ਯੈੱਸ ਪੰਜਾਬ
ਦਿੱਲੀ , ਜੁਲਾਈ 4, 2024:
ਸੁਸਾਇਟੀ ਰਜਿਸਟਰੇਸ਼ਨ ਐਕਟ 1860 ਦੇ ਤਹਿਤ ਰਜਿਸਟਰਡ ਦਿੱਲੀ ਸਰਕਾਰ ਪੈਂਨਸ਼ਨਰ ਵੇਲਫੇਅਰ ਐਸੋਸਿਏਸ਼ਨ ਦੇ ਮੀਤ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਬੀਤੇ ਦਿੱਨੀ ਨੇਪੜ੍ਹੇ ਚੜ੍ਹੀਆਂ ਚੋਣਾਂ ‘ਚ ਸਾਰੇ ਅਹੁਦਿਆਂ ‘ਤੇ ਸਰਵਸੰਮਤੀ ਨਾਲ ਅਹੁਦੇਦਾਰ ਚੁਣੇ ਜਾਣ ‘ਤੇ ਐਸੋਸਿਏਸ਼ਨ ਦੇ ਸਮੁਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ, ਜਿਸ ਵਿੱਚ ਐਸ.ਕੇ.ਗੁਪਤਾ ਨੂੰ ਚੇਅਰਮੈਨ, ਐਸ.ਕੇ.ਵਾਲੀਆ ਨੂੰ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਅਤੇ ਬਲਦੇਵ ਸਿੰਘ ਦੋਹਾਂ ਨੂੰ ਮੀਤ ਪ੍ਰਧਾਨ, ਰਾਧਾ ਚਰਨ ਨੂੰ ਜਨਰਲ ਸਕੱਤਰ, ਅਸ਼ੋਕ ਕੁਮਾਰ ਸੋਨੀ ਨੂੰ ਸਕੱਤਰ, ਡੀ.ਵੀ.ਐਸ. ਯਾਦਵ ‘ਤੇ ਆਈ.ਸੀ. ਭਾਰਦਵਾਜ ਦੋਹਾਂ ਨੂੰ ਸਪੈਸ਼ਲ ਐਡਵਾਈਜਰ, ਐਮ.ਅੇਨ.ਸ਼ਰਮਾ ਨੂੰ ਲੀਗਲ ਐਡਵਾਈਜਰ, ਅਮਰ ਸਿੰਘ ਰਾਣਾ ਨੂੰ ਆਡੀਟਰ ‘ਤੇ ਭਾਗਮਲ ਜੈਨ ਨੂੰ ਖਜਾਂਨਚੀ ਦੇ ਅਹੁਦੇ ਦੀ ਜਿੰਮੇਵਾਰੀ ਦਿੱਤੀ ਗਈ ਹੈ, ਜਦਕਿ ਰਾਜਨ ਗੁਪਤਾ, ਪਰਵਿੰਦਰ ਮਕੋਲ, ਅਸ਼ੋਕ ਕੁਮਾਰ, ਗਿਆਨ ਚੰਦ ‘ਤੇ ਬੀਬੀ ਗਾਰਗੀ ਸ਼ਰਮਾ ਨੂੰ ਕਾਰਜਕਾਰੀ ਮੈਂਬਰ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ।
ਇਹਨਾਂ ਚੋਣਾਂ ਨੂੰ ਨਿਰਪੱਖ ‘ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਚੋਣਾਂ ਦੇ ਮਾਹਿਰ ਦਿੱਲੀ ਸਰਕਾਰ ਦੇ ਰਿਟਾਇਰਡ ਦਾਨਿਕਸ ਅਫਸਰ ਏ.ਕੇ.ਕੋਸ਼ਲ ਨੂੰ ਚੋਣ ਅਧਿਕਾਰੀ ਦੇ ਤੋਰ ਤੇ ਨਿਯੁਕਤ ਕੀਤਾ ਗਿਆ ਸੀ।
ਇਸ ਸਬੰਧ ‘ਚ ਹੋਰ ਜਾਣਕਾਰੀ ਦਿੰਦਿਆਂ ਐਸੋਸਿਏਸ਼ਨ ਦੇ ਮੀਤ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਦਸਿਆ ਕਿ ਦਿੱਲੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋ ਸੇਵਾਮੁਕਤ ਮੈਂਬਰਾਂ ਦੀ ਇਸ ਐਸੋਸਿਏਸ਼ਨ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ਹਰ ਦੋ ਸਾਲ ਬਾਦ ਕਰਵਾਈਆਂ ਜਾਂਦੀਆ ਹਨ।
ਉਨ੍ਹਾਂ ਦਸਿਆ ਕਿ ਐਸੋਸਿਏਸ਼ਨ ਦੀ ਸੇਵਾਮੁਕਤ ਮੁਲਾਜਮਾਂ ਦੀ ਸਿਹਤ ਸਬੰਧੀ ‘ਤੇ ਹੋਰਨਾਂ ਅੋਕੜ੍ਹਾਂ ਨੂੰ ਦੂਰ ਕਰਨ ਦੀ ਭੂਮਿਕਾ ਹਮੇਸ਼ਾ ਸ਼ਲਾਗਾਯੋਗ ਰਹੀ ਹੈ।
ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਐਸੋਸਿਏਸ਼ਨ ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ‘ਚ ਸਬੰਧਿਤ ਮੈਂਬਰਾਂ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ ‘ਤੇ ਸੇਵਾਮੁਕਤ ਮੁਲਾਜਮਾਂ ਦੀ ਸੇਹਤਯਾਬੀ ਲਈ ਸਮੇ-ਸਮੇ ‘ਤੇ ਮਨੋਰੰਜਨ ਟੂਰ ‘ਤੇ ਧਾਰਮਿਕ ਯਾਤਰਾ ਦਾ ਆਯੋਜਨ ਵੀ ਕੀਤਾ ਜਾਂਦਾ ਹੈ।
ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਐਸੋਸਿਏਸ਼ਨ ਦੇ ਨਵੇਂ ਚੁਣੇ ਅਹੁਦੇਦਾਰ ‘ਤੇ ਕਾਰਜਕਾਰੀ ਮੈਂਬਰ ਦਿੱਲੀ ਸਰਕਾਰ ਦੇ ਵਿਭਾਗਾਂ ‘ਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਨ ਦਾ ਲੰਭਾ ਤਜੁਰਬਾ ਰਖਦੇ ਹਨ, ਜਿਸ ਨਾਲ ਇਹਨਾਂ ਅਹੁਦੇਦਾਰਾਂ ਵਲੋਂ ਤਨਦੇਹੀ ਨਾਲ ਕੀਤੀ ਸੇਵਾ ਨਾਲ ਪੈਂਸ਼ਨਰ ਭਾਈਚਾਰੇ ਨੂੰ ਭਰਪੂਰ ਲਾਹਾ ਦੇਣ ਦਾ ਉਪਰਾਲਾ ਕੀਤਾ ਜਾਵੇਗਾ।