Sunday, April 14, 2024

ਵਾਹਿਗੁਰੂ

spot_img
spot_img

ਨਿਊਜ਼ੀਲੈਂਡ ਵਿੱਚ ਗਾਵਾਂ ਨੂੰ ਘੱਟ ਚਾਰਾ ਪਾਉਣ ਵਾਲੇ ਡੇਅਰੀ ਫ਼ਾਰਮਰ ਜੋੜੇ ਨੂੰ 29 ਹਜ਼ਾਰ ਡਾਲਰ ਜੁਰਮਾਨਾ

- Advertisement -

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 23 ਫਰਵਰੀ 2024

ਇਥੋਂ ਲਗਪਗ ਸਵਾ ਤਿੰਨ ਸੌ ਕਿਲੋਮੀਟਰ ਦੂਰ  ‘ਫਾਰ ਨੌਰਥ’ ਜ਼ਿਲ੍ਹੇ ਦੇ ਵਿਚ ਇਕ ਬਜ਼ੁਰਗ ਡੇਅਰੀ ਕਿਸਾਨ ਜੋੜੇ ਨੂੰ ਗਾਵਾਂ ਨੂੰ ਘੱਟ ਭੋਜਨ ਦੇਣ ਅਤੇ ਸਹੀ ਇਲਾਜ ਨਾ ਕਰਾਉਣ ਸਮੇਤ ਚਾਰ ਦੋਸ਼ਾਂ ਦੇ ਵਿਚ ਦੋਸ਼ੀ ਮੰਨਦੇ ਹੋਏ ਅਦਾਲਤ ਨੇ 29,000 ਡਾਲਰ ਦਾ ਜ਼ੁਰਮਾਨਾ ਲਾਇਆ ਹੈ।

ਮੈਥੀਓ ਹਡਸਨ (78) ਅਤੇ ਜੋਸੈਟੀ ਈਲਨੋਰ ਹਡਸਨ (73) ਨੂੰ ਕਾਇਟਾਈਆ ਜ਼ਿਲ੍ਹਾ ਅਦਾਲਤ ਵੱਲੋਂ ‘ਐਨੀਮਲ ਵੈਲਫੇਅਰ ਐਕਟ’ ਅਧੀਨ ਦੋਸ਼ੀ ਪਾਇਆ ਗਿਆ।

ਮਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀਜ਼ (ਐਮ. ਪੀ. ਆਈ), ਐਨੀਮਲ ਵੈਲਫੇਅਰ ਅਤੇ ਨੈਸ਼ਨਲ ਐਨੀਮਲ ਇਡੈਂਟੀਫਿਕੇਸ਼ਨ ਐਂਡ ਟ੍ਰੇਸਿੰਗ (ਐਨ. ਏ. ਆਈ. ਟੀ) ਦੇ ਰੀਜ਼ਨਲ ਮੈਨੇਜਰ ਸ੍ਰੀ ਬ੍ਰੈਂਡਨ ਮਿਕਲਸੇਨ ਨੇ ਕਿਹਾ ਕਿ ਸਤੰਬਰ 2020 ਦੇ ਵਿਚ ਉਨ੍ਹਾਂ ਫਾਰਮ ਦਾ ਦੌਰਾ ਕੀਤਾ ਸੀ।

ਉਸ ਸਮੇਂ ਸ਼ਿਕਾਇਤ ਪੁੱਜੀ ਸੀ ਕਿ ਜਾਨਵਰ (ਗਾਵਾਂ) ਬਹੁਤ ਮਾੜੀ ਹਾਲਤ ਵਿਚ ਹਨ ਤੇ ਉਨ੍ਹਾਂ ਨੂੰ ਬਣਦਾ ਭੋਜਨ (ਚਾਰਾ ਤੇ ਫੀਡ) ਨਹੀਂ ਦਿੱਤਾ ਜਾ ਰਿਹਾ।

ਐਨੀਮਲ ਵੈਲਫੇਅਰ ਇੰਸਪੈਕਟਰ ਨੇ ਪਾਇਆ ਕਿ ਪ੍ਰਤੀ ਗਾਂ ਨੂੰ 5 ਲੀਟਰ ਤੋਂ ਘੱਟ ਖਾਣਾ ਦਿੱਤਾ ਜਾ ਰਿਹਾ ਸੀ ਜੋ ਕਿ ਉਨ੍ਹਾਂ ਦੀ ਸਰੀਰਕ ਲੋੜ ਮੁਤਾਬਿਕ ਬਹੁਤ ਘੱਟ ਸੀ।

