Thursday, December 12, 2024
spot_img
spot_img
spot_img

Com Sukhwinder Singh Sekhon ਲਗਾਤਾਰ ਤੀਜੀ ਵਾਰ ਸਰਬਸੰਮਤੀ ਨਾਲ (M) Punjab ਦੇ ਸਕੱਤਰ ਚੁਣੇ ਗਏ

ਯੈੱਸ ਪੰਜਾਬ
ਜਲੰਧਰ, 10 ਦਸੰਬਰ, 2024

ਅੱਜ ਇੱਥੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) Punjab ਦੀ ਸੂਬਾਈ ਕਾਨਫਰੰਸ ਸਫਲਤਾਪੂਰਵਕ ਸੰਪੰਨ ਹੋ ਗਈ। Punjab ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਆਏ ਕਮਿਊਨਿਸਟ ਪ੍ਰਤੀਨਿਧਾਂ ਨੇ ਆਪੋ ਆਪਣੇ ਖੇਤਰ ਵਿੱਚ ਪਾਰਟੀ ਨੂੰ ਤਕੜਾ ਕਰਨ ਦਾ ਪ੍ਰਣ ਲੈਂਦਿਆਂ ਉਤਸ਼ਾਹੀ ਮਾਹੌਲ ਵਿੱਚ ਆਪਣੀਆਂ ਕਰਮਭੂਮੀਆਂ ਨੂੰ ਰਵਾਨਾ ਹੋਏ। ਕਾਨਫਰੰਸ ਵਿੱਚ ਸਰਬਸੰਮਤੀ ਨਾਲ 36 ਮੈਂਬਰੀ ਸੂਬਾ ਕਮੇਟੀ ਚੁਣੀ ਗਈ।

ਜਿੰਨਾਂ ਨੇ ਸਰਬਸੰਮਤੀ ਨਾਲ ਕਾਮਰੇਡ Sukhwinder Singh Sekhon ਨੂੰ ਸੂਬਾ ਸਕੱਤਰ ਚੁਣ ਲਿਆ। ਕਾਮਰੇਡ ਸੇਖੋਂ ਸੀ.ਪੀ.ਆਈ.(ਐਮ) ਪੰਜਾਬ ਰਾਜ ਕਮੇਟੀ ਦੇ ਲਗਾਤਾਰ ਤੀਜੀ ਵਾਰ ਸਕੱਤਰ ਚੁਣੇ ਗਏ ਹਨ। ਕਾਨਫਰੰਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਪੇਸ਼ ਰਾਜਨੀਤਕ ਅਤੇ ਜਥੇਬੰਦਕ ਰਿਪੋਰਟ ‘ਤੇ ਹੋਈ ਬਹਿਸ ਉੱਪਰ 34 ਡੈਲੀਗੇਟ ਸਾਥੀਆਂ ਨੇ ਹਿੱਸਾ ਲਿਆ। ਜਿਸਨੂੰ ਕੁੱਝ ਵਾਧਿਆਂ ਨਾਲ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ।

ਕਾਮਰੇਡ ਸੇਖੋਂ ਨੇ ਕਿਹਾ ਕਿ ਰਿਪੋਰਟ ਉੱਪਰ ਉਸਾਰੂ ਬਹਿਸ ਹੋਈ ਹੈ। ਡੈਲੀਗੇਟ ਸਾਥੀਆਂ ਦੁਆਰਾ ਪਾਰਟੀ ਦੀ ਮਜ਼ਬੂਤੀ ਲਈ ਦਿੱਤੇ ਸੁਝਾਵਾਂ ਨੂੰ ਲਾਗੂ ਕੀਤਾ ਜਾਵੇਗਾ। ਪਾਰਟੀ ਦੇ ਪੋਲਿਟ ਬਿਉਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਨੇ ਕਾਨਫਰੰਸ ਸੈੱਸਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰਬੀ ਯੂਰਪ ਵਿੱਚ ਵਿੱਚ ਸਮਾਜਵਾਦੀ ਪ੍ਰਬੰਧ ਦਾ ਰਾਜਭਾਗ ਟੁੱਟਣ ਤੋਂ ਬਾਅਦ ਪੂੰਜੀਵਾਦੀ ਅਤੇ ਸਾਮਰਾਜੀ ਤਾਕਤਾਂ ਨੇ ਆਮ ਜਨਤਾ ਦੇ ਸ਼ੋਸ਼ਣ ਨੂੰ ਲਗਾਤਾਰ ਤੇਜ਼ ਕੀਤਾ ਹੈ।

