Monday, March 27, 2023

ਵਾਹਿਗੁਰੂ

spot_img

spot_img
spot_img

ਖ਼ੇਤਾਂ ਵਿੱਚ ਹਰਿਆਲੀ ਅਤੇ ਚਿਹਰੇ ’ਤੇ ਲਾਲੀ ਦਾ ਧਰੂਬਿੰਦੂ – ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ: ਗੁਰਭਜਨ ਗਿੱਲ ਅਤੇ ਅਨਿਲ ਸ਼ਰਮਾ

- Advertisement -

Bringing greenery in fields and glow on faces – Punjab Agricultural University – by Gurbhajan Gill and Anil Sharma

ਪੰਜਾਬ ਵਿੱਚ ਖੇਤੀਬਾੜੀ ਖੋਜ ਅਤੇ ਸਿੱਖਿਆ ਦਾ ਕੰਮ ਖੇਤੀਬਾੜੀ ਕਾਲਜ ਅਤੇ ਖੋਜ ਸੰਸਥਾਨ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਦੀ 1906 ਵਿੱਚ ਹੋਈ ਸਥਾਪਨਾ ਹੋਈ ਸੀ। ਦੇਸ਼ ਦੀ ਵੰਡ (ਅਗਸਤ 1947 ਵਿੱਚ) ਮਗਰੋਂ ਇਹ ਖੋਜ ਸੰਸਥਾਨ ਪਾਕਿਸਤਾਨ ਵਿੱਚ ਰਹਿ ਗਿਆ ਅਤੇ ਆਜ਼ਾਦ ਭਾਰਤ ਦੇਸ਼ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਨਵੇਂ ਖੇਤੀਬਾੜੀ ਖੋਜ ਅਦਾਰਿਆਂ ਦੀ ਸਥਾਪਨਾ ਜ਼ਰੂਰੀ ਲੋੜ ਬਣ ਗਈ।

ਲਾਇਲਪੁਰ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਪੂਰ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਦਾਖਲ ਕੀਤਾ ਗਿਆ ਅਤੇ ਬਾਅਦ ਵਿੱਚ ਇਹ ਵਿਦਿਆਰਥੀ, ਮਈ 1949 ਵਿੱਚ ਮਾਲਵਾ ਖਾਲਸਾ ਹਾਈ ਸਕੂਲ, ਲੁਧਿਆਣਾ ਦੀ ਇਮਾਰਤ ਵਿੱਚ ਭੇਜੇ ਗਏ। 1957 ਵਿੱਚ ਇਹ ਖੇਤੀਬਾੜੀ ਕਾਲਜ ਲੁਧਿਆਣਾ, ਸਥਾਪਤ ਕੀਤਾ ਗਿਆ। ਜਿਥੇ 1962 ਵਿੱਚ ਗਿਆਨ ਵਿਗਿਆਨ ਦਾ ਅਨੰਤ ਸੋਮਾ ਅਤੇ ਹਰੇ ਇਨਕਲਾਬ ਦੀ ਜਨਮ ਦਾਤੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣੀ। ਉਸ ਵੇਲੇ ਇਸ ਯੂਨੀਵਰਸਿਟੀ ਦੇ ਦੋ ਕੈਂਪਸ ਲੁਧਿਆਣਾ ਅਤੇ ਹਿਸਾਰ ਵਿਖੇ ਸਥਿਤ ਸਨ।

ਬਾਅਦ ਵਿੱਚ ਪਹਾੜੀ ਇਲਾਕਿਆਂ ਦੀਆਂ ਖੇਤੀ ਖੋਜ ਅਤੇ ਸਿੱਖਿਆ ਜ਼ਰੂਰਤਾਂ ਪੂਰੀਆਂ ਕਰਨ ਲਈ ਇਸ ਯੂਨੀਵਰਸਿਟੀ ਦਾ ਤੀਸਰਾ ਕੈਂਪਸ ਪਾਲਮਪੁਰ ਵਿਖੇ ਮਈ 1966 ਵਿੱਚ ਬਣਾਇਆ ਗਿਆ। ਪੰਜਾਬ ਦੇ ਨਵੰਬਰ 1966 ਵਿੱਚ ਹੋਏ ਮੁੜ ਸੰਗਠਨ ਵੇਲੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਵੰਡ ਪਾਰਲੀਮੈਂਟ ਦੇ 2 ਫਰਵਰੀ, 1970 ਦੇ ਐਕਟ ਮੁਤਾਬਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਵਜੋਂ ਹੋਈ।

ਜੁਲਾਈ 1970 ਵਿੱਚ ਪਾਲਮਪੁਰ ਕੈਂਪਸ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਐਗਰੀਕਲਚਰਲ ਕੰਪਲੈਕਸ ਦਾ ਹਿੱਸਾ ਬਣਾਇਆ ਜੋ 1978 ਵਿੱਚ ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਤਬਦੀਲ ਹੋਇਆ। ਸਾਲ 2006 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚੋਂ ਇਕ ਨਵੀਂ ਯੂਨੀਵਰਸਿਟੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਬਣਾਈ ਗਈ।

ਦੇਸ਼ ਦੇ ਦੂਰਦ੍ਰਿਸ਼ਟੀ ਆਗੂ ਅਤੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਸੁਪਨਿਆ ਦਾ ਅਨਿੱਖੜਵਾਂ ਅੰਗ ਸੀ ਦੇਸ਼ ਨੂੰ ਅਨਾਜ ਪੱਖੋਂ ਸਵੈ ਨਿਰਭਰ ਬਣਾਉਣਾ। ਵਧੇਰੇ ਅਨਾਜ ਪੈਦਾ ਕਰਨ ਦਾ ਨਾਅਰਾ ਘਰ ਘਰ ਗੂੰਜਿਆ। ਦੇਸ਼ ਵਿੱਚ ਪਹਿਲੀ ਖੇਤੀਬਾੜੀ ਯੂਨੀਵਰਸਿਟੀ ਸਾਲ 1960 ਵਿੱਚ ਉੱਤਰ ਪ੍ਰਦੇਸ਼ ਦੇ ਪੰਤ ਨਗਰ ਵਿਖੇ, ਦੂਜੀ ਉੜੀਸਾ ਖੇਤੀਬਾੜੀ ਯੂਨੀਵਰਸਿਟੀ ਭੁਵਨੇਸ਼ਵਰ ਵਿਖੇ ਸਾਲ 1961 ਵਿੱਚ ਅਤੇ ਤੀਸਰੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੰਜਾਬ ਵਿੱਚ ਲੁਧਿਆਣਾ ਵਿਖੇ ਸਾਲ 1962 ਵਿੱਚ ਸਥਾਪਿਤ ਕੀਤੀ ਗਈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਦੇਸ਼ ਦੇ ਵੱਖ ਵੱਖ ਉੱਚ ਕੋਟੀ ਕੇਂਦਰਾਂ ਤੋਂ ਵਿਗਿਆਨੀਆਂ ਨੂੰ ਲਿਆ ਕੇ ਇਥੇ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ ਅੰਤਰਰਾਸ਼ਟਰੀ ਖੋਜ ਅਦਾਰਿਆਂ ਵਿੱਚ ਸਿਖਲਾਈ ਦਿੱਤੀ ਗਈ। ਅੰਤਰਰਾਸ਼ਟਰੀ ਨਜ਼ਰੀਆ ਮਿਲਣ ਨਾਲ ਸਾਡੇ ਮਿਹਨਤੀ ਵਿਗਿਆਨੀਆਂ ਨੇ ਦੇਸ਼ ਦੀਆਂ ਖੁਰਾਕ ਲੋੜਾਂ ਦੀ ਪੂਰਤੀ ਲਈ ਨਵੀਆਂ ਖੋਜਾਂ ਰਾਹੀਂ ਹਰੇ ਇਨਕਲਾਬ ਦਾ ਮੁੱਢ ਬੰਨਿਆ।

