Sunday, July 20, 2025
HTML tutorial
spot_img
spot_img

Congress ਆਗੂਆਂ ਨੇ ਹਮੇਸ਼ਾ ਆਮ ਲੋਕਾਂ ਨੂੰ ਨੀਵੇਂ ਪੱਧਰ ਦਾ ਸਮਝਿਆ, ਇਸੇ ਲਈ ਉਨ੍ਹਾਂ ਦਾ ਅਜਿਹਾ ਹਾਲ ਹੋਇਆ – Aman Arora

ਯੈੱਸ ਪੰਜਾਬ
ਚੰਡੀਗੜ੍ਹ, 10 ਜੂਨ, 2025

ਆਮ ਆਦਮੀ ਪਾਰਟੀ Punjab ਦੇ ਮੁਖੀ Aman Arora ਨੇ Ludhiana West ਜਿਮਨੀ ਚੋਣ ਵਿੱਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਬਿਆਨ ਦਾ ਸਖ਼ਤ ਵਿਰੋਧ ਕੀਤਾ।

ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਹਮੇਸ਼ਾ ਆਮ ਲੋਕਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਿਵਹਾਰ ਕੀਤਾ। ਉਨਾਂ ਕਦੇ ਵੀ ਆਮ ਲੋਕਾਂ ਦਾ ਸਤਿਕਾਰ ਨਹੀਂ ਕੀਤਾ ਜਿਸ ਕਾਰਨ ਉਸ ਦੀ ਇਹ ਹਾਲਤ ਹੋ ਗਈ ਹੈ।

ਅਰੋੜਾ ਨੇ ਕਿਹਾ, “ਆਸ਼ੂ ਕਹਿ ਰਹੇ ਹਪ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਨਹੀਂ ਚਲਦੀ, ਪਰ ਸਵਾਲ ਇਹ ਹੈ ਕਿ ਤੁਸੀਂ ਮੰਤਰੀ ਦੇ ਤੌਰ ‘ਤੇ ਕਿਵੇਂ ਰਾਜ ਕੀਤਾ? ਇੱਕ ਮੰਤਰੀ ਦੇ ਤੌਰ ‘ਤੇ, ਤੁਸੀਂ ਇੱਕ ਮਹਿਲਾ ਸਿੱਖਿਆ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ। ਤੁਸੀਂ ਖੁੱਲ੍ਹੇਆਮ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦਿੰਦੇ ਸੀ। ਤੁਹਾਡੇ ‘ਤੇ ਸੈਂਕੜੇ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਸਨ। ਕੀ ਤੁਸੀਂ ਸਾਡੇ ਤੋਂ ਵੀ ਇਹੀ ਉਮੀਦ ਕਰ ਰਹੇ ਹੋ? ਸਾਡਾ ਜਵਾਬ ਸਪੱਸ਼ਟ ਹੈ ਕਿ ਸਾਡੇ ਮੰਤਰੀ ਅਜਿਹਾ ਨਹੀਂ ਕਰਦੇ ਅਤੇ ਨਾ ਹੀ ਉਹ ਅਜਿਹਾ ਕਰਨਾ ਚਾਹੁੰਦੇ ਹਨ।”

ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਚੁਣਿਆ ਹੈ ਅਤੇ ਅਸੀਂ ਆਪਣਾ ਕੰਮ ਸ਼ਿਸ਼ਟਾਚਾਰ ਨਾਲ ਕਰ ਰਹੇ ਹਾਂ। ਧਮਕੀਆਂ ਦੇਣਾ ਅਤੇ ਗਾਲ੍ਹਾਂ ਕੱਢਣਾ ਸਾਡੀ ਪਾਰਟੀ ਦਾ ਸੱਭਿਆਚਾਰ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੀ ਇਜਾਜ਼ਤ ਹੈ। ਗਲਤ ਢੰਗ ਨਾਲ ਆਪਣੀ ਮਰਜ਼ੀ ਚਲਾਉਣ ਨਾਲੋਂ ਥੋੜ੍ਹਾ ਘੱਟ ਚੱਲੇ ਉਹ ਬਿਹਤਰ ਹੈ, ਪਰ ਜੋ ਵੀ ਕਰੋ, ਇਮਾਨਦਾਰੀ ਅਤੇ ਨਿਮਰਤਾ ਨਾਲ ਕਰੋ। ਅਰੋੜਾ ਨੇ ਕਿਹਾ ਕਿ ਮੈਨੂੰ ਇਸ ਬਾਰੇ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ ਹੈ। ਲੁਧਿਆਣਾ ਪੱਛਮੀ ਦੇ ਲੋਕ 19 ਤਰੀਕ ਨੂੰ ਆਸ਼ੂ ਨੂੰ ਦੱਸਣਗੇ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਰਾਜਨੀਤੀ ਪਸੰਦ ਹੈ।

ਅਰੋੜਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨਾਲ ਧੋਖਾ ਕੀਤਾ ਹੈ। ਇਸ ਦੇ ਆਗੂਆਂ ਨੇ ਆਪਣਾ ਆਤਮ-ਸਨਮਾਨ ਆਪਣੀ ਹਾਈਕਮਾਨ ਅੱਗੇ ਵੇਚ ਦਿੱਤਾ। ਉਨ੍ਹਾਂ ਨੇ ਮਾਫੀਆ ਨੂੰ ਸੁਰੱਖਿਆ ਦਿੱਤੀ ਅਤੇ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਕੀਤੇ। ਉਨ੍ਹਾਂ ਦੀ ਅਸਲ ਵਫ਼ਾਦਾਰੀ ਦਿੱਲੀ ਅਤੇ ਇਟਲੀ ਦੇ ਦਰਬਾਰਾਂ ਵਿੱਚ ਹੁੰਦੀ ਹੈ। ਉਨ੍ਹਾਂ ਦਾ ਆਗੂ ਉੱਥੋਂ ਹੁਕਮ ਲੈਂਦਾ ਹੈ, ਅਤੇ ਪੰਜਾਬ ਨੂੰ ਉਸ ਅਨੁਸਾਰ ਝੁਕਣ ਲਈ ਕਿਹਾ ਜਾਂਦਾ ਹੈ। ਦਿੱਲੀ ਵਿੱਚ ਬੈਠਾ ਉਨ੍ਹਾਂ ਦਾ ਕਾਂਗਰਸ ਪ੍ਰਧਾਨ ਖੁਦ ਇਟਲੀ ਦੇ ਹੁਕਮਾਂ ‘ਤੇ ਕੰਮ ਕਰਦਾ ਹੈ।

ਇਨ੍ਹਾਂ ਦੇ ਮੁੱਖ ਮੰਤਰੀ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਆਪਣੇ ਦਫ਼ਤਰ ਵਿੱਚ ਬਿਠਾਇਆ ਅਤੇ ਪੰਜਾਬ ਦੇ ਲੋਕਾਂ ਨੂੰ ਸਲਾਮ ਕਰਨ ਲਈ ਮਜਬੂਰ ਕੀਤਾ। ਆਪਣੇ ਰਾਜ ਦੌਰਾਨ ਇਨ੍ਹਾਂ ਲੋਕਾਂ ਨੇ ਨਾ ਤਾਂ ਕੋਈ ਰੁਜ਼ਗਾਰ ਦਿੱਤਾ ਅਤੇ ਨਾ ਹੀ ਵਿਕਾਸ ਦੇ ਕੰਮ ਕੀਤੇ। ਇਨ੍ਹਾਂ ਨੇ ਡਰੱਗ ਅਤੇ ਰੇਤ ਮਾਫੀਆ ਨੂੰ ਉਤਸ਼ਾਹਿਤ ਕਰਨ ਲਈ ਸੱਤਾ ਦੀ ਦੁਰਵਰਤੋਂ ਕੀਤੀ।

ਅੱਜ ਵੀ ਕਾਂਗਰਸ ਕਈ ਮਾਫੀਆ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਕਾਂਗਰਸੀ ਆਗੂਆਂ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਭਲੇ ਲਈ ਕੰਮ ਕੀਤਾ। ਇਨ੍ਹਾਂ ਲੋਕਾਂ ਦਾ ਆਮ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਨ੍ਹਾਂ ਲਈ ਕੁਰਸੀ ਹੀ ਸਭ ਕੁਝ ਹੈ।

Related Articles

spot_img
spot_img

Latest Articles