ਉਨ੍ਹਾਂ ਕਿਹਾ ਕਿ ਇੰਨਾਂ ਤਾਕਤਾਂ ਆਪਣੀ ਸਾਮਰਾਜੀ ਚੌਧਰ ਨੂੰ ਕਾਇਮ ਰੱਖਕੇ ਲੁੱਟ ਖਸੁੱਟ ਜਾਰੀ ਰੱਖਣ ਧਾਰਮਿਕ ਕੱਟੜਪੰਥੀ ਤਾਕਤਾਂ ਨੂੰ ਵਰਤ ਕੇ ਬਖੇੜਾ ਖੜ੍ਹਾ ਰੱਖਦੀਆਂ ਹਨ। ਦੁਨੀਆਂ ਵਿੱਚ ਸੰਸਾਰੀਕਰਨ , ਨਿੱਜੀਕਰਨ ਤੇ ਵਪਾਰੀਕਰਨ ਦੀਆਂ ਨੀਤੀਆਂ ‘ਤੇ ਚੱਲਦਿਆਂ ਮੁੱਠੀ ਭਰ ਲੋਕਾਂ ਨੇ ਅਰਥ ਵਿਵਸਥਾ ‘ਤੇ ਆਪਣੀ ਪਕੜ ਬਣਾ ਕੇ ਰੱਖੀ ਹੋਈ ਹੈ।

ਉਨ੍ਹਾਂ ਕਿਹਾ ਕਿ ਉੱਨੀਵੀਂ ਸਦੀ ਦੇ ਮੱਧ ਅਤੇ ਵੀਹਵੀਂ ਸਦੀ ਦੇ ਆਰੰਭਲੇ ਦਹਾਕਿਆਂ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦਾ ਪਰਵਾਸੀ ਮਜ਼ਦੂਰ ਵਜੋਂ ਕੀਤੇ ਪ੍ਰਵਾਸ ਨੇ ਸਾਮਰਾਜ ਦੀ ਲੁੱਟ ਖਸੁੱਟ ਅਤੇ ਨਸਲੀ ਭੇਦ ਭਾਵ ਨੇ ਇੱਕਮੁੱਠਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਬਲ ਕੀਤਾ,ਜਿਸ ਸਦਕਾ ਗ਼ਦਰੀ ਬਾਬਿਆਂ ਨੇ ਭਾਰਤ ਦੀ ਆਜ਼ਾਦੀ ਸੰਗਰਾਮ ਦਾ ਮੁੱਢ ਬੰਨ੍ਹਿਆ ਅਤੇ ਆਜ਼ਾਦੀ ਦਾ ਬਿਗੁਲ ਬਜਾਇਆ। ਅੱਜ ਯੂਰਪੀ ਮੁਲਕਾਂ ਵਿੱਚ ਸੱਜ ਪਿਛਾਖੜੀ ਤਾਕਤਾਂ ਏਕਤਾ ਨੂੰ ਖੇਰੂੰ ਖੇਰੂੰ ਕਰਨ ‘ਤੇ ਲੱਗੀਆਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਤੋਂ ਬਾਅਦ ਦੇਸ਼ ਵਿੱਚ ਲੱਖਾਂ ਸਕੂਲ ਬੰਦ ਹੋ ਗਏ ਹਨ। ਉੱਚ ਸਿੱਖਿਆ ਆਮ ਵਿਅਕਤੀ ਦੇ ਵੱਸ ਵਿੱਚ ਨਹੀਂ ਰਹੀ। ਇਲਾਜ ਬਹੁਤ ਜ਼ਿਆਦਾ ਮਹਿੰਗਾ ਹੋਣ ਕਰਕੇ ਆਮ ਲੋਕ ਇਲਾਜ ਖੁਣੋਂ ਮਰ ਰਹੇ ਹਨ। ਬੇਰੁਜ਼ਗਾਰੀ ਦੇ ਅੰਕੜਾ ਸਿੱਖਰ ‘ਤੇ ਜਾ ਪਹੁੰਚਿਆ ਹੈ। ਅਸੰਗਠਿਤ ਖੇਤਰ ਵਿੱਚ ਰੁਜ਼ਗਾਰ ‘ਤੇ ਲੱਗੇ ਲੋਕਾਂ ਦਾ ਨਿਗੂਣੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ।

