ਚੰਡੀਗੜ੍ਹ, 18 ਅਪ੍ਰੈਲ, 2025
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪ੍ਰਾਪਰਟੀ ਟੈਕਸ ਵਿਚ ਕੀਤੇ ਚੋਖੇ ਵਾਧੇ ਨੂੰ ਵਾਪਸ ਲੈਣ ਲਈ ਰਾਜ਼ੀ ਕਰਨ ਦੀ ਥਾਂ ’ਤੇ ਸਸਤੀਆਂ ਤਕਰੀਬਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਚਰਨਜੀਤ ਸਿੰਘ ਵਿੱਲੀ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਭਾਜਪਾ ਨੇ ਹਾਊਸ ਟੈਕਸ ਕਮੇਟੀ ਅੱਗੇ ਇਹ ਏਜੰਡਾ ਹੀ ਨਹੀਂ ਲਿਆਂਦਾ ਜਿਸ ਕਾਰਣ ਰਿਹਾਇਸ਼ੀ ਪ੍ਰਾਪਰਟੀ ਲਈ ਹਾਊਸ ਟੈਕਸ ਵਿਚ ਤਿੰਨ ਗੁਣਾ ਵਾਧਾ ਕੀਤਾ ਗਿਆ ਜਦੋਂ ਕਮਰਸ਼ੀਅਲ ਪ੍ਰਾਪਰਟੀ ਟੈਕਸ ਵਿਚ ਦੋ ਗੁਣਾ ਵਾਧਾ ਕੀਤਾ ਗਿਆ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਮੇਅਰ ਤੇ ਭਾਜਪਾ ਦੇ ਕੌਂਸਲਰ ਪ੍ਰਸ਼ਾਸਨ ਨਾਲ ਸਹਿਮਤ ਹਨ ਜੋ ਨਵੀਂਆਂ ਟੈਕਸ ਦਰਾਂ ਲਾਗੂ ਕਰਨਾ ਚਾਹੁੰਦਾ ਹੈ ਅਤੇ ਹੁਣ ਉਹ ਮਗਰਮੱਛ ਦੇ ਹੰਝੂ ਵਹਾ ਕੇ ਸਮੂਹਿਕ ਅਸਤੀਫਿਆਂ ਦਾ ਡਰਾਮਾ ਕਰ ਰਹੇ ਹਨ।
ਸਰਦਾਰ ਚਰਨਜੀਤ ਸਿੰਘ ਵਿੱਲੀ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ ਨਗਰ ਨਿਗਮ ਦੇ ਮੇਅਰ ਨੇ ਇਹ ਫੈਸਲਾ ਵਾਪਸ ਨਾ ਲੈਣ ਦੀ ਸੂਰਤ ਵਿਚ ਸਾਰੇ ਭਾਜਪਾ ਕੌਂਸਲਰਾਂ ਸਮੇਤ ਅਸਤੀਫਾ ਦੇਣ ਦੀ ਧਮਕੀ ਦਿੱਤੀ