Monday, July 1, 2024
spot_img
spot_img
spot_img

DIG ਨਿਲੰਬਰੀ ਜਗਦਲੇ ਨੇ ਰੂਪਨਗਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਕੀਤਾ ਉਦਘਾਟਨ

ਯੈੱਸ ਪੰਜਾਬ
ਰੂਪਨਗਰ, 28 ਜੂਨ, 2024

ਅੱਜ ਦੇ ਤਕਨੀਕੀ ਯੁੱਗ ਵਿੱਚ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਲੋਕ ਸਾਈਬਰ ਅਪਰਾਧਾਂ ਦਾ ਸ਼ਿਕਾਰ ਹੋ ਰਹੇ ਹਨ। ਜਿਸ ਲਈ ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਵੱਖ-ਵੱਖ ਜਿਲ੍ਹਿਆਂ ਵਿੱਚ ਸਾਈਬਰ ਕਰਾਇਮ ਥਾਣੇ ਸਥਾਪਤ ਕੀਤੇ ਗਏ ਹਨ, ਇਸੇ ਤਰਜ ਉਤੇ ਜਿਲ੍ਹਾ ਰੂਪਨਗਰ ਵਿੱਚ ਅੱਜ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਸ੍ਰੀਮਤੀ ਨਿਲੰਬਰੀ ਜਗਦਲੇ ਆਈ.ਪੀ.ਐਸ. ਸਦਰ ਥਾਣੇ ਰੂਪਨਗਰ ਵਿਖੇ ਸਾਈਬਰ ਕਰਾਇਮ ਪੁਲਿਸ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਵੀ ਹਾਜ਼ਰ ਸਨ।

ਇਸ ਮੌਕੇ ਡੀ.ਆਈ.ਜੀ ਨਿਲੰਬਰੀ ਜਗਦਲੇ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਇਸ ਸਾਈਬਰ ਪੁਲਿਸ ਸਟੇਸ਼ਨ ਵਿੱਚ ਉਂਨਤ ਤਕਨੀਕ ਅਤੇ ਤਜਰਬੇਕਾਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਉਹ ਸਾਈਬਰ ਅਪਰਾਧਾਂ ਨੂੰ ਪ੍ਰਭਾਵੀ ਢੰਗ ਨਾਲ ਹੈਂਡਲ ਕਰਨਗੇ ਅਤੇ ਸਾਈਬਰ ਅਪਰਾਧ ਦੇ ਪੀੜਤਾ ਨੂੰ ਲੋੜੀਦੀ ਮੱਦਦ ਪ੍ਰਦਾਨ ਕਰਨਗੇ ਅਤੇ ਤਕਨੀਕੀ ਢੰਗ ਨਾਲ ਤਫਤੀਸ਼ ਕਰਕੇ ਸਾਈਬਰ ਅਪਰਾਧਾਂ ਵਿੱਚ ਲੋੜੀਂਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਗੇ।

ਇਸ ਪੁਲਿਸ ਸਟੇਸ਼ਨ ਦੀ ਦੇਖ-ਰੇਖ ਇੱਕ ਉਪ-ਕਪਤਾਨ ਪੁਲਿਸ ਰੈਂਕ ਦੇ ਅਧਿਕਾਰੀ ਅਧੀਨ ਹੋਵੇਗੀ। ਇਸ ਸਾਈਬਰ ਕਰਾਈਮ ਥਾਣੇ ਵਿੱਚ ਇੱਕ ਇੰਸਪੈਕਟਰ, ਇੱਕ ਸਹਾਇਕ ਥਾਣੇਦਾਰ ਅਤੇ 06 ਓ.ਆਰ ਤਾਇਨਾਤ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਮੋਬਾਇਲ ‘ਤੇ ਅਤੇ ਆਨਲਾਈਨ ਰਾਂਹੀ ਆਧੁਨਿਕ ਢੰਗ ਨਾਲ ਠੱਗੀ ਮਾਰਨ ਨੂੰ ਸਾਈਬਰ ਕ੍ਰਾਈਮ ਕਿਹਾ ਜਾਂਦਾ ਹੈ। ਸਾਈਬਰ ਕ੍ਰਾਈਮ ਵਿਚ ਦੋਸ਼ੀਆਂ ਦੁਆਰਾ ਇੰਟਰਨੈਟ ਅਤੇ ਮੋਬਾਇਲ ਫੋਨ ਦੀ ਮੱਦਦ ਨਾਲ ਭੋਲੇ ਭਾਲੇ ਬੱਚਿਆਂ ਅਤੇ ਔਰਤਾਂ ਨੂੰ ਮੂਰਖ ਬਣਾਕੇ ਉਨ੍ਹਾਂ ਦੇ ਡੈਬਿਟ/ਕ੍ਰੈਡਿਟ ਕਾਰਡ ਦਾ ਪਿੰਨ/ਸੀ.ਵੀ.ਵੀ. ਨੰਬਰ ਜਾਂ ਓ.ਟੀ.ਪੀ. ਪ੍ਰਾਪਤ ਕਰਕੇ ਪੈਸੇ ਦੀ ਠੱਗੀ ਕੀਤੀ ਜਾਂਦੀ ਹੈ।

