Wednesday, March 29, 2023

ਵਾਹਿਗੁਰੂ

spot_img

spot_img
spot_img

ਇਕ ਸਿਰੜ ਦਾ ਨਾਂ ਹੈ ਹਰਸ਼ਰਨ ਸਿੰਘ – ਡਾਇਰੀ ਦਾ ਪੰਨਾ: ਨਿੰਦਰ ਘੁਗਿਆਣਵੀ

- Advertisement -

Diary da Panna – Ninder Ghugianvi on Harsharan Singh

ਯੈੱਸ ਪੰਜਾਬ
ਬਾਬਾ ਫਰੀਦ ਜੀ ਦੀ ਵਰੋਸਾਈ ਧਰਤੀ ਫ਼ਰੀਦਕੋਟ ਦੇ ਰੰਗਮੰਚ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਕੇ ਹਰਸ਼ਰਨ ਸਿੰਘ ਅੱਜ ਪੰਜਾਬੀ ਸਿਨੇਮਾਂ ਦਾ ਇਕ ਸਥਾਪਿਤ ਨਾਂਅ ਹੈ। ਮੈਂ ਉਸਨੂੰ ਉਹਦੇ ਬਚਪਨ ਤੋਂ ਲੈਕੇ ਹੁਣ ਤੱਕ ਪੋਟਾ ਪੋਟਾ ਉੱਸਰਦਿਆਂ ਨਿੱਸਰਦਿਆਂ ਦੇਖਿਆ ਹੈ। ਜਨੂੰਨ, ਮੇਹਨਤ, ਲਗਨਸ਼ੀਲਤਾ ਤੇ ਸਿਰੜ ਉਸ ਵਿਚ ਕੁਦਰਤ ਨੇ ਕੁਟ ਕੁਟ ਕੇ ਭਰਿਆ ਹੋਇਐ। ਉਹ ਬਚਪਨ ਤੋਂ ਹੀ ਆਪਣੀ ਰੰਗਮੰਚੀ ਸੁਰ ਵਿੱਚ ਮਸਤ ਰਿਹਾ ਹੈ। ਛੋਟੀ ਉਮਰੇ ਬੜਾ ਕੰਮ ਕੀਤਾ ਹੈ ਉਹਨੇ।

Ninder Ghugianvi Writerਉਸ ਨੇ ਆਪਣੀ ਅਦਾਕਾਰੀ ਦੇ ਹੁਨਰ ਨੂੰ ਬਹੁਤ ਸਿਦਕ,ਸ਼ਿੱਦਤ ਤੇ ਅਥੱਕ ਮਿਹਨਤ ਨਾਲ ਨਿਖਾਰਿਆ ਤੇ ਸੰਵਾਰਿਆ ਹੈ। ਖਾਸ ਤੌਰ ਉਤੇ ਉਹਨੇ ਫਿਲਮਾਂ ‘ਚੱਕ ਜਵਾਨਾਂ’ , ‘ਪੰਜਾਬ 1984’ ਤੇ ‘ਖ਼ੂਨ’ ਵਰਗੀਆਂ ਅਨੇਕਾਂ ਕਾਮਯਾਬ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਹਰਸ਼ਨ ਸਿੰਘ ਹੁਣ ਆਉਣ ਵਾਲੀ 13 ਜਨਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਬਤੌਰ ਨਾਇਕ ‘ਰੇਂਜ ਰੋਡ 290’ (RANGE ROAD 290)ਫ਼ਿਲਮ ਲੈ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਪੇਸ਼ ਹੋ ਰਿਹਾ ਹੈ। ਉਮੀਦ ਹੈ ਹਮੇਸ਼ਾਂ ਦੀ ਤਰ੍ਹਾਂ ਤੁਸੀਂ ਸਿਨੇਮਾਂ ਘਰਾਂ ਵਿੱਚ ਜਾ ਕੇ ਹਰਸ਼ਰਨ ਨੂੰ ਪਿਆਰ ਦੇਵੋਂਗੇ।

ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਅਤੇ ਸੰਪਾਦਕ ਸਤਿੰਦਰ ਕੱਸੋਆਣਾ ਹਨ। ਫ਼ਿਲਮ ਦੀ ਸ਼ੂਟਿੰਗ ਕੈਲਗਰੀ ਕੈਨੇਡਾ ਦੀਆਂ ਵੱਖ ਵੱਖ ਖੂਬਸੂਰਤ ਲੋਕੇਸ਼ਨਜ਼ ਤੇ ਹੋਈ ਹੈ। ਕੈਮਰਾ ਚਲਾਇਆ ਹੈ ਸਹਜ਼ਾਦ ਪਾਸ਼ਾ ਨੇ। ਹਰਸ਼ਰਨ ਸਿੰਘ ਦੀ ਹੀਰੋਇਨ ਦੇ ਤੌਰ ਤੇ ਅਰਸ਼ ਪੁਰਬਾ ਹਨ। ਨਾਲ ਹੀ ਅਮਨਿੰਦਰ ਢਿੱਲੋਂ, ਸਤਿੰਦਰ ਕੱਸੋਆਣਾ, ਦਲਜੀਤ ਸੰਧੂ, ਪਿਪਨ ਕੁਮਾਰ, ਸਟੂਅਰਟ ਬੇਂਟਲੇ, ਟਰੋਯ ਗਰੀਨਵੁੱਡ , ਗੈਰੀ, ਟ੍ਰੇਵਰ ਆਦਿ ਆਪਣੀ ਅਦਾਕਾਰੀ ਦੇ ਜੌਹਰ ਬਿਖੇਰ ਰਹੇ ਹਨ।

ਇਹੋ ਜਿਹੇ ਲਗਨਸ਼ੀਲ, ਉਤਸ਼ਾਹੀ ਤੇ ਕੁਦਰਤ ਦੇ ਵਰੋਸਾਏ ਕਲਾਕਾਰ ਕਿਸੇ ਸੂਰਜ ਵਾਂਗ ਬਹੁਤੀ ਦੇਰ ਬੱਦਲਾਂ ਵਿਚ ਲੁਕੇ ਨਹੀਂ ਰਹਿ ਸਕਦੇ ਹੁੰਦੇ, ਇਕ ਨਾ ਇਕ ਦਿਨ ਚੜਨਾ ਹੀ ਹੁੰਦੈ ਸੂਰਜ ਨੇ। ਸਾਡਾ ਹਰਸ਼ਰਨ ਸਿੰਘ ਨਵਾਂ ਤੇ ਨਿਵੇਕਲਾ ਫਿਲਮੀ ਸੂਰਜ ਹੈ। ਇਸ ਦਾ ਕਲਾ ਦੀ ਤਪਸ਼ ਤੇ ਨਿਘਾਸ ਦਰਸ਼ਕਾਂ ਨੂੰ ਮੋਹੇਗਾ। ਮੈਂ ਉਸਨੂੰ ਲਗਪਗ 35 ਸਾਲਾਂ ਤੋਂ ਇਕ ਨੇੜੂ ਪਰਿਵਾਰਕ ਮੈਂਬਰ ਵਜੋਂ ਦੇਖ ਰਿਹਾ ਹਾਂ। ਮੇਰੀ ਡਾਇਰੀ ਦਾ ਪੰਨਾ ਉਸ ਵਾਸਤੇ ਸ਼ੁਭ ਕਾਮਨਾ ਕਰ ਰਿਹੈ।

ਬਾਬਾ ਫਰੀਦ ਜੀ ਦੀ ਵਰੋਸਾਈ ਧਰਤੀ ਫ਼ਰੀਦਕੋਟ ਦੇ ਰੰਗਮੰਚ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਕੇ ਹਰਸ਼ਰਨ ਸਿੰਘ ਅੱਜ ਪੰਜਾਬੀ ਸਿਨੇਮਾਂ ਦਾ ਇਕ ਸਥਾਪਿਤ ਨਾਂਅ ਹੈ। ਮੈਂ ਉਸਨੂੰ ਉਹਦੇ ਬਚਪਨ ਤੋਂ ਲੈਕੇ ਹੁਣ ਤੱਕ ਪੋਟਾ ਪੋਟਾ ਉੱਸਰਦਿਆਂ ਨਿੱਸਰਦਿਆਂ ਦੇਖਿਆ ਹੈ। ਜਨੂੰਨ, ਮੇਹਨਤ, ਲਗਨਸ਼ੀਲਤਾ ਤੇ ਸਿਰੜ ਉਸ ਵਿਚ ਕੁਦਰਤ ਨੇ ਕੁਟ ਕੁਟ ਕੇ ਭਰਿਆ ਹੋਇਐ। ਉਹ ਬਚਪਨ ਤੋਂ ਹੀ ਆਪਣੀ ਰੰਗਮੰਚੀ ਸੁਰ ਵਿੱਚ ਮਸਤ ਰਿਹਾ ਹੈ। ਛੋਟੀ ਉਮਰੇ ਬੜਾ ਕੰਮ ਕੀਤਾ ਹੈ ਉਹਨੇ।