ਕਾਮਰੇਡ ਬਾਸੂ ਨੇ ਪੰਜਾਬ ਵਿੱਚ ਕਮਿਊਨਿਸਟਾਂ ਦੀ ਸ਼ਾਨਾਂਮੱਤੀ ਅਤੇ ਲਹੂ ਨਾਲ ਸਿੰਜੀ ਵਿਰਾਸਤ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਕਮਿਊਨਿਸਟ ਕਾਰਕੁਨਾਂ ਵਧੇਰੇ ਸ਼ਿੱਦਤ ਨਾਲ ਜ਼ਮੀਨੀ ਪੱਧਰ ‘ਤੇ ਲੋਕਾਂ ਦੇ ਮੰਗਾਂ ਮਸਲਿਆਂ ਅਤੇ ਵਧੀਕੀਆਂ ਵਿਰੁੱਧ ਲੜਾਈ ਲੜ੍ਹਨੀ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਔਖੀਆਂ ਪ੍ਰਸਥਿਤੀਆਂ ਕਾਰਨ ਨਿਰਾਸ਼ਾ ਦੇ ਦੌਰ ਵਿੱਚੋਂ ਲੰਘ ਰਹੇ ਹਨ ਇਸ ਕਰਕੇ ਚੁਣੌਤੀਆਂ ਭਰਪੂਰ ਦੌਰ ਵਿੱਚ ਕਿਰਤੀ ਲੋਕਾਂ ਲਈ ਆਸ ਦੀ ਕਿਰਨ ਲਾਲ ਝੰਡਾ ਹੈ।

ਉਨ੍ਹਾਂ ਪਾਰਟੀ ਦੀ ਪੰਜਾਬ ਰਾਜ ਕਮੇਟੀ ਨੂੰ ਕਾਨਫਰੰਸ ਦੀ ਸਫਲਤਾ ‘ਤੇ ਇੰਨਕਲਾਬੀ ਵਧਾਈ ਦਿੱਤੀ।

ਇਸ ਮੌਕੇ ‘ਤੇ ਪਾਰਟੀ ਦੇ ਮੁੜ ਚੁਣੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਹ ਦੁਬਾਰਾ ਫਿਰ ਜ਼ਿੰਮੇਵਾਰੀ ਮਿਲਣ ‘ਤੇ ਪਾਰਟੀ ਮਜ਼ਬੂਤ ਕਰਨ ਲਈ ਹੋਰ ਵਧੇਰੇ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦੀ ਅਗਵਾਈ ਵਿੱਚ ਕਮਿਊਨਿਸਟ ਲਹਿਰ ਤਕੜਾ ਕਰਨ ਲਈ ਵਿਚਾਰਧਾਰਕ ਲੜਾਈ ਤੇਜ਼ ਕੀਤੀ ਜਾਵੇਗੀ ਅਤੇ ਪਾਰਟੀ ਨੂੰ ਬਰਾਂਚ ਪੱਧਰ ਤੋਂ ਲੈ ਕੇ ਸੰਗਠਨਾਤਮਕ ਤੌਰ ‘ਤੇ ਮਜ਼ਬੂਤ ਕਰਨ ਦੇ ਨਾਲ ਨਾਲ ਸਿਧਾਂਤਕ ਸਿੱਖਿਆ ‘ਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ।

ਇਸ ਮੌਕੇ ਪਾਰਟੀ ਦੇ ਸਾਬਕਾ ਕੇਂਦਰ ਕਮੇਟੀ ਮੈਂਬਰ ਅਤੇ ਪੰਜਾਬ ਦੇ ਸੀਨੀਅਰ ਆਗੂ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਕਿਹਾ ਕਿ ਭਾਵੇਂ ਪਾਰਟੀ ਵਿਧਾਨ ਦੇ ਨਿਯਮਾਂ ਅਨੁਸਾਰ ਸੂਬਾ ਕਮੇਟੀ ਵਿੱਚੋਂ ਰਲੀਵ ਹੋ ਰਹੇ ਹਨ।

