Thursday, December 26, 2024
spot_img
spot_img
spot_img

Broiler Breeder ਫਾਰਮਰਾਂ ਅਤੇ Poultry Farmers ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ: Azad Rathi, Ramandeep Bharowal

ਯੈੱਸ ਪੰਜਾਬ
ਜਲੰਧਰ, 25 ਦਸੰਬਰ, 2024

ਅੱਜ Broiler Breeder ਐਸੋਸੀਏਸ਼ਨ ਉਤਰੀ ਜੋਨ ਦੀ ਇੱਕ ਆਗਾਮੀ ਮੀਟਿੰਗ Jalandhar ਵਿਖੇ ਹੋਈ ਜਿਸ ਵਿੱਚ ਸਮੁੱਚੇ Punjab ਅਤੇ ਉੱਤਰੀਜੋਨ ਦੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਭਾਗ ਲਿਆ।

ਇਸ ਮੌਕੇ ਵੱਖ ਵੱਖ ਬਰੀਡਰ ਫਾਰਮਾ ਅਤੇ ਪੋਲਟਰੀ ਫਾਰਮਾਂ ਦੇ ਮਾਲਕਾਂ ਨੇ ਉਹਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਉਤਰੀ ਜੋਨ ਦੇ ਪ੍ਰਧਾਨ ਆਜ਼ਾਦ ਰਾਠੀ ਅਤੇ ਪੰਜਾਬ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਸਮੇਤ ਸਮੁੱਚੀ ਲੀਡਰਸ਼ਿਪ ਸਾਹਮਣੇ ਰੱਖੇ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਉੱਤਰੀ ਜੋਨ ਦੇ ਪ੍ਰਧਾਨ ਆਜ਼ਾਦ ਰਾਠੀ ਨੇ ਸਮੂਹ ਬਰੈਲਰ ਬਰੀਡਰ ਦੇ ਫਾਰਮਰਾਂ ਤੇ ਪੋਲਟਰੀ ਫਾਰਮ ਫਾਰਮਰਾਂ ਦੇ ਮਾਲਕਾਂ ਨੂੰ ਵਿਸ਼ਵਾਸ਼ ਦਵਾਇਆ ਭਵਿੱਖ ਵਿੱਚ ਉਹਨਾਂ ਨੂੰ ਕੋਈ ਵੀ ਅਜਿਹੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਜਿਸ ਨਾਲ ਉਹਨਾਂ ਦੇ ਕਾਰੋਬਾਰ ਪ੍ਰਭਾਵਿਤ ਹੋਣ।

ਉਹਨਾਂ ਨੇ ਕਿਹਾ ਕਿ ਉਹ ਸਰਕਾਰ ਨਾਲ ਗੱਲ ਕਰਕੇ ਜੋ ਲੋਕ ਉਹਨਾਂ ਲਈ ਮੁਸ਼ਕਿਲਾਂ ਖੜੀਆਂ ਕਰ ਰਹੇ ਹਨ ਉਹ ਵੀ ਹੱਲ ਕਰਾਉਣਗੇ ਅਤੇ ਜਿਹੜੀਆਂ ਕੰਪਨੀਆਂ ਆਪਣੀਆਂ ਮਨ ਮਾਨੀਆਂ ਨਾਲ ਰੇਟ ਲਗਾ ਕੇ ਮਾਰਕੀਟ ਖਰਾਬ ਕਰ ਰਿਹਾ ਉਹਨਾਂ ਨੂੰ ਆਰਥਿਕ ਨੁਕਸਾਨ ਪਹੁੰਚਾ ਰਹੀਆਂ ਉਹਨਾਂ ਨੂੰ ਬੈਨ ਕੀਤਾ ਜਾਵੇਗਾ ਅਤੇ ਜੋ ਕੰਪਨੀ ਪੈਰੈਂਟ ਬਰਡ ਦਿੰਦੀ ਉਸ ਨਾਲ ਗੱਲਬਾਤ ਕਰਕੇ ਹੁੰਦੇ ਨਜਾਇਜ਼ ਨੁਕਸਾਨ ਦੀ ਭਰਪਾਈ ਕਰਕੇ ਫਾਰਮਰਾਂ ਨੂੰ ਰਾਹਤ ਦਵਾਈ ਜਾਵੇਗੀ।

ਇਸ ਮੋਕੇ ਉੱਤਰੀ ਜੋਨ ਤੋ ਪਲਵਿੰਦਰ ਸਿੰਘ ਸੰਧੂ, ਪਰਵੀਨ ਨੈਨ, ਕ੍ਰਿਸ਼ਨਪਾਲ, ਜਸਪਾਲ ਨੱਤ, ਜੈ ਸਿੰਘ ਸੈਣੀ, ਅਜੀਤ ਗੁਲਾਟੀ, ਸ਼ਤੀਸ਼ ਗਰਗ, ਰਕੇਸ਼ ਮਨਿਹਾਸ, ਵਿਕਾਸ ਚੋਪੜਾ, ਅਸ਼ੋਕ ਮਦਾਨ, ਉਕਾਰ ਮਹਾਜਨ, ਅਸ਼ਵਨੀ ਸ਼ਰਮਾ, ਪ੍ਰਸ਼ਾਂਤ ਮਹਾਜਨ, ਜਸਵਿੰਦਰ ਸਿੰਘ ਨਾਹਲ, ਕੁਲਜਸ ਰਾਏ,, ਸਮੀਰ ਸੂਦ, ਤਰੁਣ ਗਲੋਤਰਾ, ਨਿਤਿਨਪਾਲ ਸੇਖੜੀ, ਨਰੇਸ਼ ਮਨਿਹਾਸ, ਜਤਿੰਦਰ ਸਿੰਘ ਫਰਫੈਕਟ, ਭੁਪਿੰਦਰ ਸਿੰਘ ਜੇਬੀ, ਮਨਪ੍ਰੀਤ ਚਾਹਲ, ਜਸਪ੍ਰੀਤ ਸਿੰਘ ਅਰੋੜਾ, ਦਲਜੀਤ ਸਿੰਘ ਔਜਲਾ,ਮਨਪ੍ਰੀਤ ਸਿੰਘ, ਰਮਨ ਕੁਮਾਰ, ਆਦਿ ਹਾਜਰ ਸਨ

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