ਉਸ ਨੇ ਆਪਣੀ ਅਦਾਕਾਰੀ ਦੇ ਹੁਨਰ ਨੂੰ ਬਹੁਤ ਸਿਦਕ,ਸ਼ਿੱਦਤ ਤੇ ਅਥੱਕ ਮਿਹਨਤ ਨਾਲ ਨਿਖਾਰਿਆ ਤੇ ਸੰਵਾਰਿਆ ਹੈ। ਖਾਸ ਤੌਰ ਉਤੇ ਉਹਨੇ ਫਿਲਮਾਂ ‘ਚੱਕ ਜਵਾਨਾਂ’ , ‘ਪੰਜਾਬ 1984’ ਤੇ ‘ਖ਼ੂਨ’ ਵਰਗੀਆਂ ਅਨੇਕਾਂ ਕਾਮਯਾਬ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਹਰਸ਼ਨ ਸਿੰਘ ਹੁਣ ਆਉਣ ਵਾਲੀ 13 ਜਨਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਬਤੌਰ ਨਾਇਕ ‘ਰੇਂਜ ਰੋਡ 290’ (RANGE ROAD 290)ਫ਼ਿਲਮ ਲੈ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਪੇਸ਼ ਹੋ ਰਿਹਾ ਹੈ। ਉਮੀਦ ਹੈ ਹਮੇਸ਼ਾਂ ਦੀ ਤਰ੍ਹਾਂ ਤੁਸੀਂ ਸਿਨੇਮਾਂ ਘਰਾਂ ਵਿੱਚ ਜਾ ਕੇ ਹਰਸ਼ਰਨ ਨੂੰ ਪਿਆਰ ਦੇਵੋਂਗੇ।

ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਅਤੇ ਸੰਪਾਦਕ ਸਤਿੰਦਰ ਕੱਸੋਆਣਾ ਹਨ। ਫ਼ਿਲਮ ਦੀ ਸ਼ੂਟਿੰਗ ਕੈਲਗਰੀ ਕੈਨੇਡਾ ਦੀਆਂ ਵੱਖ ਵੱਖ ਖੂਬਸੂਰਤ ਲੋਕੇਸ਼ਨਜ਼ ਤੇ ਹੋਈ ਹੈ। ਕੈਮਰਾ ਚਲਾਇਆ ਹੈ ਸਹਜ਼ਾਦ ਪਾਸ਼ਾ ਨੇ। ਹਰਸ਼ਰਨ ਸਿੰਘ ਦੀ ਹੀਰੋਇਨ ਦੇ ਤੌਰ ਤੇ ਅਰਸ਼ ਪੁਰਬਾ ਹਨ। ਨਾਲ ਹੀ ਅਮਨਿੰਦਰ ਢਿੱਲੋਂ, ਸਤਿੰਦਰ ਕੱਸੋਆਣਾ, ਦਲਜੀਤ ਸੰਧੂ, ਪਿਪਨ ਕੁਮਾਰ, ਸਟੂਅਰਟ ਬੇਂਟਲੇ, ਟਰੋਯ ਗਰੀਨਵੁੱਡ , ਗੈਰੀ, ਟ੍ਰੇਵਰ ਆਦਿ ਆਪਣੀ ਅਦਾਕਾਰੀ ਦੇ ਜੌਹਰ ਬਿਖੇਰ ਰਹੇ ਹਨ।

