Wednesday, November 13, 2024
spot_img
spot_img
spot_img

ਦਿੱਲੀ ਹਾਈਕੋਰਟ ਵੱਲੋਂ 1984 ਸਿੱਖ ਕਤਲੇਆਮ ਮਾਮਲੇ ਵਿੱਚ ਟਾਈਟਲਰ ਦੀ ਸਟੇਅ ਅਰਜ਼ੀ ਨਾਮਨਜ਼ੂਰ, ਟਰਾਇਲ ਰਹੇਗਾ ਜਾਰੀ

ਯੈੱਸ ਪੰਜਾਬ
ਨਵੀਂ ਦਿੱਲੀ, 11 ਨਵੰਬਰ, 2024

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 1984 ਦਾ ਜੋ ਸਿੱਖਾਂ ਦਾ ਕਤਲੇਆਮ ਹੋਇਆ ਜਿਸ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਚਾਰਜ ਫਰੇਮ ਹੋਏ ਹਨ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚੀ ਸਿੱਖ ਕੌਮ ਨੇ ਬਹੁਤ ਮਿਹਨਤ ਨਾਲ ਇਸ ਕੇਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਇਸ ਵਿਚ ਗਵਾਹਾਂ ਦੇ ਬਿਆਨ ਹੋ ਚੁੱਕੇ ਹਨ ਤੇ ਉਹਨਾਂ ਦੇ ਕ੍ਰਾਸ ਐਗਜ਼ਾਮੀਨੇਸ਼ਨ ਹੋਣਾ ਹੈ।

ਉਹਨਾਂ ਦੱਸਿਆ ਕਿ ਪਿਛਲੀਆਂ ਤਾਰੀਕਾਂ ’ਤੇ ਟਾਈਟਲਰ ਨੇ ਇਹ ਕੋਸ਼ਿਸ਼ ਕੀਤੀ ਕਿ ਗਵਾਹੀ ਨਾ ਹੋਵੇ ਤੇ ਫਿਰ ਕਰਾਸ ਐਗਜ਼ਾਮੀਨੇਸ਼ਨ ਨੂੰ ਲਮਕਾਇਆ ਜਾ ਸਕੇ। ਇਸ ਵਾਸਤੇ ਉਸਨੇ ਸੁਣਵਾਈ ਮੁਲਤਵੀ ਕਰਵਾਉਣ ਦਾ ਯਤਨ ਕੀਤਾ। ਉਸਨੇ ਮਾਨਯੋਗ ਹਾਈ ਕੋਰਟ ਵਿਚ ਅਪੀਲ ਕੀਤੀ ਕਿ ਸੁਣਵਾਈ ਰੁਕਵਾ ਦਿੱਤੀ ਜਾਵੇ। ਉਸਦੇ ਵਕੀਲਾਂ ਨੇ ਹਾਈ ਕੋਰਟ ਵਿਚ ਜਿਰਹ ਕੀਤੀ ਕਿ ਇਸ ਕੇਸ ’ਤੇ ਸਟੇਅ ਲਗਾਈ ਜਾਵੇ ਪਰ ਐਡਵੋਕੇਟ ਐਚ ਐਸ ਫੂਲਕਾ, ਐਡਵੋਕੇਟ ਗੁਰਬਖਸ਼ ਸਿੰਘ ਅਤੇ ਦਿੱਲੀ ਕਮੇਟੀ ਦੀ ਲੀਗਲ ਸੈਲ ਦੀ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਇਹ ਕਾਫੀ ਜਾਂਚ ਮਗਰੋਂ ਸੁਣਵਾਈ ਸ਼ੁਰੂ ਹੋਈ ਹੈ।

ਉਹਨਾਂ ਦੱਸਿਆ ਕਿ ਹੁਣ ਮਾਨਯੋਗ ਦਿੱਲੀ ਹਾਈ ਕੋਰਟ ਵਿਚ ਜਸਟਿਸ ਮਨੋਜ ਕੁਮਾਰ ਨੇ ਸਿੱਖਾਂ ਦੇ ਦਰਦ ਨੂੰ ਸਮਝਦੇ ਹੋਏ ਕੇਸ ਵਿਚ ਸਟੇਅ ਲਗਾਉਣ ਤੋਂ ਮਨਾ ਕਰ ਦਿੱਤਾ ਹੈ। ਹੁਣ ਗਵਾਹਾਂ ਦੇ ਬਿਆਨ ਹੋਣਗੇ ਤੇ ਕਰਾਸ ਐਗਜ਼ਾਮੀਨੇਸ਼ਨ ਹੋਣਗੇ ਤੇ ਸੁਣਵਾਈ ਜਾਰੀ ਰਹੇਗੀ।

ਉਹਨਾਂ ਆਸ ਪ੍ਰਗਟ ਕੀਤੀ ਕਿ ਜਲਦੀ ਹੀ ਜਗਦੀਸ਼ ਟਾਈਟਲਰ ਨੂੰ ਵੀ ਸੱਜਣ ਕੁਮਾਰ ਵਾਂਗੂ ਸਜ਼ਾ ਹੋਵੇਗੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ

error: Content is protected !!