ਯੂਨੀਵਰਸਿਟੀ ਬਣਾਉਣ ਦਾ ਮਨੋਰਥ ਵੀ ਇਹੀ ਸੀ ਕਿ ਦੇਸ਼ ਦੀ ਅਨਾਜ ਸੁਰੱਖਿਆ ਨੂੰ ਪੱਕੇ ਪੈਰੀਂ ਕਰਨ ਲਈ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕੀਤਾ ਜਾਵੇ ਅਤੇ ਸਥਾਈ ਵਿਕਾਸ ਲਈ ਖੇਤੀਬਾੜੀ ਖੋਜ ਦਾ ਪੱਕਾ ਢਾਂਚਾ ਬਣੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਜਿੱਥੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ ਉਥੇ ਪੰਜਾਬ ਦਾ ਵਿਕਾਸ ਕਰਨ ਵਿੱਚ ਵੀ ਵੱਡਾ ਹਿੱਸਾ ਪਾਇਆ।

ਮਿਆਰੀ ਉਤਪਾਦਨ ਵਾਲੀਆਂ ਫ਼ਸਲਾਂ ਸੰਬੰਧੀ ਖੋਜ ਕਿਸੇ ਵੀ ਖੋਜ ਅਦਾਰੇ ਦਾ ਪ੍ਰਮੁੱਖ ਟੀਚਾ ਹੁੰਦਾ ਹੈ । ਯੂਨੀਵਰਸਿਟੀ ਨੇ ਆਪਣੀ ਸਥਾਪਨਾ ਤੋਂ ਲੈ ਕੇ ਕਣਕ ਦੀ ਖੋਜ ਲਈ ਮੈਕਸੀਕੋ ਸਥਿਤ ਅੰਤਰਰਾਸ਼ਟਰੀ ਕਣਕ ਅਤੇ ਮੱਕੀ ਸੁਧਾਰ ਕੇਂਦਰ (ਛੀੰੰੈਠ) ਅਤੇ ਝੋਨੇ ਦੀ ਖੋਜ ਲਈ ਮਨੀਲਾ (ਫਿਲੀਪੀਨਜ਼) ਦੀ ਅੰਤਰਰਾਸ਼ਟਰੀ ਖੋਜ ਸੰਸਥਾ (ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ, ਆਈ.ਆਰ.ਆਰ.ਆਈ) ਨਾਲ ਪੱਕੀ ਪੀਡੀ ਸਾਂਝ ਪਾਈ।

ਹੁਣ ਤੀਕ ਤਾਂ ਖੇਤੀ ਖੋਜ, ਪਸਾਰ ਅਤੇ ਵਿੱਦਿਆ ਦੇ ਖੇਤਰ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਅਨੇਕਾਂ ਨਾਮੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਸਹਿਯੋਗ ਚੱਲ ਰਿਹਾ ਹੈ। ਕਣਕ ਦੀਆਂ ਕਿਸਮਾਂ, ਕਲਿਆਣ ਸੋਨਾ ਅਤੇ ਡਬਲਯੂ ਐਲ 711, ਜਿਨ੍ਹਾਂ ਨੂੰ ਡਾ: ਦਿਲਬਾਗ ਸਿੰਘ ਅਠਵਾਲ ਅਤੇ ਡਾ: ਖੇਮ ਸਿੰਘ ਗਿੱਲ ਨੇ, ਝੋਨੇ ਦੀ ਪੀ ਆਰ 106 ਕਿਸਮ ਨੂੰ ਡਾ: ਸੋਹਣ ਸਿੰਘ ਸੈਣੀ ਅਤੇ ਮੱਕੀ ਦੀ ਕਿਸਮ ਵਿਜੇ ਨੂੰ ਡਾ: ਕਰਮ ਸਿੰਘ ਬੈਂਸ ਨੇ ਵਿਕਸਤ ਕੀਤਾ। ਇਨ੍ਹਾਂ ਕਿਸਮਾਂ ਨੇ ਹਰੀ ਕ੍ਰਾਂਤੀ ਲਿਆਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ।

ਮਧਰੀਆਂ ਕਣਕਾਂ ਦੇ ਬਾਬਲ ਅਤੇ ਨੋਬਲ ਪੁਰਸਕਾਰ ਵਿਜੇਤਾ ਡਾ: ਨੌਰਮਾਨ ਈ ਬੋਰਲਾਗ ਦੀ ਇਸ ਯੂਨੀਵਰਸਿਟੀ ਨਾਲ ਨੇੜਤਾ ਮੁੱਢਲੇ ਦੌਰ ਵਿੱਚ ਹੀ ਹੋ ਗਈ। ਮੈਕਸੀਕੋ ਵਿੱਚ ਖੋਜ ਕਰ ਰਹੇ ਇਸ ਮਹਾਨ ਵਿਗਆਨੀ ਨੇ ਕਣਕ ਦੀਆਂ ਕੁੱਝ ਨਵੀਆਂ ਮਧਰੀਆਂ ਕਿਸਮਾਂ ਪਰਖੀਆਂ ਤਾਂ ਸਭ ਤੋਂ ਚੰਗੇ ਨਤੀਜੇ ਸਾਡੇ ਵਿਗਿਆਨੀਆਂ ਨੇ ਹੀ ਦਿੱਤੇ। ਉਸ ਮਗਰੋਂ ਡਾ: ਬੋਰਲਾਗ ਨਾਲ ਇਸ ਯੂਨੀਵਰਸਿਟੀ ਦੀ ਅਜਿਹੀ ਸਾਂਝ ਪਈ ਜੋ ਉਨ੍ਹਾਂ ਦੇ ਆਖਰੀ ਸਾਹਾਂ ਤੀਕ ਨਿਭੀ।

ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਮਧਰੀਆਂ ਕਿਸਮਾਂ ਵਿਕਸਤ ਕਰਨ ਵਾਲੇ ਵਿਗਿਆਨੀ ਡਾ: ਗੁਰਦੇਵ ਸਿੰਘ ਖੁਸ਼ ਨੇ ਵੀ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਵਿੱਚ ਕੰਮ ਕਰਦਿਆਂ ਆਪਣੀ ਮੁੱਢਲੀ ਸਿੱਖਿਆਦਾਤੀ ਸੰਸਥਾ ਪੀ ਏ ਯੂ, ਲੁਧਿਆਣਾ ਨਾਲ ਪਿਆਰ ਅਤੇ ਸਮਰਪਣ ਪੁਗਾਇਆ। ਝੋਨੇ ਅਧੀਨ ਰਕਬਾ ਵਧਣ ਦਾ ਇਕੋ ਇਕ ਕਾਰਨ ਵੱਧ ਝਾੜ ਰਾਹੀਂ ਵੱਧ ਕਮਾਈ ਸੀ।

ਇਹ ਕਮਾਈ ਵਧਾਉਣ ਵਿੱਚ ਸਾਡੇ ਆਪਣੇ ਹੀ ਵਿਦਿਆਰਥੀ ਅਤੇ ਮਹਾਨ ਵਿਗਿਆਨੀ ਡਾ: ਗੁਰਦੇਵ ਸਿੰਘ ਖੁਸ਼ ਦਾ ਹੱਥ ਸਪਸ਼ਟ ਸੀ। ਇਸ ਤਰ੍ਹਾਂ ਕਣਕ ਅਤੇ ਝੋਨੇ ਦੇ ਵਧੇਰੇ ਝਾੜ ਨਾਲ ਬੋਹਲਾਂ ਦਾ ਆਕਾਰ ਸਿਖ਼ਰਾਂ ਛੋਹ ਗਿਆ। ਜਿਥੇ ਦਾਣੇ ਮੁੱਕਣੇ ਮੁਸੀਬਤ ਬਣ ਜਾਂਦੇ ਸਨ (ਹਰੀ ਕ੍ਰਾਂਤੀ ਤੋਂ ਪਹਿਲਾਂ) ਉਥੇ ਦਾਣੇ ਸਾਂਭਣੇ ਮੁਹਾਲ ਹੋ ਗਏ (ਹਰੀ ਕ੍ਰਾਂਤੀ ਦੌਰਾਨ 1970 ਦੇ ਦਹਾਕੇ ਵਿੱਚ)।

ਮੰਡੀਆਂ ਦਾ ਵਿਸਥਾਰ ਹੋਇਆ। ਪਿੰਡਾਂ ਦੀਆਂ ਕੱਚੀਆਂ ਸੜਕਾਂ ਪੱਕੀਆਂ ਕਰਨ ਦਾ ਪ੍ਰਬੰਧ ਹੋਇਆ। ਬਿਜਲੀ ਅਤੇ ਪਾਣੀ ਦੀ ਯਕੀਨੀ ਪ੍ਰਾਪਤੀ ਨਾਲ ਜਿਸ ਪੰਜਾਬ ਵਿੱਚ ਕਦੇ ਸਲਾਨਾ ਇਕ ਫ਼ਸਲ ਹੁੰਦੀ ਸੀ, ਸਾਲ ਵਿੱਚ ਦੋ ਦੋ ਫ਼ਸਲਾਂ ਹੋਣ ਲੱਗੀਆਂ। ਗਿਆਨ ਵਿਗਿਆਨ ਦੇ ਇਸ ਸੋਮੇ ਨਾਲ ਕਿਸਾਨ ਦਾ ਨੇੜ ਵਧਦਾ ਗਿਆ। 1967 ਵਿੱਚ ਕਿਸਾਨ ਮੇਲਿਆਂ ਦਾ ਸ਼ੁਭ ਆਰੰਭ ਵੀ ਇਸ ਯੂਨੀਵਰਸਿਟੀ ਨੇ ਕੀਤਾ। ਅਗਾਂਹਵਧੂ ਕਿਸਾਨ ਕਾਫਲੇ ਬੰਨ ਬੰਨ ਕੇ ਕਿਸਾਨ ਮੇਲਿਆਂ ਦਾ ਹਿੱਸਾ ਬਣਨ ਲੱਗੇ। ਗੀਤਾਂ ਵਿੱਚ ਵੀ ਗਾਇਕ ਵੀਰ

ਜਿੰਦ ਮਾਹੀ ਜੇ ਚੱਲਿਉਂ ਲੁਧਿਆਣੇ
ਉਥੋਂ ਵਧੀਆ ਬੀਜ ਲਿਆਉਣੇ

ਵਰਗੇ ਗੀਤ ਗਾਉਣ ਲੱਗੇ। ਕੱਚੇ ਘਰਾਂ ਨੂੰ ਪੱਕੀਆਂ ਇੱਟਾਂ ਲੱਗਣ ਲੱਗੀਆਂ। ਰੇਡੀਓ ਤੇ ਦਿਹਾਤੀ ਪ੍ਰੋਗਰਾਮ ਵਿੱਚ ਗਿਆਨ ਵਿਗਿਆਨ ਦਾ ਪ੍ਰਕਾਸ਼ ਹਰ ਪਿੰਡ ਵਿੱਚ ਨਾਲੋਂ ਨਾਲ ਪਹੁੰਚਣ ਲੱਗਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਦੀਆਂ ਵਾਰਤਾਵਾਂ ਸੱਥਾਂ ਵਿੱਚ ਕਿਸਾਨ ਵੀਰ ਵਿਚਾਰਨ ਲੱਗੇ। ਚੰਗੇ ਬੀਜ ਸਫਲਤਾ ਦੀ ਕੁੰਜੀ,

