Thursday, April 25, 2024

ਵਾਹਿਗੁਰੂ

spot_img
spot_img

BSP ਵੱਲੋਂ Punjab ਦੀਆਂ 117 ਵਿਧਾਨ ਸਭਾਵਾਂ ਵਿੱਚ Motor Cycle Rallies 15 ਮਾਰਚ ਨੂੰ: Jasvir Singh Garhi

- Advertisement -

ਯੈੱਸ ਪੰਜਾਬ
ਜਲੰਧਰ, 4 ਮਾਰਚ, 2021 –
ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਪਾਰਟੀ ਦਫ਼ਤਰ ਜਲੰਧਰ ਵਿਖੇ ਹੋਈ ਜਿਸ ਵਿੱਚ ਬਸਪਾ ਪੰਜਾਬ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਸ੍ਰੀ ਬੈਨੀਵਾਲ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਬੋਲਦਿਆਂ ਕਿਹਾ ਕਿ ਬੇਗਮਪੁਰਾ ਪਾਤਸਾਹੀ ਬਣਾਓ ਵਿਸ਼ਾਲ ਰੈਲੀ ਕੋਵਿਡ ਮਹਾਮਾਰੀ ਦੀਆਂ ਸਰਕਾਰੀ ਹਦਾਇਤਾਂ ਦੇ ਮੱਦੇਨਜ਼ਰ 14 ਮਾਰਚ ਤੋਂ ਬਦਲਕੇ 2 ਅਪ੍ਰੈਲ ਕਰ ਦਿੱਤੀ ਗਈ ਹੈ।

ਇਸ ਮੌਕੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੈਲੀ ਦਾ ਨਾਮ ‘ ਬੇਗਮਪੁਰਾ ਪਾਤਸ਼ਾਹੀ ਬਣਾਓ ਰੈਲੀ’ ਤੇ ਸਥਾਨ ਖੁਆਸਪੁਰਾ ਰੋਪੜ ਹੀ ਹੋਵੇਗਾ। ਇਸ ਰੈਲੀ ਵਿੱਚ ਪੂਰੇ ਪੰਜਾਬ ਦੇ ਲੋਕਾਂ ਦੀ ਸ਼ਮੂਲੀਅਤ ਹੋਵੇਗੀ।

ਇਸਦੇ ਨਾਲ ਓਹਨਾ ਐਲਾਨ ਕੀਤਾ ਕਿ ਸਾਹਿਬ ਕਾਂਸ਼ੀਰਾਮ ਜੀ ਦੇ ਜਨਮਦਿਨ ਨੂੰ ਸਮਰਪਿਤ 15 ਮਾਰਚ ਨੂੰ ਪੰਜਾਬ ਦੀ ਹਰ ਵਿਧਾਨ ਸਭਾ ਵਿੱਚ ਮੋਟਰਸਾਈਕਲਾਂ ਦੇ ਕਾਫਲੇ ਨਾਲ ‘ਹਾਥੀ ਯਾਤਰਾਵਾਂ ‘ ਹੋਣਗੀਆ ਜੋਕਿ ਪੰਜਾਬ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਨੂੰ ਕਵਰ ਕਰਨਗੀਆ।

ਜਿਸਦਾ ਮੁੱਖ ਮੰਤਵ ਸਰਕਾਰਾਂ ਵਲੋਂ ਲਿਆਂਦੇ ਲੋਕ ਵਿਰੋਧੀ ਕਾਲੇ ਕਨੂੰਨਾਂ ਨੂੰ ਰੱਦ ਕਰਾਉਣ, ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਖਾਲੀ ਅਸਾਮੀਆਂ ਭਰਨ, ਬੇਰੋਜ਼ਗਾਰੀ ਦੂਰ ਕਰਨ, ਘਰ ਘਰ ਨੌਕਰੀ, ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਲਈ, ਬੁਢਾਪਾ ਪੈਨਸ਼ਨ 2500 ਰੁਪਏ, ਸਿੱਖ ਸੰਘਰਸ਼ ਕਾਲ ਦੇ ਵਾਧੂ ਸਮਾਂ ਕੈਦ ਕੱਟ ਚੁਕੇ ਕੈਦੀਆਂ ਦੀ ਰਿਹਾਈ,, ਗ਼ਰੀਬਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ, ਗਰੀਬਾਂ ਦੇ 50 ਹਜ਼ਾਰ ਤੱਕ ਦੇ ਕਰਜ਼ੇ ਮਾਫੀ, ਮੁਲਾਜਮਾਂ ਲਈ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਲਈ, ਸਿਖਿਆ ਮੰਤਰੀ ਦੀ ਕੋਠੀ ਅੱਗੇ ਬੈਠੇ ਅਧਿਆਪਕ ਦੀਆਂ ਮੰਗਾ, ਮੁਲਾਜ਼ਮਾਂ ਦਾ ਮਹਿੰਗਾਈ ਭੱਤਾ, ਪੈਟਰੋਲ ਡੀਜ਼ਲ ਤੇ ਬੇਤਹਾਸ਼ਾ ਰਾਜ ਟੈਕਸ , ਵੱਧਦੀ ਮਹਿੰਗਾਈ ਆਦਿ ਉਹ ਮੁੱਦੇ ਹੋਣਗੇ ਜੋ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਸਨ ਅਤੇ ਕਾਂਗਰਸ ਦਾ ਝੂਠ ਲੋਕਾਂ ਵਿਚ ਨੰਗਾ ਕੀਤਾ ਜਾਵੇਗਾ।

