Buttarvi family donates books to Bhai Santokh Singh Kirti Library
ਯੈੱਸ ਪੰਜਾਬ
ਜਲੰਧਰ: 31 ਜਨਵਰੀ, 2023 – ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਥਾਪਤ ਭਾਈ ਸੰਤੋਖ ਸਿੰਘ ਕਿਰਤੀ ਲਾਇਬ੍ਰੇਰੀ ਲਈਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਮੁਰਸ਼ਦ ਬੁੱਟਰਵੀ ਦੇ ਪਰਿਵਾਰ ਵੱਲੋਂ ਮੁਸ਼ਰਦਸਾਹਿਬ ਦੀਆਂ ਉਰਦੂ, ਅੰਗਰੇਜ਼ੀ ਅਤੇ ਪੰਜਾਬੀ ਸ਼ਾਇਰੀ ਦੀਆਂ ਪੁਸਤਕਾਂ ਦੀਆਂਸੈਂਕੜੇ ਕਾਪੀਆਂ ਦਾਨ ਕੀਤੀਆਂ ਗਈਆਂ। ਅੱਜ ਜਲੰਧਰ ਵਿਖੇ ਮੁਸ਼ਰਦ ਸਾਹਿਬ ਦੇਨਜ਼ਦੀਕੀ ਸ੍ਰੀ ਜਤਿੰਦਰ ਸ਼ਰਮਾ ਨੇ ਇਹ ਪੁਸਤਕਾਂ ਕਮੇਟੀ ਦੇ ਟਰੱਸਟੀ ਕਾਮਰੇਡ ਰਣਜੀਤਸਿੰਘ ਔਲਖ ਅਤੇ ਲਾਇਬ੍ਰੇਰੀ ਦੇ ਕਨਵੀਨਰ ਪ੍ਰੋ. ਗੋਪਾਲ ਸਿੰਘ ਬੁੱਟਰ ਨੂੰ ਸੌਪੀਆਂ।ਸ੍ਰੀ ਜਤਿੰਦਰ ਸ਼ਰਮਾ ਅਤੇ ਮੁਰਸ਼ਦ ਬੁੱਟਰਵੀ ਦੇ ਬੇਟਿਆਂ ਦਾ ਧੰਨਵਾਦ ਕਰਦਿਆਂ ਕਮੇਟੀ ਦੇਪ੍ਰਧਾਨ ਅਜਮੇਰ ਸਿੰਘ ਅਤੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿਮੁਸ਼ਰਦ ਸਾਹਿਬ ਦੇ ਪਰਿਵਾਰ ਦਾ ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ। ਇਸਪਰਿਵਾਰ ਨੇ ਬਾਬਾ ਭਗਤ ਸਿੰਘ ਬਿਲਗਾ ਕਿਤਾਬਘਰ ਲਈ ਵੀ ਇੱਕ ਲੱਖ ਰੁਪਏ ਦੀ ਰਾਸ਼ੀਕਮੇਟੀ ਨੂੰ ਦਿੱਤੀ ਸੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