ਮੀਰ, ਬੇਅੰਤ ਸਿੰਘ ਸਰਹੱਦੀ, ਸਤਨਾਮ ਸਿੰਘ ਚਾਹਲ ਅਤੇ ਇੰਦਰ ਮੋਹਨ ਛਾਬੜਾ ਨੂੰ ਦਿੱਤਾ ਜਾ ਚੁੱਕਾ ਹੈ।
ਵੀਹ ਤੋਂ ਵੱਧ ਕਿਤਾਬਾਂ ਦੇ ਲੇਖਕ ਸਵਰਗੀ ਅਜੀਤ ਸੈਣੀ ਇੰਡੀਅਨ ਨੈਸ਼ਨਲ ਆਰਮੀ ਦੇ ਵੱਡੇ ਯੋਧਿਆਂ ਵਿੱਚੋਂ ਸਨ। ਉਹ ਆਈ.ਐਨ.ਏ ਦੇ ਰੰਗੂਨ ਤੋਂ ਛਪਦੇ ਅਖਬਾਰ ਦੇ ਸੰਪਾਦਕ ਵੀ ਰਹੇ ਅਤੇ ਆਲ ਇੰਡੀਆ ਰੇਡੀਓ ਦੇ ਨਿਊਜ਼ ਸੰਪਾਦਕ ਵੀ ਰਹੇ। ਰੋਜ਼ਾਨਾ ‘‘ਅਜੀਤ’’ ਜਲੰਧਰ ਦੇ ਜਨਰਲ ਮੈਨੇਜਰ ਵਜੋਂ ਵੀ ਉਹ ਕਈ ਸਾਲਾਂ ਤੱਕ ਸੇਵਾ ਨਿਭਾਉਂਦੇ ਰਹੇ।
ਸੁਰਿੰਦਰ ਸੈਣੀ ਨੇ ਦੱਸਿਆ ਕਿ ਇਹ ਪੁਰਸਕਾਰ 10 ਦਸੰਬਰ ਨੂੰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਕੀਤੇ ਜਾਣ ਵਾਲੇ ਇੱਕ ਸਮਾਗਮ ਵਿੱਚ ਭੇਟ ਕੀਤਾ ਜਾਵੇਗਾ।