ਇਹੋ ਜਿਹੇ ਲਗਨਸ਼ੀਲ, ਉਤਸ਼ਾਹੀ ਤੇ ਕੁਦਰਤ ਦੇ ਵਰੋਸਾਏ ਕਲਾਕਾਰ ਕਿਸੇ ਸੂਰਜ ਵਾਂਗ ਬਹੁਤੀ ਦੇਰ ਬੱਦਲਾਂ ਵਿਚ ਲੁਕੇ ਨਹੀਂ ਰਹਿ ਸਕਦੇ ਹੁੰਦੇ, ਇਕ ਨਾ ਇਕ ਦਿਨ ਚੜਨਾ ਹੀ ਹੁੰਦੈ ਸੂਰਜ ਨੇ। ਸਾਡਾ ਹਰਸ਼ਰਨ ਸਿੰਘ ਨਵਾਂ ਤੇ ਨਿਵੇਕਲਾ ਫਿਲਮੀ ਸੂਰਜ ਹੈ। ਇਸ ਦਾ ਕਲਾ ਦੀ ਤਪਸ਼ ਤੇ ਨਿਘਾਸ ਦਰਸ਼ਕਾਂ ਨੂੰ ਮੋਹੇਗਾ। ਮੈਂ ਉਸਨੂੰ ਲੰਬੇ ਸਮੇਂ ਤੋਂ ਇਕ ਨੇੜੂ ਪਰਿਵਾਰਕ ਮੈਂਬਰ ਵਜੋਂ ਦੇਖ ਰਿਹਾ ਹਾਂ। ਮੇਰੀ ਡਾਇਰੀ ਦਾ ਪੰਨਾ ਉਸ ਵਾਸਤੇ ਸ਼ੁਭ ਕਾਮਨਾ ਕਰ ਰਿਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਖ਼ਬਰ ਸਾਰ

ਸਿੱਖ ਜਗ਼ਤ

ਬੰਦੀ ਸਿੰਘਾਂ ਦੀ ਰਿਹਾਈ ਲਈ ਵੱਖਰੇ ਤੌਰ ’ਤੇ ਰੱਖ਼ਿਆ ਵਿਸ਼ੇਸ਼ ਫੰਡ; ਸ਼੍ਰੋਮਣੀ ਕਮੇਟੀ ਦਾ 11 ਅਰਬ 38 ਕਰੋੜ ਰੁਪਏ ਦਾ ਬਜਟ ਪਾਸ

ਯੈੱਸ ਪੰਜਾਬ ਅੰਮ੍ਰਿਤਸਰ, 28 ਮਾਰਚ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਸਾਲ 2023-24 ਦਾ ਸਾਲਾਨਾ ਬਜਟ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਇਜਲਾਸ ਦੌਰਾਨ ਪਾਸ ਕੀਤਾ ਗਿਆ। ਸ੍ਰੀ ਗੁਰੂ...

ਸਿੱਖ ਆਪਣੇ ਬੱਚਿਆਂ ਦੇ ਨਾਂਵਾਂ ਨਾਲ ਸਿੰਘ ਅਤੇ ਕੌਰ ਜ਼ਰੂਰ ਲਾਉਣ; ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸੰਬੰਧੀ ਅਹਿਮ ਮਤੇ ਪਾਸ

ਯੈੱਸ ਪੰਜਾਬ ਅੰਮ੍ਰਿਤਸਰ, 28 ਮਾਰਚ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਨਾਲ ਸਬੰਧਤ ਅਹਿਮ ਮਤੇ ਪਾਸ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ...

ਮਨੋਰੰਜਨ

“ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” 7 ਅਪ੍ਰੈਲ 2023 ਨੂੰ ਹੋਵੇਗੀ ਸਿਨੇਮਾਘਰਾਂ ਵਿੱਚ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 24 ਮਾਰਚ 2023: ਦਰਸ਼ਕ ਕਾਫੀ ਸਮੇਂ ਤੋਂ ਸਿਨੇਮਾਘਰਾਂ ਵਿੱਚ ਫਿਲਮ "ਏਸ ਜਹਾਨੋ ਦੂਰ ਕਿਤੇ-ਚਲ ਜਿੰਦੀਏ" ਨੂੰ ਦੇਖਣ ਲਈ ਉਤਸ਼ਾਹਿਤ ਹਨ। ਖੈਰ! ਦਰਸ਼ਕਾਂ ਦੀ ਉਤਸੁਕਤਾ ਜਲਦੀ ਹੀ ਖਤਮ ਹੋਣ ਜਾ ਰਹੀ ਹੈ ਕਿਉਂਕਿ ਇਹ...