ਯੂਨੀਵਰਸਿਟੀ ਦੇਸ਼/ਸੰਸਾਰ ਵਿੱਚ ਖੋਜ, ਸਿੱਖਿਆ ਅਤੇ ਪਸਾਰ ਦੇ ਅਨੇਕਾਂ ਖੇਤਰਾਂ ਵਿੱਚ ਮੋਹਰੀ ਰਹੀ। ਇਸ ਨੇ ਸੰਸਾਰ ਦਾ ਪਹਿਲਾ ਬਾਜਰੇ ਦਾ ਹਾਈਬ੍ਰਿਡ (ਐਚ ਬੀ 1) ਅਤੇ ਦੇਸ਼ ਦਾ ਪਹਿਲਾ ਮੱਕੀ ਦਾ ਸਿੰਗਲ ਕਰਾਸ ਹਾਈਬ੍ਰਿਡ (ਪਾਰਸ) ਅਤੇ ਗੋਭੀ ਸਰੋ੍ਹਂ ਦਾ ਪਹਿਲਾ ਹਾਈਬ੍ਰਿਡ (ਪੀ ਜੀ ਐਸ ਐਚ 51) ਵਿਕਸਤ ਕੀਤਾ। ਸੰਕੋਚਵੀਆਂ ਖੇਤੀ ਤਕਨੀਕਾਂ, ਜਿਵੇਂ ਕਿ ਜ਼ੀਰੋ ਟਿੱਲੇਜ (1979), ਪੱਤਾ ਰੰਗ ਚਾਰਟ (2004), ਟਂੈਸ਼ੀਓਮੀਟਰ (2005), ਹੈਪੀ ਸੀਡਰ (2006) ਅਤੇ ਲੇਜ਼ਰ ਸੁਹਾਗਾ (2007) ਹੈਪੀ ਸੀਡ ਡਰਿਲ (2015), ਸਧਾਰਣ ਸੀਡਰ (2021) ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਭ ਤੋਂ ਪਹਿਲਾਂ ਵਿਕਸਤ ਕੀਤੀਆਂ। ਨਰਮੇ ਵਿੱਚ ਸਰਬਪੱਖੀ ਕੀਟ ਪ੍ਰਬੰਧ, ਮੱਕੀ ਵਿੱਚ ਸਰਬਪੱਖੀ ਖੁਰਾਕੀ ਤੱਤ ਪ੍ਰਬੰਧ ਅਤੇ ਆਲੂਆਂ ਵਿੱਚ ਸਰਬਪੱਖੀ ਰੋਗ ਪ੍ਰਬੰਧ ਤਕਨੀਕਾਂ ਵਿਕਸਤ ਕਰਨ ਵਿੱਚ ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਭ ਤੋਂ ਅੱਗੇ ਰਹੀ। ਢੱਕਵੀਂ ਖੇਤੀ (ਸ਼ਿਮਲਾ ਮਿਰਚ, ਟਮਾਟਰਾਂ ਅਤੇ ਬੈਂਗਣਾਂ ਦੀ) ਟੈਕਨਾਲੋਜੀ ਵਿਕਸਤ ਕਰਨ ਵਿੱਚ ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਆਗੂ ਭੂਮਿਕਾ ਨਿਭਾਈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਜਿਸ ਨੇ ਇਟਾਲੀਅਨ ਮਧੂ ਮੱਖੀ ਦਾ ਪਾਲਣ ਸ਼ੁਰੂ ਕੀਤਾ। ਸ਼ਹਿਦ ਉਤਪਾਦਨ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ। ਦੇਸ਼ ਦੇ ਸ਼ਹਿਦ ਦੇ ਕੁੱਲ ਉਤਪਾਦਨ ਦਾ 37 ਪ੍ਰਤੀਸ਼ਤ ਹਿੱਸਾ ਪੰਜਾਬ ਪੈਦਾ ਕਰਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਇਟਾਲੀਅਨ ਮਧੂ ਮੱਖੀ ਪਾਲਣ ਦੀ ਡਾ: ਅਵਤਾਰ ਸਿੰਘ ਅਟਵਾਲ ਦੀ ਅਗਵਾਈ ਹੇਠ ਯੋਜਨਾਬੱਧ ਕੋਸ਼ਿਸ਼ ਕੀਤੀ ਗਈ ਜਿਸ ਸਦਕਾ ਇਸ ਵੇਲੇ ਦੇਸ਼ ਦੇ ਕੁੱਲ ਸ਼ਹਿਦ ਉਤਪਾਦਨ ਵਿਚੋਂ ਚੌਖਾ ਸ਼ਹਿਦ ਪੰਜਾਬ ਵਿੱਚ ਹੀ ਪੈਦਾ ਹੁੰਦਾ ਹੈ।

ਸ਼ਹਿਦ ਤੋਂ ਬਣਨ ਵਾਲੇ ਹੋਰ ਪਦਾਰਥਾਂ ਬਾਰੇ ਵੀ ਖੋਜ ਕੀਤੀ ਗਈ ਜਿਸ ਨਾਲ ਇਹ ਖੇਤੀ ਸਹਾਇਕ ਧੰਦਾ ਕਰਨ ਵਾਲੇ ਕਿਸਾਨ ਵੀਰਾਂ ਦੀ ਕਮਾਈ ਵਧੀ ਹੈ। ਸ਼ਹਿਦ ਦਾ ਦਰਿਆ ਵਗਾਉਣ ਦੇ ਨਾਲ ਨਾਲ ਪੰਜਾਬੀਆਂ ਨੇ ਵਿਗਿਆਨੀਆਂ ਦੀ ਅਗਵਾਈ ਹੇਠ ਮਧੂ ਮੱਖੀਆਂ ਰਾਹੀਂ ਫ਼ਸਲਾਂ, ਸਬਜ਼ੀਆਂ, ਫੁੱਲਾਂ ਅਤੇ ਫ਼ਲਾਂ ਦੀ ਪਰਾਗਣ ਕਿਰਿਆ ਵਧਾ ਕੇ ਉਪਜ ਵਧਾਉਣ ਵਿੱਚ ਵੀ ਸਹਾਇਤਾ ਲਈ ਹੈ ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਖੁੰਭਾਂ ਦੀਆਂ ਵਧੇਰੇ ਝਾੜ ਵਾਲੀਆਂ ਕਿਸਮਾਂ ਅਤੇ ਪੂਰਾ ਸਾਲ ਉਤਪਾਦਨ ਦੇਣ ਵਾਲੀਆਂ ਵਿਧੀਆਂ ਵੀ ਵਿਕਸਤ ਕੀਤੀਆਂ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੁੰਬਾਂ ਨੂੰ ਵੀ ਵਪਾਰਕ ਫ਼ਸਲ ਵਜੋਂ ਉਗਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਚੰਗਾ ਫ਼ਲ ਪਿਆ ਹੈ। ਖੰੁਬਾਂ ਦੀਆਂ ਨਵੀਆਂ ਕਿਸਮਾਂ ਅਤੇ ਬੀਜਾਈ ਤਕਨੀਕਾਂ ਦੇ ਵਿਕਾਸ ਨਾਲ ਹੁਣ ਹੀ ਖੁੰਬਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਖੁਰਾਕ ਵਿੱਚ ਖੁੰਬਾਂ ਪਰੋਸਣ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਪੰਜਾਬੀ ਕਿਸਾਨਾਂ ਦਾ ਸਭ ਤੋਂ ਵੱਡਾ ਹਿੱਸਾ ਹੈ ਕਿਉਂਕਿ ਦੇਸ਼ ਵਿੱਚ ਪੈਦਾ ਹੁੰਦੀਆਂ ਖੁੰਬਾਂ ਵਿਚੋਂ 40 ਫੀਸਦੀ ਖੁੰਬਾਂ ਸਿਰਫ਼ ਪੰਜਾਬ ਹੀ ਪੈਦਾ ਕਰਦਾ ਹੈ ।

