ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 10 ਦਸੰਬਰ, 2024
California ਵਿਚ Sacramento ਦੇ ਉੱਤਰ ਵਿੱਚ ਸਥਿੱਤ ਇਕ ਛੋਟੇ ਜਿਹੇ Christian School ਵਿਚ ਬੀਤੇ ਦਿਨ ਹੋਈ ਗੋਲੀਬਾਰੀ ਵਿਚ ਜ਼ਖਮੀ ਹੋਏ 2 ਵਿਦਿਆਰਥੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੂਟ ਕਾਊਂਟੀ ਸ਼ੈਰਿਫ ਕੋਰੀ ਹੋਨੀਆ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਗੋਲੀਬਾਰੀ ਵਿਚ ਜ਼ਖਮੀ ਹੋਇਆ 6 ਸਾਲ ਦਾ Roman Mendez ਤੇ 5 ਸਾਲ ਦਾ Elias Wolford ਸਥਾਨਕ ਹਸਪਤਾਲ ਵਿਚ ਦਾਖਲ ਹਨ। ਉਨਾਂ ਦੀ ਹਾਲਤ ਸਥਿੱਰ ਹੈ ਪਰ ਗੰਭੀਰ ਹੈ।
ਮੈਂਡੇਜ਼ ਦੇ ਦੋ ਗੋਲੀਆਂ ਵੱਜੀਆਂ ਹਨ ਜਦ ਕਿ ਵੋਲਫੋਰਡ ਦੇ ਢਿੱਡ ਵਿਚ ਗੋਲੀ ਵੱਜੀ ਹੈ। ਸ਼ੈਰਿਫ ਅਨੁਸਾਰ ਬੱਚਿਆਂ ਦੇ ਅੰਦਰੂਨੀ ਜ਼ਖਮ ਹਨ ਤੇ ਅਜੇ ਉਨਾਂ ਦੀਆਂ ਕਈ ਸਰਜਰੀਆਂ ਹੋਣੀਆਂ ਹਨ। ਪੁਲਿਸ ਨੇ ਸ਼ੱਕੀ ਦੋਸ਼ੀ ਦੀ ਪਛਾਣ 56 ਸਾਲਾ ਗਲੈਨ ਲਿਟਨ ਵਜੋਂ ਕੀਤੀ ਹੈ ਜੋ ਮੌਕੇ ਉਪਰ ਹੀ ਮ੍ਰਿਤਕ ਹਾਲਤ ਵਿਚ ਮਿਲਿਆ ਸੀ।
ਸਮਝਿਆ ਜਾਂਦਾ ਹੈ ਕਿ ਗੋਲੀਬਾਰੀ ਉਪਰੰਤ ਉਸ ਨੇ ਖੁਦਕੁੱਸ਼ੀ ਕੀਤੀ ਹੈ। ਮਾਮਲੇ ਦੀ ਜਾਂਚ ਵਿਚ ਪੁਲਿਸ ਦੀ ਐਫ ਬੀ ਆਈ ਸਹਾਇਤਾ ਕਰ ਰਹੀ ਹੈ। ਉੱਤਰੀ ਕੈਲੀਫੋਰਨੀਆ ਦੇ ਫੀਦਰ ਰਿਵਰ ਐਡਵੈਂਟਿਸਟ ਸਕੂਲ ਓਰੋਵਿਲੇ ਵਿਚ ਵਾਪਰੀ ਗੋਲੀਬਾਰੀ ਦੀ ਇਸ ਤਾਜਾ ਘਟਨਾ ਨੇ ਇਕ ਵਾਰ ਫਿਰ ਵਧ ਰਹੀ ਗੰਨ ਹਿੰਸਾ ਬਾਰੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।