Wednesday, April 24, 2024

ਵਾਹਿਗੁਰੂ

spot_img
spot_img

Burari ਨਹੀਂ Border; ਕਿਸਾਨਾਂ ਵੱਲੋਂ Delhi ਸੀਲ ਕਰਨ ਦਾ ਐਲਾਨ, Amit Shah ਦਾ ਸੱਦਾ ਅਪ੍ਰਵਾਨ

- Advertisement -

ਯੈੱਸ ਪੰਜਾਬ
ਨਵੀਂ ਦਿੱਲੀ, 29 ਨਵੰਬਰ, 2020:
ਦਿੱਲੀ ਦੇ ਬਾਰਡਰ ’ਤੇ ਡਟੀਆਂ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਨੇ ਸਪਸ਼ਟ ਐਲਾਨ ਕਰ ਦਿੱਤਾ ਹੈ ਕਿ ਕਿਸਾਨ ਬਾਰਡਰ ’ਤੇ ਹੀ ਡਟੇ ਰਹਿਣਗੇ ਅਤੇ ਬੁਰਾੜੀ ਨਹੀਂ ਜਾਣਗੇ।

ਦਿੱਲੀ ਦੇ ਸਾਰੇ ਬਾਰਡਰ ਸੀਲ ਕਰਨ ਦਾ ਐਲਾਨ ਕਰਦਿਆਂ ਕਿਸਾਨਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪਹਿਲੀ ਦਸੰਬਰ ਦਾ ਗੱਲਬਾਤ ਦਾ ਜ਼ੁਬਾਨੀ ਸੱਦਾ ਵੀ ਅਪ੍ਰਵਾਨ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲੀ ਗੱਲ ਤਾਂ ਅਜੇ ਤਾਂਈਂ ਕਿਸੇ ਵੀ ਜਥੇਬੰਦੀ ਨੂੰ ਕੋਈ ਰਸਮੀ ਸੱਦਾ ਆਇਆ ਨਹੀਂ ਹੈ ਅਤੇ ਦੂਜਾ ਇਹ ਕਿ ਸ੍ਰੀ ਸ਼ਾਹ ਵੱਲੋਂ ਦਿੱਤਾ ਸੱਦਾ ਸ਼ਰਤ ਦੇ ਨਾਲ ਹੈ ਜੋ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ।

ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਅਮਿਤ ਸ਼ਾਹ ਨੇ ਕੇਵਲ ਫ਼ੋਨ ’ਤੇ ਇਹ ਆਖ਼ਿਆ ਸੀ ਕਿ ਕਿਸਾਨਾਂ ਨਾਲ ਪਹਿਲੀ ਦਸੰਬਰ ਨੂੰ ਗੱਲ ਕੀਤੀ ਜਾ ਸਕਦੀ ਹੈ ਬਸ਼ਰਤੇ ਕਿ ਉਹ ਪਹਿਲਾਂ ਆ ਕੇ ਬੁਰਾੜੀ ਵਿਖ਼ੇ ਧਰਨਾ ਲਾਉਣ ਦੀ ਗੱਲ ਮੰਨ ਜਾਣ। ਉਨ੍ਹਾਂ ਸਪਸ਼ਟਕੀਤਾ ਹੈ ਕਿ ਜੇ ਕੋਈ ਬਿਨਾਂ ਸ਼ਰਤ ਸੱਦਾ ਆਵੇਗਾ ਤਾਂ ਉਹ ਗੱਲਬਾਤ ਲਈ ਜ਼ਰੂਰ ਜਾਣਗੇ ਪਰ ਸ਼ਰਤਾਂ ਨਾਲ ਕੋਈ ਵੀ ਸੱਦਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ।

ਉਕਤ ਫ਼ੈਸਲੇ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅੱਜ ਸਿੰਘੂ ਬਾਰਡਰ ਵਿਖ਼ੇ ਹੋਈ ਮੀਟਿੰਗ ਵਿੱਚ ਲਏ ਗਏ। ਇਹ ਵੀ ਤੈਅ ਕੀਤਾ ਗਿਆ ਹੈ ਕਿ ਰੋਜ਼ ਸਵੇਰੇ 11 ਵਜੇ ਮੀਟਿੰਗ ਕੀਤੀ ਜਾਇਆ ਕਰੇਗੀ ਤਾਂ ਜੋ ਅਗਲੀ ਰਣਨੀਤੀ ਵਿਚਾਰੀ ਜਾ ਸਕੇ।

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਸ: ਹਰਮੀਤ ਸਿੰਘ ਕਾਦੀਆਂ ਨੇ ਆਖ਼ਿਆ ਕਿ ਹੁਣ ‘ਘੇਰਾ ਡਾਲੋ ਡੇਰਾ ਡਾਲੋ’ ਨਾਅਰੇ ਤਹਿਤ ਹੁਣ ਤਕ ਸਿੰਘੂ ਅਤੇ ਬਹਾਦਰਗੜ੍ਹ ਬਾਰਡਰ ਤੋਂ ਇਲਾਵਾ ਮੇਰਠ ਵਾਲੇ ਪਾਸਿਉਂ ਵੀ ਘੇਰਾਬੰਦੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਜਗ੍ਹਾ ਵੀ ਇੰਜ ਹੀ ਬਾਰਡਰ ਸੀਲ ਕੀਤੇ ਜਾਣਗੇ।