ਇਸੇ ਤਰ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਦੋਗਲੀਆਂ ਗਾਵਾਂ (ਦੇਸੀ ਅਤੇ ਹੋਲਸਟਿਨ ਫਰਿਸੀਅਨ ਦੇ ਮੇਲ ਨਾਲ) ਪੈਦਾ ਕਰਨ ਦੀ ਤਕਨੀਕ ਵੀ ਵਿਕਸਤ ਕੀਤੀ। ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ ਸੀ ਏ ਆਰ) ਦਾ ਪਹਿਲਾ ਸਰਵੋਤਮ ਖੇਤੀ ਸੰਸਥਾ (ਸ਼ੳਰਦੳਰ ਫੳਟੲਲ ੌੁਟਸਟੳਨਦਨਿਗ ੀਛਅ੍ਰ ੀਨਸਟਟਿੁਟੋਿਨ ਆੳਰਦ 2017) ਐਵਾਰਡ, ਜੋ 1995 ਵਿੱਚ ਸਥਾਪਤ ਕੀਤਾ ਗਿਆ ਸੀ, ਪੰਜਾਬ ਐਗਰੀਕਲਚਰਲਲ ਯੂਨੀਵਰਸਿਟੀ ਨੂੰ ਹੀ ਮਿਲਿਆ। ਫਿਰ ਇਹ ਪੁਰਨਕਾਰ 2017 ਵਿੱਚ ਵੀ ਪ੍ਰਾਪਤ ਹੋਇਆ।

ਕਣਕ ਅਤੇ ਝੋਨੇ ਵਿੱਚ ਰਿਕਾਰਡ ਤੋੜ ਉਤਪਾਦਨ ਨਾ ਸਿਰਫ ਖੇਤੀ ਤੋਂ ਆਮਦਨ ਵਧਾਉਣ ਵਿੱਚ ਸਹਾਈ ਹੋਇਆ ਸਗੋਂ ਇਸ ਨਾਲ ਪੰਜਾਬ ਦੇ ਖੇਤੀ ਅਰਥਚਾਰੇ ਦੀ ਸਮੁੱਚੇ ਦੇਸ਼ ਵਿੱਚ ਸ਼ਾਨ ਵੀ ਵਧੀ ਹੈ । ਕਣਕ ਦੀ ਉਤਪਾਦਕਤਾ 1960-61 ਵਿੱਚ 1.2 ਟਨ ਪ੍ਰਤੀ ਹੈਕਟੇਅਰ ਸੀ ਜੋ 2020-21 ਵਿੱਚ ਵਧ ਕੇ 4.9 ਟਨ ਪ੍ਰਤੀ ਹੈਕਟੇਅਰ ਹੋ ਗਈ । ਇਵੇਂ ਹੀ ਝੋਨੇ ਦੀ ਉਤਪਾਦਕਤਾ ਜੋ 1960-61 ਵਿੱਚ 1.5 ਟਨ ਪ੍ਰਤੀ ਹੈਕਟੇਅਰ ਸੀ ਜੋ ਇਸ ਵੇਲੇ 6.6 ਟਨ ਪ੍ਰਤੀ ਹੈਕਟੇਅਰ ਹੋ ਚੁੱਕੀ ਹੈ। ਨਿਰੰਤਰ ਵਿਕਾਸ ਕਰ ਰਹੇ ਗਿਆਨ ਵਿਗਿਆਨ ਦੇ ਇਸ ਮਹਾਨ ਅਦਾਰੇ ਲਈ ਹਰ ਨਵਾਂ ਸੂਰਜ ਨਵੀਂ ਚੁਣੌਤੀ ਅਤੇ ਨਵੀਂ ਪ੍ਰਾਪਤੀ ਲੈ ਕੇ ਆ ਰਿਹਾ ਹੈ।

ਪੰਜਾਬ ਵਿੱਚ ਫ਼ਲਦਾਰ ਬਾਗ ਬਗੀਚੇ ਪਹਿਲਾਂ ਪਹਿਲ ਸਿਰਫ ਦੱਖਣੀ ਪੱਛਮੀ ਜ਼ਿਲ੍ਹਿਆਂ ਵਿੱਚ ਹੀ ਦਿਸਦੇ ਸਨ ਪਰ ਹੁਣ ਇਹ ਤਕਰੀਬਨ ਪੂਰੇ ਪੰਜਾਬ ਵਿੱਚ ਲਗਾਏ ਜਾਂਦੇ ਹਨ। ਕਿਨੂੰ ਜਿਸ ਨੂੰ ਡਾ: ਜੇ ਸੀ ਬਖਸ਼ੀ ਨੇ ਸਾਲ 1955-56 ਵਿੱਚ ਕੈਲੇਫੋਰਨੀਆਂ ਤੋਂ ਲਿਆ ਕੇ ਪੰਜਾਬ ਵਿੱਚ ਇਸ ਦੀ ਖੇਤੀ ਸ਼ੁਰੂਆਤ ਕੀਤੀ, ਇਸ ਵੇਲੇ ਪੰਜਾਬ ਦੀ ਪ੍ਰਮੁਖ ਬਾਗਬਾਨੀ ਫ਼ਸਲ ਬਣ ਚੁੱਕੀ ਹੈ। ਖ਼ਰਬੂਜ਼ੇ ਦੀ ਹਰਮਨ ਪਿਆਰੀ ਕਿਸਮ ‘ਹਰਾ ਮਧੂ’ ਯੂਨੀਵਰਸਿਟੀ ਦੇ ਪ੍ਰਸਿੱਧ ਵਿਗਿਆਨੀ ਡਾ: ਕਰਮ ਸਿੰਘ ਨੰਦਪੁਰੀ ਨੇ ਸਾਲ 1967 ਵਿੱਚ ਵਿਕਸਤ ਕੀਤੀ ਸੀ।