‘ਡਿਨਰ ਡੇਟ’ ਤੋਂ ਬਾਅਦ ਹੁਣ ਰਾਘਵ ਚੱਢਾ ਤੇ ਪ੍ਰਨੀਤੀ ਚੋਪੜਾ ‘ਲੰਚ’ ’ਤੇ ਇਕੱਠੇ ਨਜ਼ਰ ਆਏ

ਯੈੱਸ ਪੰਜਾਬ ਮੁੰਬਈ, 23 ਮਾਰਚ, 2023: ਬਾਲੀਵੁੱਡ ਅਦਾਕਾਰਾ ਪ੍ਰਨੀਤੀ ਚੋਪੜਾ ਅੱਜ ‘ਆਮ ਆਦਮੀ ਪਾਰਟੀ’ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਨਾਲ ਲੰਚ ’ਤੇ ਮਿਲਣ ਤੋਂ ਬਾਅਦ ਇਕੱਠੇ ਨਜ਼ਰ ਆਏ। ਇਸ ਤੋਂ ਪਹਿਲਾਂ ਦੋਵੇਂ...

ਤਰਸੇਮ ਜੱਸੜ ਦਾ ‘ਸਪੌਟੀਫ਼ਾਈ’ ਸਿੰਗਲ, ‘ਮਾਣ ਪੰਜਾਬੀ’ ਨਿਊਯਾਰਕ ਵਿੱਚ ‘ਟਾਈਮਜ਼ ਸਕੁਏਅਰ’ ’ਤੇ ਹੋਇਆ ਫ਼ੀਚਰ

ਯੈੱਸ ਪੰਜਾਬ ਚੰਡੀਗੜ੍ਹ, 23 ਮਾਰਚ, 2023: ਤਰਸੇਮ ਜੱਸੜ ਦਾ ਨਵਾਂ ਸਪੌਟੀਫ਼ਾਈ ਸਿੰਗਲ ਟਰੈਕ "ਮਾਣ ਪੰਜਾਬੀ", ਟਾਈਮਜ਼ ਸਕੁਆਇਰ, ਨਿਊਯਾਰਕ, ਤੇ ਧੂਮਾਂ ਪਾ ਰਿਹਾ ਹੈ ਜੋ ਕਿ 18 ਮਾਰਚ 2023 ਨੂੰ ਰਿਲੀਜ਼ ਕੀਤਾ ਗਿਆ ਸੀ। ਟਰੈਕ ਦਾ ਸੰਗੀਤ...

ਪਰਵਾਸੀ ਪੰਜਾਬੀਆਂ ਦੇ ਜਜ਼ਬਾਤੀ ਬੰਧਨਾਂ ਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’

'Es Jahano Door Kitte-Chal Jindiye' is a tale of emotional bonding and relationship of Punjabi Diaspora ਯੈੱਸ ਪੰਜਾਬ ਹਰਜਿੰਦਰ ਸਿੰਘ ਪੰਜਾਬੀ ਸਿਨੇਮਾਂ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ...

ਆਉਣ ਵਾਲੀ ਪੰਜਾਬੀ ਫ਼ਿਲਮ ‘ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ’ ਦੇ ਕਲਾਕਾਰਾਂ ਨੇ ਦਰਬਾਰ ਸਾਹਿਬ ਵਿਖ਼ੇ ਮੱਥਾ ਟੇਕਿਆ

ਯੈੱਸ ਪੰਜਾਬ ਅੰਮ੍ਰਿਤਸਰ, 16 ਮਾਰਚ, 2023: ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪ੍ਰਸਤੁਤ ਫਿਲਮ "ਏਸ ਜਹਾਨੋਂ ਦੂਰ ਕਿਤੇ- ਚੱਲ ਜਿੰਦੀਏ" ਦੀ ਸਾਰੀ ਸਟਾਰਕਾਸਟ ਫਿਲਮ ਦੀ ਪ੍ਰਮੋਸ਼ਨ ਦੇ ਲਈ ਅੰਮ੍ਰਿਤਸਰ ਪਹੁੰਚੇ ਜਿਸਨੇ ਫਿਲਮ ਦੇ ਆਉਣ...
spot_img
spot_img

ਸੋਸ਼ਲ ਮੀਡੀਆ

52,337FansLike
51,887FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਕੀ ’ਕੱਲੇ ਥਾਣੇਦਾਰ ਨੇ ਹੀ ਭਜਾ ਦਿੱਤਾ ਗੈਂਗਸਟਰ ਦੀਪਕ ਟੀਨੂੰ? – ਐੱਚ.ਐੱਸ. ਬਾਵਾ

ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ‘ਏ’ ਕੈਟਾਗਰੀ ਦਾ ਗੈਂਗਸਟਰ ਦੀਪਕ ਟੀਨੂੰ ਫ਼ਰਾਰ ਹੋ ਗਿਆ ਹੈ। ਮਾਨਸਾ ਦੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ...
error: Content is protected !!