ਅੱਜ-ਨਾਮਾ
Dallewal ਦਾ ਵਰਤ ਆ ਸੁਰਖੀਆਂ ਵਿੱਚ,
ਕੋਈ ਨਾ ਲੱਭ ਰਿਹਾ ਜਾਪਦਾ ਹੱਲ ਮੀਆਂ।
ਸ਼ੰਭੂ ਬਾਰਡਰ ਤੇ ਚੰਡੀਗੜ੍ਹ ਰਹੀ ਨਹੀਉਂ,
ਸੁਪਰੀਮ ਕੋਰਟ ਵੀ ਪੁੱਜੀ ਹੈ ਗੱਲ ਮੀਆਂ।
ਖਾਲੀ ਦਿਨ ਨਹੀਂ ਲੰਘਦਾ ਕੋਈ ਦਿੱਸਦਾ,
ਨਾਗਿਉਂ ਬਾਝ ਹੈ ਗੱਲ ਰਹੀ ਚੱਲ ਮੀਆਂ।
ਦਿੰਦੀ ਹੁਕਮ ਆ ਕੋਰਟ ਸੁਪਰੀਮ ਜਿੱਦਾਂ,
ਅੜਚਣਾਂ ਲੈਂਦੀਆਂ ਰਾਹ ਈ ਮੱਲ ਮੀਆਂ।
ਕਟਹਿਰੇ ਵਿੱਚ ਪੰਜਾਬ ਕਿਉਂ ਖੜਾ ਦਿੱਸੇ,
ਰੇੜਕੇ ਕੇਂਦਰ ਦੇ ਸਾਰੇ ਹਨ ਪਾਏ ਮੀਆਂ।
ਕੋਈ ਨਾ ਕੇਂਦਰ ਦੇ ਵੱਲ ਉਠਾਏ ਉਂਗਲ,
ਕਦੀ ਤਾਂ ਨੇਕੀ ਦਾ ਰਾਹ ਅਪਣਾਏ ਮੀਆਂ।
-ਤੀਸ ਮਾਰ ਖਾਂ
Dec 30, 2024