ਇਸ ਯੂਨੀਵਰਸਿਟੀ ਨੇ ਕੁਦਰਤੀ ਸੋਮਿਆਂ ਦੀ ਸੰਭਾਲ ਸੰਬੰਧੀ ਤਕਨੀਕਾਂ ਦਾ ਵੀ ਵਿਕਾਸ ਕੀਤਾ ਹੈ । ਡਾ: ਦੇਵ ਰਾਜ ਭੁੰਬਲਾ ਅਤੇ ਡਾ: ਐਸ ਐਸ ਪਰਿਹਾਰ ਨੇ ਇਸ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਯੂਨੀਵਰਸਿਟੀ ਵੱਲੋਂ ਕੀਤੇ ਤਕਨੀਕੀ ਉੱਦਮਾਂ ਸਦਕਾ ਪੰਜਾਬ ਦੀ ਛੇ ਲੱਖ ਹੈਕਟੇਅਰ ਕਲਰਾਠੀ ਭੂਮੀ ਦਾ ਸੁਧਾਰ ਹੋ ਸਕਿਆ ਹੈ। ਲੇਜ਼ਰ ਸੁਹਾਗੇ ਨਾਲ ਪੱਧਰੀ ਕੀਤੀ ਜ਼ਮੀਨ ਨੂੰ ਕਾਫੀ ਘੱਟ ਪਾਣੀ ਲੱਗਦਾ ਹੈ। ਡਰਿੱਪ ਸਿੰਜਾਈ ਅਤੇ ਫੁਹਾਰਾ ਸਿੰਜਾਈ ਵਿਧੀ ਤੋਂ ਇਲਾਵਾ ਬੈੱਡ ਪਲਾਂਟਿੰਗ ਤਕਨੀਕਾਂ ਨਾਲ ਵੀ ਜਲ ਸੋਮਿਆਂ ਦੀ ਬੱਚਤ ਹੁੰਦੀ ਹੈ । ਯੂਨੀਵਰਸਿਟੀ ਵੱਲੋਂ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਅਤੇ ਤਕਨੀਕਾਂ ਬਾਰੇ ਖੋਜ ਲਗਾਤਾਰ ਜਾਰੀ ਹੈ।

ਇਸ ਯੁਨੀਵਰਸਿਟੀ ਨੂੰ 932 ਵੱਖ-ਵੱਖ ਫਸਲਾਂ ਦੀਆਂ ਕਿਸਾਨਾਂ ਵਿਕਸਿਤ ਕਰਨ ਦਾ ਮਾਨ ਹਾਸਿਲ ਹੋ ਜਿਨਾਂ ਵਿਚੋ 222 ਕੋਮਾਂਤਰੀ ਪੱਧਰ ਤੇ ਵੀ ਜਾਰੀ ਕੀਤੀਆਂ ਗਈਆਂ। (2) ਸਾਲ 2020-21 ਵਿਚ ਸੂਬੇ ਵਿੱਚ 17185 ਹਜਾਰ ਟਨ 20883 ਹਜ਼ਾਰ ਟਨ ਝੋਨਾ, 395 ਹਜ਼ਾਰ ਟਨ ਮੱਕੀ, 22 ਹਜ਼ਾਰ ਟਨ ਬਾਜਰਾ, 29.7 ਹਜ਼ਾਰ ਟਨ ਦਾਲਾਂ, 1023 ਹਜ਼ਾਰ ਕਪਾਹ ਦੀਆਂ ਗੰਢਾਂ, 7487 ਹਜ਼ਾਰ ਟਨ ਗੰਨੇ ਦੀ ਪੈਦਾਵਾਰ, 58 ਹਜ਼ਾਰ ਟਨ ਤੇਲ ਬੀਜ ਆਦਿ ਦੀ ਪੈਦਾਵਾਰ ਇਸ ਯੁਨੀਵਰਸਿਟੀ ਕਰਕੇ ਸੰਭਵ ਹੋ ਸਕੇ।

ਪੰਜਾਬ ਵਿੱਚ ਫ਼ਸਲ ਸੁਰੱਖਿਆ ਲਈ ਕੀੜੇ ਮਾਰ ਰਸਾਇਣਾਂ, ਉੱਲੀਨਾਸ਼ਕਾਂ ਅਤੇ ਨਦੀਨ ਨਾਸ਼ਕ ਰਸਾਇਣਾਂ ਦੀ ਵਰਤੋਂ ਵਧੇਰੇ ਹੁੰਦੀ ਹੈ। ਯੂਨੀਵਰਸਿਟੀ ਵੱਲੋਂ ਇਨ੍ਹਾਂ ਰਸਾਇਣਾਂ ਦੀ ਲੋੜ ਅਨੁਸਾਰ ਹੀ ਵਰਤੋਂ ਕਰਨ ਬਾਰੇ ਸਿਫਾਰਸ਼ਾਂ ਕੀਤੀਆਂ ਗਈਆਂ ਹਨ ਤਾਂ ਜੋ ਮਨੁੱਖੀ ਸਿਹਤ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਨੁਕਸਾਨਕਾਰੀ ਪੱਧਰ ਤੇ ਪਹੁੰਚੇ ਕੀੜਿਆਂ ਤੋਂ ਬਚਣ ਲਈ ਸਰਬਪੱਖੀ ਕੀਟ ਕੰਟਰੋਲ ਪ੍ਰਬੰਧ (ਇੰਟੈਗਰੇਟਿਡ ਪੈਸਟ ਮੈਨੇਜਮੈਂਟ) ਰਾਹੀਂ ਸਬਜ਼ੀਆਂ, ਝੋਨਾ ਅਤੇ ਨਰਮਾ ਫ਼ਸਲਾਂ ਨੂੰ ਕੀਟ ਮੁਕਤ ਰੱਖਣ ਦੀ ਤਕਨੀਕ ਵਿਕਸਤ ਕਰਕੇ ਖੇਤਾਂ ਵਿੱਚ ਲਾਗੂ ਕੀਤੀ ਗਈ ਹੈ ।