ਇਸ ਤੋਂ ਇਲਾਵਾ ਕੋਈ ਸਪਲੀਮੈਂਟਰੀ ਖੁਰਾਕ (ਫੀਡ) ਵੀ ਨਹੀਂ ਦਿੱਤੀ ਜਾ ਰਹੀ ਸੀ। ਫਾਰਮ ਉਤੇ 242 ਗਾਵਾਂ ਦੇ ਵਿਚੋਂ 69 ਦੀ ਹਾਲਤ ਠੀਕ ਨਹੀਂ ਸੀ। ਇਹ ਗਾਵਾਂ ਬਹੁਤ ਪਤਲੀਆਂ ਅਤੇ ਘੱਟ ਭਾਰ ਵਾਲੀਆਂ ਹੋ ਚੁੱਕੀਆਂ ਸਨ।

ਇਕ ਗਾਂ ਡੂੰਘੇ ਖੱਡੇ ਦੇ ਵਿਚ ਖੜੀ ਸੀ, ਜੋ ਕਿ ਉਪਰ ਪੱਧਰੇ ਆਉਣ ਤੋਂ ਅਸਮਰਥ ਸੀ, ਜਿਸ ਨੂੰ ਟ੍ਰੈਕਟਰ ਰਾਹੀਂ ਬਾਹਰ ਕੱਢਿਆ ਗਿਆ। ਕਈਆਂ ਦੇ ਸਰੀਰ ਉਤੇ ਜ਼ਖਮ ਪਾਏ ਗਏ।

ਮਾਣਯੋਗ ਅਦਾਲਤ ਵੱਲੋਂ ਇਸ ਤੋਂ ਇਲਾਵਾ 18,213.72 ਡਾਲਰ ਡਾਕਟਰਾਂ ਦੀ ਫੀਸ ਅਤੇ ਫਾਰਮ ਸਲਾਹਕਾਰ ਦਾ ਖਰਚਾ ਵੀ ਇਸ ਕਿਸਾਨੀ ਜੋੜੇ ਨੂੰ ਪਾਇਆ ਗਿਆ।

ਸੋ ਜਾਨਵਰਾਂ ਦਾ ਜੀਵਨ ਬਿਹਤਰ ਬਣਿਆ ਰਹੇ ਜਿਹੜੇ ਬਹੁਤ ਸਾਰੇ ਉਤਪਾਦ ਇਨਸਾਨਾਂ ਦੇ ਖਾਣ-ਪੀਣ ਲਈ ਉਪਲਬਧ ਕਰਵਾਉਂਦੇ ਹਨ, ਸੱਚਮੁੱਚ ਇਨਸਾਨਾਂ ਦਾ ਨਿਭਾਉਣ ਵਾਲਾ ਫਰਜ਼ ਬਣਦਾ ਹੈ।

- Advertisement -

ਸਿੱਖ ਜਗ਼ਤ

ਵਿਸਾਖੀ ਦੇ ਤਿਉਹਾਰ ਮੌਕੇ ਗੁਰਦੁਆਰਾ ਅੰਬ ਸਾਹਿਬ ਵਿਖੇ ਨਤਮਸਤਕ ਹੋਣ ਆਏ ਲੋਕਾਂ ਨੇ ਚੋਣ ਮਾਸਕਟ ਸ਼ੇਰਾ ਨਾਲ ਸੈਲਫੀ ਲਈ

ਯੈੱਸ ਪੰਜਾਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਪ੍ਰੈਲ, 2024 ਆਉਂਦੀ ਇੱਕ ਜੂਨ ਨੂੰ ਹੋਣ ਜਾ ਰਹੇ ਲੋਕ ਸਭਾ ਮਤਦਾਨ ਵਾਸਤੇ ਵੋਟਰਾਂ ਨੂੰ ਪ੍ਰੇਰਨ ਲਈ ਚੱਲ ਰਹੀ ਸਿਸਟਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ...

ਨਿਊਯਾਰਕ ਸਟੇਟ ਅਸੈੰਬਲੀ ਵਿੱਚ ਅਲਬਨੀ ਵਿਖੇ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ

ਯੈੱਸ ਪੰਜਾਬ ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 13 ਅਪ੍ਰੈਲ, 2024 ਅੱਜ ਨਿਊਯਾਰਕ ਸਟੇਟ ਦੀ ਅਸੈੰਬਲੀ ਵਿੱਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਕ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ। ਇਸ ਸਮਾਗਮ...

ਮਨੋਰੰਜਨ

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਸੋਸ਼ਲ ਮੀਡੀਆ

223,212FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...