ਪਰ ਕਮਿਊਨਿਸਟ ਅੰਤਿਮ ਸਾਹਾਂ ਤੱਕ ਪਾਰਟੀ ਮੈਂਬਰ ਰਹਿੰਦਿਆਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿੰਦੇ ਹਨ,ਕਦੇ ਵੀ ਸੇਵਾਮੁਕਤ ਨਹੀਂ ਹੁੰਦੇ। ਕਾਮਰੇਡ ਤੱਗੜ ਨੇ ਇਸ ਮੌਕੇ ਪਾਰਟੀ ਨੂੰ ਤਿੰਨ ਲੱਖ ਰੁਪਏ ਸਹਾਇਤਾ ਦਿੱਤੀ। ਜਿਸ ਵਿੱਚੋਂ ਇੱਕ ਲੱਖ ਰੁਪਏ ਕੇਂਦਰੀ ਕਮੇਟੀ ਨੂੰ , ਇੱਕ ਲੱਖ ਰੁਪਏ ਸੂਬਾ ਕਮੇਟੀ ਨੂੰ ਅਤੇ ਇੱਕ ਲੱਖ ਰੁਪਏ ਪਾਰਟੀ ਦੇ ਸਿਧਾਂਤਕ ਅਖ਼ਬਾਰ ਲੋਕ ਲਹਿਰ ਨੂੰ ਦਿੱਤੀ।

ਇਸ ਮੌਕੇ ‘ਤੇ ਨਵੀਂ ਚੁਣੀ ਸੂਬਾ ਕਮੇਟੀ ਵਿੱਚ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਤੋਂ ਇਲਾਵਾ ਕਾਮਰੇਡ ਆਰ.ਐਲ. ਮੋਦਗਿੱਲ , ਕਾਮਰੇਡ ਚਰਨਜੀਤ ਸਿੰਘ ਮਜੀਠਾ , ਡਾਕਟਰ ਕੰਵਲਜੀਤ ਕੌਰ , ਕਾਮਰੇਡ ਸੁਖਮਿੰਦਰ ਸਿੰਘ ਬਾਠ , ਕਾਮਰੇਡ ਸਵਰਨਜੀਤ ਸਿੰਘ ਦਲਿਓ , ਕਾਮਰੇਡ ਮੇਜਰ ਸਿੰਘ ਭਿੱਖੀਵਿੰਡ , ਕਾਮਰੇਡ ਇੰਦਰਜੀਤ ਸਿੰਘ ਮਰਹਾਣਾ , ਕਾਮਰੇਡ ਕਾਲੂ ਰਾਮ ਪੰਜਾਵਾ, ਕਾਮਰੇਡ ਦਰਸ਼ਨ ਸਿੰਘ ਮੱਟੂ , ਕਾਮਰੇਡ ਗੁਰਨੇਕ ਸਿੰਘ ਭੱਜਲ ,

ਕਾਮਰੇਡ ਸੁਖਪ੍ਰੀਤ ਸਿੰਘ ਜੌਹਲ , ਕਾਮਰੇਡ ਵਰਿੰਦਰਪਾਲ ਸਿੰਘ ਕਾਲਾ , ਕਾਮਰੇਡ ਕ੍ਰਿਸ਼ਨਾ ਕੁਮਾਰੀ , ਕਾਮਰੇਡ ਪਰਸ਼ੋਤਮ ਲਾਲ ਬਿਲਗਾ , ਕਾਮਰੇਡ ਅਸ਼ਵਨੀ ਕੁਮਾਰ ਕੋਟਕਪੂਰਾ , ਕਾਮਰੇਡ ਸਚਿਨ ਵਡੇਰਾ , ਕਾਮਰੇਡ ਧਰਮਪਾਲ ਸਿੰਘ ਸੀਲ, ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ , ਕਾਮਰੇਡ ਭੂਪ ਚੰਦ ਚੰਨੋਂ , ਕਾਮਰੇਡ ਚਮਕੌਰ ਸਿੰਘ ਖੇੜੀ , ਕਾਮਰੇਡ ਵਜਿੰਦਰ ਪੰਡਿਤ , ਕਾਮਰੇਡ ਬਲਵੀਰ ਸਿੰਘ ਜਾਡਲਾ , ਕਾਮਰੇਡ ਚਰਨਜੀਤ ਸਿੰਘ ਦੌਲਤਪੁਰ ,