ਇਹ ਸਾਰੇ ਮੁੱਦਿਆਂ ਨੂੰ ਲੈਕੇ ਬਸਪਾ ਵਲੋਂ ਪੰਜਾਬ ਦੀ 117 ਵਿਧਾਨ ਸਭਾਵਾਂ ਵਿੱਚ ਮੋਟਰ ਸਾਈਕਲ ਯਾਤਰਾ ਕਰਕੇ ਕਾਂਗਰਸ ਭਜਾਓ, ਪੰਜਾਬ ਬਚਾਓ ਦੀ ਗੱਲ ਆਮ ਲੋਕਾਂ ਤਕ ਪੁੱਜਦੀ ਕਰਕੇ ਪੰਜਾਬ ਜਗਾਓਣ ਦੀ ਮੁਹਿੰਮ ਵਿੱਢੀ ਜਾਵੇਗੀ। ਓਹਨਾ ਕਿਹਾ ਕਿ ਪੰਜਾਬੀਆਂ ਦੇ ਦੁੱਖ ਕੱਟਣ ਲਈ ਪਹਿਲਾਂ ਪੰਜਾਬੀਆਂ ਨੂੰ ਪਾਤਸ਼ਾਹੀ ਬਣਾਉਣੀ ਪਵੇਗੀ, ਜੇ ਪਾਤਸ਼ਾਹੀ ਬਣੀ ਫਿਰ ਬੇਗਮਪੁਰਾ ਵਸੇਗਾ, ਜਿਸ ਵਿਚ ਗ਼ਰੀਬਾਂ ਮਜ਼ਲੂਮਾਂ ਦੇ ਦੁੱਖ ਦੂਰ ਕਿਤੇ ਜਾਣਗੇ।

ਇਸ ਮੌਕੇ ਸੂਬਾ ਮੀਤ ਪ੍ਰਧਾਨ ਸ ਹਰਜੀਤ ਸਿੰਘ ਲੌਂਗੀਆਂ, ਸਾਬਕਾ ਪ੍ਰਧਾਨ ਸ਼੍ਰੀ ਰਸ਼ਪਾਲ ਰਾਜੂ ਅਤੇ ਸ਼੍ਰੀ ਗੁਰਲਾਲ ਸੈਲਾ, ਰਾਜਾ ਰਾਜਿੰਦਰ ਸਿੰਘ ਨਨਹੇੜੀਆਂ, ਸਵਿੰਦਰ ਸਿੰਘ ਛਜਲਵੰਡੀ, ਬਲਦੇਵ ਮਹਿਰਾ, ਮਨਜੀਤ ਸਿੰਘ ਅਟਵਾਲ, ਲਾਲ ਸਿੰਘ ਸੁਲਹਾਣੀ, ਬਲਵਿੰਦਰ ਕੁਮਾਰ, ਬਲਜੀਤ ਸਿੰਘ ਭਾਰਾਪੁਰ, ਗੁਰਮੇਲ ਚੁਮਬਰ, ਰਮੇਸ਼ ਕੌਲ, ਜੋਗਾ ਸਿੰਘ ਪਨੋਦੀਆਂ, ਰਾਜਿੰਦਰ ਸਿੰਘ ਰੀਹਲ, ਗੁਰਮੇਲ ਸਿੰਘ ਜੀ ਕੇ, ਹਰਭਜਨ ਸਿੰਘ ਬਜਹੇੜੀ, ਰਾਜੇਸ਼ ਕੁਮਾਰ, ਸੰਤ ਰਾਮ ਮੱਲੀਆਂ, ਚਮਕੌਰ ਸਿੰਘ ਵੀਰ, ਕੁਲਦੀਪ ਸਿੰਘ ਸਰਦੂਲਗੜ੍ਹ, ਐਡਵੋਕੇਟ ਵਿਜੈ ਬੱਧਣ, ਐਡਵੋਕੇਟ ਰਣਜੀਤ ਕੁਮਾਰ, ਦਰਸ਼ਨ ਸਿੰਘ ਝਲੂਰ, ਡਾ ਜਸਪ੍ਰੀਤ ਸਿੰਘ, ਸੋਢੀ ਬਿਕਰਮ ਸਿੰਘ, ਪਰਮਜੀਤ ਮੱਲ, ਇੰਜ: ਮਹਿੰਦਰ ਸਿੰਘ ਸੰਧਰ, ਅਮ੍ਰਿਤਪਾਲ ਭੋਸਲੇ, ਸਵਰਨ ਸਿੰਘ ਕਲਿਆਣ, ਮਨਿੰਦਰ ਸ਼ੇਰਪੁਰੀ, ਪ੍ਰਵੀਨ ਬੰਗਾ, ਸੁਖਦੇਵ ਸਿੰਘ ਭਰੋਵਾਲ, ਤਰਸੇਮ ਥਾਪਰ, ਆਤਮਾ ਸਿੰਘ, ਅਵਤਾਰ ਕ੍ਰਿਸ਼ਨ, ਪਲਵਿੰਦਰ ਬਿਕਾ, ਜੀਤ ਰਾਮ ਬਸਰਾ, ਅਮਰੀਕ ਸਿੰਘ ਕਾਲਾ, ਵਿਜੈ ਯਾਦਵ, ਹਰਿੰਦਰ ਸੀਤਲ, ਧਰਮ ਪਾਲ ਭਗਤ, ਸੁਰਿੰਦਰ ਪਾਲ ਸਹੋੜਾ, ਗੁਰਦੀਪ ਸਿੰਘ ਮਾਖਾ ਆਦਿ ਸ਼ਾਮਿਲ ਸਨ।

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,181FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...