ਨਰਮੇ ਅਤੇ ਬਾਸਮਤੀ ਫ਼ਸਲਾਂ ਵਿੱਚ ਸਰਬਪੱਖੀ ਕੀਟ ਪ੍ਰਬੰਧ ਤਕਨੀਕਾਂ ਵਰਤਣ ਨਾਲ ਰਸਾਇਣਾਂ ਦੇ ਛਿੜਕਾਅ ਵਿੱਚ 30 ਤੋਂ 40 ਫੀਸਦੀ ਦੀ ਕਮੀ ਆਈ ਹੈ । ਇਸ ਨਾਲ ਵਾਤਾਵਰਨ ਵਿੱਚ ਪ੍ਰਦੂਸ਼ਨ ਵੀ ਘਟਿਆ ਹੈ। ਆਲੂਆਂ ਦੇ ਖਰੀਂਡ ਰੋਗ, ਬਾਸਮਤੀ ਦੇ ਮੱੁਢ ਗਲ੍ਹਣ ਰੋਗ ਅਤੇ ਕਮਾਦ ਦੇ ਤਣਾ ਛੇਦਕ ਕੀੜੇ ਦੀ ਰੋਕਥਾਮ ਲਈ ਬਾਇਓ ਕੰਟਰੋਲ ਵਿਧੀਆਂ ਵਿਕਸਤ ਕੀਤੀਆਂ ਗਈਆਂ ਹਨ । ਗੁੱਲੀ ਡੰਡਾ ਵਰਗੇ ਢੀਠ ਨਦੀਨ ਨੂੰ ਮਾਰਨ ਲਈ ਵਿਕਸਤ ਸਰਬਪੱਖੀ ਨਦੀਨ ਨਾਸ਼ਕ ਤਕਨੀਕ ਨੂੰ ਸਾਡੇ ਵਿਗਿਆਨੀਆਂ ਨੇ ਵਿਕਸਤ ਕੀਤਾ ਅਤੇ ਕਿਸਾਨਾਂ ਨੇ ਅਪਣਾਇਆ ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸੂਖ਼ਮ ਖੇਤੀ ਦੀਆਂ ਵੀ ਕਈ ਵਿਧੀਆਂ ਵਿਕਸਤ ਕੀਤੀਆਂ ਹਨ। ਸਬਜ਼ੀਆਂ ਦੀ ਸੁਰੱਖਿਅਤ ਖੇਤੀ ਲਈ ਨੈੱਟ ਹਾਊਸ ਤਕਨਾਲੋਜੀ ਕਿਸਾਨਾਂ ਨੂੰ ਵਧੀਆ ਗੁਣਵੱਤਾ ਵਾਲੀ ਅਗੇਤੀ ਫ਼ਸਲ ਲੈਣ ਲਈ ਸਹਾਈ ਹੋ ਰਹੀ ਹੈ। ਇਸ ਨਾਲ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਦੇ ਨਾਲ ਨਾਲ ਵਧੇਰੇ ਮੁਨਾਫ਼ਾ ਵੀ ਹਾਸਿਲ ਹੋ ਰਿਹਾ ਹੈ।

ਪੰਜਾਬ ਖੇਤੀਬਾੜੀ ਮਸ਼ੀਨਰੀ ਨੂੰ ਵਿਕਸਤ ਕਰਨ ਅਤੇ ਵਪਾਰਕ ਤੌਰ ਤੇ ਹਰਮਨ ਪਿਆਰਾ ਬਣਾਉਣ ਵਿੱਚ ਦੇਸ਼ ਦਾ ਮੋਢੀ ਸੂਬਾ ਹੈ । ਇਸੇ ਕਰਕੇ ਪੰਜਾਬ ਨੂੰ ਖੇਤੀ ਮਸ਼ੀਨਰੀ ਬਣਾਉਣ ਦਾ ਕੇਂਦਰ ਕਿਹਾ ਜਾਂਦਾ ਹੈ । ਝੋਨੇ ਦੇ ਵੱਢ ਵਿੱਚ ਕਣਕ ਬੀਜਣ ਲਈ ਹੈਪੀ ਸੀਡਰ ਮਸ਼ੀਨ ਦੇ ਵਿਕਾਸ ਨਾਲ ਕਾਸ਼ਤ ਵੇਲੇ ਆਉਣ ਵਾਲਾ ਖਰਚਾ ਵੀ 20 ਫੀਸਦੀ ਘਟਿਆ ਹੈ ।

ਇਸ ਮਸ਼ੀਨ ਦੀ ਵੱਡੇ ਪੱਧਰ ਤੇ ਦੂਰ ਤੋਂ ਸਾਲ, ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੇ ਵੀ ਕਾਬੂ ਪਾਇਆ ਅਤੇ ਜ਼ਮੀਨ ਦੀ ਭੌਤਿਕ ਹਾਲਤ ਵੀ ਸੁਧਾਰੀ। ਯੂਨੀਵਰਸਿਟੀ ਵੱਲੋਂ ਵਿਕਸਤ ਤਕਨੀਕਾਂ ਨੂੰ ਹੇਠਲੇ ਪੱਧਰ ਤੀਕ ਪਹੁੰਚਾ ਕੇ ਕਿਸਾਨਾਂ ਨੂੰ ਮਸ਼ੀਨਰੀ ਦੀ ਸਹੀ ਵਰਤੋਂ ਕਰਨ ਦਾ ਢੰਗ ਤਰੀਕਾ ਦੱਸਣ ਦਾ ਹੀ ਅਸਰ ਹੈ ਕਿ ਖੇਤੀ ਕਿਰਤ ਪੱਖੋਂ ਖੇਤੀ ਖਰਚੇ ਘਟੇ ਹਨ ਅਤੇ ਖੇਤੀ ਤੋਂ ਆਮਦਨ ਵਧੀ ਹੈ । ਖੇਤੀ ਸਾਧਨਾਂ ਦੀ ਵਧ ਰਹੀ ਵਰਤੋਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਤਕਨੀਕਾਂ ਦਾ ਵਿਕਾਸ ਹੋਰ ਵੀ ਮਹੱਤਵਪੂਰਨ ਬਣ ਗਿਆ ਹੈ ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸਥਾਪਤ ਕੀਤੀ ਇਲੈਕਟਰਾਨ ਮਾਈਕਰੋਸਕੋਪੀ ਅਤੇ ਨੈਨੋ ਸਾਇੰਸ ਲੈਬਾਰਟਰੀ ਆਪਣੀ ਕਿਸਮ ਦੀ ਇੱਕ ਉੱਚ ਮਿਆਰੀ ਲੈਬਾਰਟਰੀ ਹੈ। ਖੇਤੀਬਾੜੀ ਖੋਜ ਲਈ ਲੋੜੀਂਦੇ ਅਤਿ ਆਧੁਨਿਕ ਯੰਤਰ ਲਗਾ ਕੇ ਇਸ ਪ੍ਰਯੋਗਸ਼ਾਲਾ ਦਾ ਪੂਰਾ ਲਾਭ ਉਠਾਇਆ ਜਾ ਰਿਹਾ ਹੈ । ਇਸ ਤੋਂ ਬਾਇਓਲਾਜੀਕਲ, ਬਾਇਓਮੈਡੀਕਲ, ਕੈਮੀਕਲ ਅਤੇ ਭੌਤਿਕ ਵਿਗਿਆਨ ਤੋਂ ਇਲਾਵਾ ਉਦਯੋਗਿਕ ਖੋਜ ਕਰਨ ਵਾਲੇ ਵੀ ਲਾਭ ਉਠਾ ਰਹੇ ਹਨ ।