ਕਾਮਰੇਡ ਐਨ.ਡੀ. ਤਿਵਾੜੀ , ਡਾਕਟਰ ਗੁਰਵਿੰਦਰ ਸਿੰਘ , ਕਾਮਰੇਡ ਸਤਨਾਮ ਸਿੰਘ ਵੜੈਚ , ਕਾਮਰੇਡ ਸਰਬਜੀਤ ਕੌਰ ਹਸਨਪੁਰ , ਕਾਮਰੇਡ ਬਲਜੀਤ ਸਿੰਘ ਸ਼ਾਹੀ , ਕਾਮਰੇਡ ਹਰਪ੍ਰੀਤ ਕੌਰ ਝਬਾਲ , ਕਾਮਰੇਡ ਜਤਿੰਦਰਪਾਲ ਸਿੰਘ , ਕਾਮਰੇਡ ਬਲਜੀਤ ਸਿੰਘ ਗਰੇਵਾਲ , ਕਾਮਰੇਡ ਮੇਜ਼ਰ ਸਿੰਘ ਪੁੰਨਾਵਾਲ , ਕਾਮਰੇਡ ਰਾਮ ਸਿੰਘ ਨੂਰਪੁਰੀ , ਕਾਮਰੇਡ ਅਬਦੁੱਲ ਸਤਾਰ , ਕਾਮਰੇਡ ਸੁਰਿੰਦਰ ਸਹਿਗਲ ਸੂਬਾ ਕਮੇਟੀ ਮੈਂਬਰ ਚੁਣੇ ਗਏ। ਗੁਰਦਾਸਪੁਰ ਜ਼ਿਲ੍ਹੇ ਦੀ ਇੱਕ ਸੀਟ ਖਾਲੀ ਰੱਖੀ ਗਈ।

ਪਰਮਾਨੈਂਟ ਇਨਵਾਇਟੀ ਮੈਂਬਰ ਕਾਮਰੇਡ ਰਤਨ ਸਿੰਘ ਮਜਾਰੀ , ਕਾਮਰੇਡ ਮਹਿੰਦਰ ਕੁਮਾਰ ਬੱਡੋਆਣ , ਕਾਮਰੇਡ ਸੁਖਵਿੰਦਰ ਸਿੰਘ ਨਾਗੀ , ਕਾਮਰੇਡ ਸ਼ਾਮ ਲਾਲ ਹੈਬਤਪੁਰ , ਕਾਮਰੇਡ ਸਮਰ ਬਹਾਦਰ , ਕਾਮਰੇਡ ਸੁਭਾਸ਼ ਮੱਟੂ , ਕਾਮਰੇਡ ਚੇਤਨ ਸ਼ਰਮਾ (ਦੇਸ਼ ਸੇਵਕ), ਕਾਮਰੇਡ ਹਰਭਜਨ ਸਿੰਘ (ਲੋਕ ਲਹਿਰ) ਹੋਣਗੇ। ਇਸ ਤੋਂ ਬਿਨਾਂ ਕਾਮਰੇਡ ਸੁੱਚਾ ਸਿੰਘ ਅਜਨਾਲਾ , ਕਾਮਰੇਡ ਕੇਵਲ ਕ੍ਰਿਸ਼ਨ ਕਾਲੀਆ , ਕਾਮਰੇਡ ਸੁਰਜੀਤ ਸਿੰਘ ਗਗੜਾ ਅਤੇ ਕਾਮਰੇਡ ਗੁਰਮੇਸ਼ ਸਿੰਘ ਸਪੈਸ਼ਲ ਇਨਵਾਇਟੀ ਮੈਂਬਰ ਹੋਣਗੇ।

ਇਸ ਮੌਕੇ ‘ਤੇ ਸੀ.ਪੀ.ਆਈ.(ਐਮ) ਦੀ ਪਾਰਟੀ ਕਾਂਗਰਸ (ਮਹਾਂ ਸੰਮੇਲਨ) ਜੋ 2 ਅਪ੍ਰੈਲ ਤੋਂ 6 ਅਪ੍ਰੈਲ 2025 ਤੱਕ ਮਦੁਰਾਈ (ਤਾਮਿਲਨਾਡੂ) ਵਿਖੇ ਹੋ ਰਹੀ ਹੈ। ਸਬੰਧੀ 12 ਡੈਲੀਗੇਟ ਚੁਣੇ ਗਏ।