ਇਨ੍ਹਾਂ ਸਾਈਬਰ ਅਪਰਾਧਾਂ ਦੀ ਗਿਣਤੀ ਵਿਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਜੇਕਰ ਠੱਗੀ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਧੋਖਾਧੜੀ ਦੇ ਸ਼ਿਕਾਰ ਹੋਏ ਵਿਅਕਤੀ ਦੇ ਪੈਸੇ ਉਸਨੂੰ ਵਾਪਸ ਦਿਵਾਉਣ ਵਿੱਚ ਪੁਲਿਸ ਨੂੰ ਕਾਫ਼ੀ ਮੱਦਦ ਮਿਲਦੀ ਹੈ।

ਇਸ ਮੌਕੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ ਰੂਪਨਗਰ ਨੇ ਦੱਸਿਆ ਕਿ ਇਸ ਤੋ ਪਹਿਲਾ ਇਸ ਜ਼ਿਲ੍ਹੇ ਵਿੱਚ ਪਿਛਲੇ 1 ਸਾਲ ਦੌਰਾਨ ਸਾਈਬਰ ਸੈਲ ਪਾਸ 3384 ਕੇਸ ਸਾਈਬਰ ਅਪਰਾਧ ਸਬੰਧੀ ਪ੍ਰਾਪਤ ਹੋਏ ਜਿੰਨਾ ਵਿੱਚੋ 3100 ਕੇਸਾ ਦਾ ਨਿਪਟਾਰਾ ਕੀਤਾ ਗਿਆ ਅਤੇ ਇੰਨ ਕੇਸਾਂ ਵਿੱਚ ਤਫਤੀਸ਼ ਪੜਤਾਲ ਕਰਦੇ ਹੋਏ ਜਿੰਨਾ ਵਿੱਚੋ 8 ਲੱਖ 15 ਹਜਾਰ 645/- ਰੁਪਏ ਪੀੜਿਤਾ ਦੇ ਖਾਤੇ ਵਿੱਚ ਵਾਪਿਸ ਕਰਵਾਏ ਗਏ।

ਉਨ੍ਹਾਂ ਆਮ ਪਬਲਿਕ ਨੂੰ ਸਾਈਬਰ ਅਪਰਾਧਾ ਸਬੰਧੀ ਕਰਦਿਆਂ ਕਿਹਾ ਕਿ ਜਦੋਂ ਵੀ ਕਿਸੇ ਵਿਅਕਤੀ ਨਾਲ ਕੋਈ ਸਾਈਬਰ ਅਪਰਾਧ (ਵਿੱਤੀ ਧੋਖਾਧੜੀ) ਹੁੰਦਾ ਹੈ ਤਾਂ ਉਹ ਤੁਰੰਤ ਸਾਈਬਰ ਹੈਲਪ ਲਾਇਨ ਨੰਬਰ 1930 ‘ਤੇ ਅਪਣੀ ਸ਼ਿਕਾਇਤ ਦਰਜ ਕਰਵਾਏ ਕਿਉਂਕਿ ਫਰਾਡ ਹੋਣ ਦੇ 24 ਘੰਟਿਆ ਦੇ ਅੰਦਰ ਅੰਦਰ ਫਰਾਂਡ ਕੀਤੀ ਹੋਈ ਰਕਮ ਨੂੰ ਬੈਂਕ ਵਿੱਚ ਹੋਲਡ ਹੋਣ ਦੀ ਸੰਭਾਵਨਾ ਹੋ ਸਕਦੀ ਹੈ।

ਇਸ ਤੋਂ ਇਲਾਵਾ ਆਨ ਲਾਇਨ https://cybercrime.gov.in ਉਤੇ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ ਅਤੇ ਜੇਕਰ ਸਾਇਬਰ ਕਰਾਇਮ ਨਹੀਂ ਹੋਇਆ ਹੈ ਪਰ ਇਸ ਸਬੰਧੀ ਕੋਈ ਸ਼ੱਕ ਹੈ ਤਾਂ ਉਹ ਆਨ ਲਾਇਨ https://sancharsaathi.gov.in ‘ਤੇ ਵੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਤਾਂ ਜੋ ਆਉਣ ਵਾਲੇ ਨੰਬਰ ਨੂੰ ਬਲਾਕ ਕਰਵਾਇਆਂ ਜਾ ਸਕੇ ਤਾਂ ਜੋ ਅੱਗੇ ਕਿਸੇ ਹੋਰ ਨਾਲ ਫਰਾਡ ਨਾਂ ਹੋ ਸਕੇ।

ਉਨ੍ਹਾਂ ਕਿਹਾ ਕਿ ਇਸ ਸਾਈਬਰ ਅਪਰਾਧ ਥਾਣਾ ਅਧੀਨ ਹੇਠ ਦਰਜ ਹੋਣ ਵਾਲੇ ਮੁਕੱਦਮਿਆ ਦੀ ਡੂੰਘਾਈ ਨਾਲ ਤਫਤੀਸ਼ ਕਰਕੇ ਸਾਈਬਰ ਅਪਰਾਧ ਦਾ ਸ਼ਿਕਾਰ ਹੋਏ ਪੀੜਤਾ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

- Advertisment -

ਅਹਿਮ ਖ਼ਬਰਾਂ