Friday, December 27, 2024
spot_img
spot_img
spot_img

ਡਿਪਟੀ ਸਪੀਕਰ ਜ਼ੈ ਕ੍ਰਿਸ਼ਨ ਸਿੰਘ ਰੌੜੀ ਨੇ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਦੀ ਸਲਾਨਾ ਕਾਨਫਰੰਸ ‘ਚ ਕੀਤੀ ਸ਼ਮੂਲੀਅਤ

ਯੈੱਸ ਪੰਜਾਬ
ਹੁਸ਼ਿਆਰਪੁਰ, 9 ਨਵੰਬਰ, 2024

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ, ਸਾਊਥ ਵੇਲਜ਼ ਵਿਖੇ 3 ਨਵੰਬਰ ਤੋਂ 8 ਨਵੰਬਰ 2024 ਤੱਕ ਹੋਈ 67ਵੀਂ ਕਾਮਨਵੇਲਥ ਪਾਰਲੀਮੈਂਟਰੀ ਐਸੋਸੀਏਸ਼ਨ ਦੀ ਸਲਾਨਾ ਕਾਨਫਰੰਸ ਵਿਚ ਸ਼ਮੂਲੀਅਤ ਕੀਤੀ।

ਸਿਡਨੀ ਏਅਰਪੋਰਟ ਤੇ ਪਹੁੰਚਣ ਤੇ ਉਥੇ ਰਹਿ ਰਹੇ ਪੰਜਾਬੀਆਂ ਵੱਲੋ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬੀਆਂ ਨੇ ਦੁਨੀਆਂ ਦੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ ਭਾਂਵੇ ਉਹ ਦੇਸ਼ ਵਿਚ ਹਨ ਜਾਂ ਵਿਦੇਸ਼ ਦੀ ਧਰਤੀ ਤੇ ਹੋਣ।

ਉਹਨਾਂ ਕਿਹਾ ਕਿ ਸਿਡਨੀ ਦੇ ਵਿਚ ਵਸ ਰਹੇ ਪੰਜਾਬੀ ਐੱਨ.ਆਰ.ਆਈਜ਼ ਭਰਾਵਾਂ ਨੇ ਆਪਣੀ ਮਿਹਨਤ ਸਦਕਾ ਜੋ ਵੱਡੇ ਮੁਕਾਮ ਹਾਸਲ ਕੀਤੇ ਹਨ ਉਸਨੂੰ ਦੇਖ ਸਿਰ ਮਾਣ ਨਾਲ ਉੱਚਾ ਉੱਠ ਜਾਂਦਾ ਹੈ। ਇਹ ਹੀ ਨਹੀਂ ਪੰਜਾਬ ਦੀ ਤਰੱਕੀ ਵਿਚ ਹਮੇਸ਼ਾ ਹੀ ਐੱਨ.ਆਰ.ਆਈਜ਼ ਭਰਾਵਾਂ ਦਾ ਇਕ ਵੱਡਾ ਯੋਗਦਾਨ ਰਿਹਾ ਹੈ। ਪੰਜਾਬ ਦੀ ਭਲਾ ਲੋਚਣ ਵਾਲੇ ਐੱਨ.ਆਰ.ਆਈਜ਼ ਹਮੇਸ਼ਾਂ ਹੀ ਪੰਜਾਬ ਦੀ ਚੜ੍ਹਦੀ ਕਲਾ ਅਤੇ ਖੁਸ਼ਹਾਲੀ ਲਈ ਕੰਮ ਕਰਦੇ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