ਜਿਸ ਵਿੱਚ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ , ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ , ਕਾਮਰੇਡ ਅਬਦੁੱਲ ਸਤਾਰ , ਕਾਮਰੇਡ ਸੁਖਪ੍ਰੀਤ ਸਿੰਘ ਜੌਹਲ , ਕਾਮਰੇਡ ਗੁਰਨੇਕ ਸਿੰਘ ਭੱਜਲ , ਕਾਮਰੇਡ ਸਵਰਨਜੀਤ ਸਿੰਘ ਦਲਿਓ , ਕਾਮਰੇਡ ਬਲਜੀਤ ਸਿੰਘ ਸ਼ਾਹੀ , ਕਾਮਰੇਡ ਸਤਨਾਮ ਸਿੰਘ ਵੜੈਚ , ਕਾਮਰੇਡ ਹਰਪ੍ਰੀਤ ਕੌਰ ਝਬਾਲ , ਕਾਮਰੇਡ ਗੁਰਵਿੰਦਰ ਸਿੰਘ , ਕਾਮਰੇਡ ਪਰਸ਼ੋਤਮ ਲਾਲ ਬਿਲਗਾ , ਕਾਮਰੇਡ ਚਮਕੌਰ ਸਿੰਘ ਖੇੜੀ ਡੈਲੀਗੇਟ ਚੁਣੇ ਗਏ। ਬਦਲਵੇਂ ਡੈਲੀਗੇਟ ਕਾਮਰੇਡ ਬਲਜੀਤ ਸਿੰਘ ਗਰੇਵਾਲ , ਡਾਕਟਰ ਕੰਵਲਜੀਤ ਕੌਰ ਅਤੇ ਕਾਮਰੇਡ ਐਨ.ਡੀ. ਤਿਵਾੜੀ ਹੋਣਗੇ।

ਕਾਨਫਰੰਸ ਮੌਕੇ ਪਾਰਟੀ ਦੇ ਕੰਟਰੋਲ ਕਮਿਸ਼ਨ ਪੰਜਾਬ ਦੇ ਚੇਅਰਮੈਨ ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਕਾਮਰੇਡ ਦੇਵ ਰਾਜ , ਕਾਮਰੇਡ ਮੇਘ ਨਾਥ ਅਤੇ ਕਾਮਰੇਡ ਸੁਧਾ ਰਾਣੀ ਮੈਂਬਰ ਚੁਣੇ ਗਏ।

ਕਾਨਫਰੰਸ ਵਿੱਚ ਕਿਸਾਨਾਂ- ਮਜ਼ਦੂਰਾਂ ਦੇ ਕਰਜ਼ੇ ਦੀ ਮੁਆਫੀ , ਐਮ.ਐਸ.ਪੀ ਦੀ ਕਾਨੂੰਨੀ ਗਰੰਟੀ , ਨਸ਼ਿਆਂ ਦੇ ਵਿਰੁੱਧ , ਕੰਢੀ ਖੇਤਰ ਵਿੱਚ ਨਹਿਰ ਕੱਢਣ ਅਤੇ ਸਮੱਸਿਆਵਾਂ ਸਬੰਧੀ , ਵਿੱਦਿਆ ਰੁਜ਼ਗਾਰ ਮੁੱਖੀ ਕਰਨ , ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਸਬੰਧੀ,ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਬਹਾਲ ਕਰਨ , ਰੇਤਾ ਮਾਫ਼ੀਆ ਅਤੇ ਮਾਈਨਿੰਗ ਰੋਕਣ ਸਬੰਧੀ , ਮਨੁੱਖੀ ਜਮਹੂਰੀ ਅਧਿਕਾਰਾਂ ਦੀ ਰਾਖੀ ਸਬੰਧੀ , ਇਸਤਰੀਆਂ ‘ਤੇ ਅੱਤਿਆਚਾਰਾਂ ਵਿਰੁੱਧ , ਸੀ.ਪੀ.ਆਈ.(ਐਮ) ਪੰਜਾਬ ਰਾਜ ਕਮੇਟੀ ਦੀ ਦੋ ਰੋਜ਼ਾ 24 ਵੀਂ ਸੂਬਾਈ ਕਾਨਫਰੰਸ ਉਤਸ਼ਾਹੀ ਮਾਹੌਲ ਵਿੱਚ ਸਫਲਤਾਪੂਰਵਕ ਸੰਪੰਨ ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