Thursday, March 27, 2025
spot_img
spot_img
spot_img

Desh Bhagat Yadgar Hall ‘ਚ ਵਿਸ਼ਵ ਰੰਗ ਮੰਚ ਦਿਹਾੜੇ ਦੀਆਂ ਤਿਆਰੀਆਂ ਜੋਰਾਂ ਤੇ

ਯੈੱਸ ਪੰਜਾਬ
25 ਮਾਰਚ, 2025

Desh Bhagat Yadgar Committee ਵੱਲੋਂ ਸਥਾਨਕ Desh Bhagat Yadgar Hall ਵਿਖੇ 27 ਮਾਰਚ ਦਿਨ ਵੀਰਵਾਰ ਸ਼ਾਮ ਠੀਕ 6 ਵਜੇ ਮਨਾਏ ਜਾਣ ਵਾਲੇ ਵਿਸ਼ਵ ਰੰਗ ਮੰਚ ਦਿਹਾੜੇ ਦੀਆਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ।

Desh Bhagat Yadgar Hall ‘ਚ ਬਣੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿਚ ਰੰਗ ਮੰਚ ਵਰਕਸ਼ਾਪ ਲੱਗੀ ਹੋਈ ਹੈ।

ਤਿੰਨਾਂ ਨਾਟਕ ਟੀਮਾਂ ਦੇ ਨਿਰਦੇਸ਼ਕ ਹਰਜੀਤ ਸਿੰਘ,ਨੀਰਜ ਕੌਸ਼ਿਕ ਅਤੇ ਅਸ਼ੋਕ ਕਲਿਆਣ ਦੇ ਕਲਾਕਾਰ ਰੀਹਰਸਲਾਂ ਕਰਨ ਪੂਰੇ ਉਤਸ਼ਾਹ ਨਾਲ਼ ਜੁਟੇ ਹੋਏ ਹਨ।

Desh Bhagat Yadgar Committee ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਮੌਕੇ ਦਵਿੰਦਰ ਗਿੱਲ ਦਾ ਲਿਖਿਆ ਹਰਜੀਤ ਦੁਆਰਾ ਨਿਰਦੇਸ਼ਤ ‘ਇੱਕ ਬਟਾ ਜ਼ੀਰੋ’ ਨਾਟਕ ਚਿਹਰੇ ਰੰਗ ਮੰਚ ਟੀਮ ਵੱਲੋਂ, ਨੀਰਜ ਕੌਸ਼ਿਕ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ਜ਼ੰਜੀਰੇਂ ਸਟਾਈਲ ਆਰਟਸ ਐਸੋਸੀਏਸ਼ਨ ਵੱਲੋਂ ਅਤੇ ਗੁਰਸ਼ਰਨ ਭਾਅ ਜੀ ਦਾ ਲਿਖਿਆ ਅਤੇ ਅਸ਼ੋਕ ਕਲਿਆਣ ਦਾ ਨਿਰਦੇਸ਼ਤ ਨਾਟਕ ‘ਇਨਕਲਾਬ ਜ਼ਿੰਦਾਬਾਦ’ ਫਰੈਂਡਜ ਥੀਏਟਰ ਗਰੁੱਪ ਵੱਲੋਂ ਖੇਡੇ ਜਾਣਗੇ।

ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਉਸਦੇ ਸਭਿਆਚਾਰਕ ਵਿੰਗ ਨੇ ਸਮੂਹ ਰੰਗ ਕਰਮੀਆਂ, ਰੰਗ ਮੰਚ ਪ੍ਰੇਮੀਆਂ ਅਤੇ ਲੋਕ ਪੱਖੀ ਸੰਸਥਾਵਾਂ ਨੂੰ ਵਿਸ਼ਵ ਰੰਗ ਮੰਚ ਦਿਵਸ ਸਮਾਗਮ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