ਯੈੱਸ ਪੰਜਾਬ
ਫ਼ਾਜ਼ਿਲਕਾ, 3 ਦਸੰਬਰ, 2022:
ਬੀ.ਐੱਸ.ਐੱਫ. ਨੇ ਭਾਰਤ-ਪਾਕਿ ਸਰਹੱਦ ਤੋਂ ਕੌਮਾਂਤਰੀ ਬਜ਼ਾਰ ਵਿੱਚ 125 ਕਰੋੜ ਰੁਪਏ ਤੋਂ ਵੱਧ ਕੀਮਤ ਦੀ 26.8 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸੇ ਖ਼ੇਪ ਦੇ ਨਾਲ ਇਕ ਪਿਸਤੌਲ, 2 ਮੈਗਜ਼ੀਨ ਅਤੇ 50 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਡਰੋਨ ਜ਼ਰੀਏ ਸੁੱਟੀ ਗਈ ਹੈਰੋਇਨ ਅਤੇ ਹਥਿਆਰ ਦੀ ਇਹ ਖ਼ੇਪ ਵਿੱਚ ਹੈਰੋਇਨ ਦੇ 10 ਪੈਕਟ ਸ਼ਾਮਲ ਸਨ ਜਿਨ੍ਹਾਂ ਵਿੱਚ 26.8 ਕਿੱਲੋ ਹੈਰੋਇਨ ਪਾਈ ਗਈ ਹੈ।
ਇਹ ਬਰਾਮਦਗੀ ਸਰਹੱਦ ਤੋਂ ਲਗਪਗ 2 ਕਿੱਲੋਮੀਟਰ ਅੰਦਰ ਸਥਿਤ ਪਿੰਡ ਚੂੜੀਵਾਲਾ ਚੁਸਤੀ ਤੋਂ ਕੀਤੀ ਗਈ ਹੈ। ਬੀ.ਐਸ.ਐਫ. ਨੇ ਲਗਾਤਾਰ ਡਰੋਨ ਦਾ ਪਿੱਛਾ ਕਰਕੇ ਫ਼ਾਇਰਿੰਗ ਕੀਤੀ ਜਿਸ ਉਪਰੰਤ ਇਹ ਖ਼ੇਪ ਇਕ ਖ਼ੇਤ ਵਿੱਚੋਂ ਬਰਾਮਦ ਕੀਤੀ ਗਈ।
ਇਸ ਮੌਕੇ ਬੀ.ਐਸ.ਐਫ.ਵੱਲੋਂ 3-4 ਸ਼ੱਕੀ ਵੇਖ਼ੇ ਗਏ ਜਿਹਨਾਂ ਨੂੰ ‘ਚੈਲੰਜ’ ਕਰਨ ’ਤੇ ਉਹ ਭੱਜ ਨਿਕਲੇ। ਹਾਲਾਂਕਿ ਬੀ.ਐਸ.ਐਫ. ਨੇ ਉਨ੍ਹਾਂ ਵੱਲ ਫ਼ਾਇਰ ਵੀ ਕੀਤੇ ਪਰ ਉਹ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਮੌਕੇ ’ਤੋਂ ਕੁਝ ਕਪੜੇ ਆਦਿ ਬਰਾਮਦ ਕੀਤੇ ਗਏ ਹਨ। ਬੀ.ਐਸ.ਐਫ. ਵੱਲੋਂ ਇਲਾਕੇ ਵਿੱਚ ਲੰਬਾ ਸਮਾਂ ਸਰਚ ਉਪਰੇਸ਼ਨ ਚਲਾਇਆ ਗਿਆ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