ਉਹਨਾਂ ਨੇ ਇਹ ਵੀ ਮੰਗ ਰੱਖੀ ਕਿ ਦਿੱਲੀ ਦੇ ਅੰਦਰ ਅਤੇ ਖ਼ਾਸਕਰ ਬੁਰਾੜੀ ਮੈਦਾਨ ਵਿੱਚ ਪਹੁੰਚ ਚੁੱਕੇ ਕਿਸਾਨਾਂ ਦੀ ਵਾਪਸੀ ਕਰਵਾਈ ਜਾਵੇ ਤਾਂਜੋ ਸਾਰੇ ਇਕ ਜਗ੍ਹਾ ਹੀ ਇਕੱਠੇ ਹੋ ਸਕਣ।

ਇਸ ਤੋਂ ਇਲਾਵਾ ਕਿਸਾਨਾਂ ਨੇ ਕੇਂਦਰ ਸਾਹਮਣੇ 8 ਮੰਗਾਂ ਰੱਖੀਆਂ ਹਨ ਜਿਨ੍ਹਾਂ ਵਿੱਚ 3 ਖ਼ੇਤੀ ਕਾਨੂੂੰਨ ਵਾਪਸ ਲੈਣ, ਬਿਜਲੀ ਸੋਧ ਬਿੱਲ ਅਤੇ ਪਰਾਲੀ ਐਕਟ ਨਾ ਲਿਆਉਣ ਤੋਂ ਇਲਾਵਾ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫ਼ੀ, ਕਿਸਾਨਾਂ ਨੂੰ ਅੱਧੇ ਰੇਟ ’ਤੇ ਡੀਜ਼ਲ ਮੁਹੱਈਆ ਕਰਾਉਣ ਅਤੇ ਦੇਸ਼ ਭਰ ਵਿੱਚ ਗ਼ਲਤ ਕੇਸ ਪਾ ਕੇ ਜੇਲ੍ਹਾਂ ਅੰਦਰ ਡੱਕੇ ਬੁੱਧੀਜੀਵੀਆਂ ਨੂੰ ਰਿਹਾ ਕੀਤਾ ਜਾਵੇ।

ਸ: ਕਾਦੀਆਂ ਅਨੁਸਾਰ ਰੋਜ਼ 11 ਵਜੇ ਤੋਂ 4 ਵਜੇ ਤਕ ਸਟੇਜ ਚੱਲੇਗੀ। ਇਹ ਸਟੇਜ 30 ਪ੍ਰਬੰਧਕਾਂ ਦੇ ਹੱਥ ਹੋਵੇਗੀ ਜਿਨ੍ਹਾਂ ਵਿੱਚ ਸਾਰੀਆਂ ਜੱਥੇਬੰਦੀਆਂ ਦਾ ਇਕ ਇਕ ਨੁਮਾਇੰਦਾ ਹੋਵੇਗਾ।

ਉਹਨਾਂ ਦੰਸਿਆ ਕਿ ਇਸ ਤੋਂ ਇਲਾਵਾ ਵਾਲੰਟੀਅਰ ਕਮੇਟੀਆਂ ਬਣਾਈਆਂ ਗਈਆਂ ਹਨ ਜਿਹੜੀਆਂ ਹਰ ਤਰ੍ਹਾਂ ਦੇ ਪ੍ਰਬੰਧਾਂ ਦਾ ਖ਼ਿਆਲ ਕਰਨਗੀਆਂ।

ਉਕਤ ਤੋਂ ਇਲਾਵਾ ਇਥ 6 ਮੈਂਬਰੀ ਕਮੇਟੀ ਬਣਾਈ ਜਾ ਰਹੀ ਹੈ ਜਿਹੜੀ ਸਮਰਥਨ ਦੇਣ ਜਾਂ ਸਟੇਜ ਤੋਂ ਬੋਲਣ ਵਾਲੇ ਸਮਰਥਕਾਂ ਨਾਲ ਪਹਿਲਾਂ ਗੱਲਬਾਤ ਕਰਨਗੀਆਂ ਅਤੇ ਇਸ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਉਨ੍ਹਾਂ ਨੂੰ ਸਮਾਂ ਮਿਲੇਗਾ।

ਕਿਸਾਨਾਂ ਨੇ ਕਰ ਲਈ ਸਿਆਸੀ ਪਾਰਟੀਆਂ ਤੋਂ ਤੌਬਾ: ਸਿੰਘੂ ਬਾਰਡਰ ਪੁੱਜੇ Congress MP Gurjeet Aujla ਨੂੰ ‘ਬਰੰਗ’ ਮੋੜਿਆ

- Advertisement -

ਸਿੱਖ ਜਗ਼ਤ

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਿਆ ਵਿਸ਼ਾਲ ਨਗਰ ਕੀਰਤਨ

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 20 ਅਪ੍ਰੈਲ, 2024 ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਾਇਆ ਗਿਆ। ਫੁੱਲਾਂ ਲੱਗੀ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,186FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...