ਯੂਨੀਵਰਸਿਟੀ ਵੱਲੋਂ ਕਿਸਾਨਾਂ ਲਈ ਵੱਖ ਵੱਖ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਦਾ ਬੀਜ ਪੈਦਾ ਕੀਤਾ ਜਾਂਦਾ ਹੈ ਜਿਸ ਨੂੰ ਕਿਸਾਨ ਬੜੀ ਤੀਬਰਤਾ ਨਾਲ ਖਰੀਦਦੇ ਹਨ। ਯੂਨੀਵਰਸਿਟੀ ਦਾ ਖੇਤੀਬਾੜੀ ਮੌਸਮ ਅਨੁਮਾਨ ਕੇਂਦਰ ਕਿਸਾਨਾਂ ਨੂੰ ਮੌਸਮ ਬਾਰੇ ਅਗਾਊਂ ਜਾਣਕਾਰੀ ਦੇਣ ਵਿੱਚ ਵਿਸ਼ੇਸ਼ ਮੁਹਾਰਤ ਰੱਖਦਾ ਹੈ। ਕਿਸਾਨਾਂ ਨੂੰ ਫ਼ਸਲਾਂ ਦੇ ਮੰਡੀਕਰਨ ਬਾਰੇ ਵੀ ਲੋੜੀਂਦੀ ਸੂਚਨਾ ਮੁਹੱਈਆ ਕੀਤੀ ਜਾਂਦੀ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਆਪਣੀ ਮਿਆਰੀ ਸਿੱਖਿਆ ਕਾਰਨ ਵਿਦੇਸ਼ਾਂ ਵਿੱਚ ਵੀ ਜਾਣੀ ਪਛਾਣੀ ਜਾਂਦੀ ਹੈ । ਇਸੇ ਕਰਕੇ ਫਰਾਂਸ, ਨੇਪਾਲ, ਵੀਅਤਨਾਮ, ਇੰਡੋਨੇਸ਼ੀਆ, ਸ਼੍ਰੀਲੰਕਾ, ਮਿਸਰ, ਇਥੋਪੀਆ, ਅਫ਼ਗਾਨਿਸਤਾਨ, ਲਾਏਬੇਰੀਆ, ਕੀਨੀਆ, ਥਾਈਲੈਂਡ, ਯੂਗਾਂਡਾ, ਤਨਜਾਨੀਆ, ਰਵਾਂਡਾ, ਗਿਨੀਆ ਅਤੇ ਸੂਡਾਨ ਆਦਿ ਮੁਲਕਾਂ ਦੇ ਵਿਦਿਆਰਥੀ ਇਥੇ ਸਿਖਿਆ ਗ੍ਰਹਿਣ ਕਰਨ ਆਉਂਦੇ ਹਨ । ਯੂਨੀਵਰਸਿਟੀ 84 ਵਿਦਿਅਕ ਪ੍ਰੋਗਰਾਮਾਂ ਵਿੱਚ ਸਿਖਿਆ ਮੁਹੱਈਆ ਕਰਵਾ ਰਹੀ ਹੈ ਜਿਨ੍ਹਾਂ ਵਿਚੋਂ 11 ਅੰਡਰ ਗ੍ਰੈਜੂਏਟ, 44 ਮਾਸਟਰ ਅਤੇ 29 ਡਾਕਟਰੇਟ ਪੱਧਰ ਦੇ ਪ੍ਰੋਗਰਾਮ ਹਨ ।

ਤਕਰੀਬਨ 900 ਵਿਗਿਆਨੀ ਯੂਨੀਵਰਸਿਟੀ ਨੂੰ ਖੋਜ, ਪਸਾਰ ਅਤੇ ਅਧਿਆਪਨ ਦੇ ਖੇਤਰ ਵਿੱਚ ਕਾਰਜਸ਼ੀਲ ਰੱਖ ਰਿਹਾ ਹੈ। ਯੂਨੀਵਰਸਿਟੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਥੋਂ ਦੇ ਪੁਰਾਣੇ ਵਿਦਿਆਰਥੀਆਂ ਨੇ ਬਹੁਤ ਉੱਚੇ ਮੁਕਾਮ ਹਾਸਿਲ ਕੀਤੇ ਹਨ। ਡਾ: ਐਨ ਐਸ ਰੰਧਾਵਾ ਦੇਸ਼ ਦੀ ਸਭ ਤੋਂ ਉੱਚੀ ਸੰਸਥਾ ਆਈ ਸੀ ਏ ਆਰ ਦੇ ਡਾਇਰੈਕਟਰ ਜਨਰਲ ਬਣੇ। ਇਸ ਤੋਂ ਇਲਾਵਾ ਇਸ ਯੂਨੀਵਰਸਿਟੀ ਨੇ ਚਾਲੀ ਤੋਂ ਵੱਧ ਵਾਈਸ ਚਾਂਸਲਰ ਪੈਦਾ ਕੀਤੇ ਹਨ ਜਿਨ੍ਹਾਂ ਵੱਲੋਂ ਦੇਸ਼ ਦੀ ਤਰੱਕੀ ਲਈ ਵਿਸ਼ੇਸ਼ ਯੋਗਦਾਨ ਪਾਇਆ ਗਿਆ ਹੈ ਅਤੇ ਪਾ ਰਹੇ ਹਨ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਆਪਣੇ ਖੋਜ ਅਤੇ ਪਸਾਰ ਦੇ ਸੁਮੇਲ ਸਦਕਾ ਵਿਸ਼ਵ ਭਰ ਵਿੱਚ ਪਛਾਣੀ ਜਾਂਦੀ ਹੈ । ਕਿਸਾਨਾਂ ਨਾਲ ਸੰਪਰਕ ਤੋਂ ਇਲਾਵਾ ਸੂਬੇ ਦੇ ਵਿਕਾਸ ਨਾਲ ਸੰਬੰਧਤ ਵਿਭਾਗਾਂ ਨਾਲ ਵੀ ਯੂਨੀਵਰਸਿਟੀ ਦਾ ਬਹੁਤ ਨੇੜਲਾ ਸੰਬੰਧ ਹੈ । ਕਿਸਾਨ ਸੇਵਾ ਕੇਂਦਰ ਦਾ ਸੰਕਲਪ ਸਭ ਤੋਂ ਪਹਿਲਾਂ ਦੇਸ਼ ਵਿੱਚ ਇਸ ਯੂਨੀਵਰਸਿਟੀ ਨੇ ਹੀ ਲਾਗੂ ਕੀਤਾ ਜਿਸ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਦੇਸ਼ ਭਰ ਵਿੱਚ ਅਪਣਾਇਆ ।

ਪਸਾਰ ਸਿਖਿਆ ਡਾਇਰੈਕਟੋਰੇਟ ਦਾ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਸਕੀਮਾਂ ਰਾਹੀਂ ਕਿਸਾਨ ਭਰਾਵਾਂ ਨਾਲ ਸਿੱਧਾ ਸੰਪਰਕ ਹੈ । ਸਿਖਲਾਈਆਂ, ਪ੍ਰਦਰਸ਼ਨੀਆਂ, ਪਰਖ ਤਜ਼ਰਬਿਆਂ, ਕਿਸਾਨ ਮੇਲਿਆਂ ਖੇਤ ਦਿਵਸਾਂ ਦੇ ਨਾਲ ਨਾਲ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵੱਲੋਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਪ੍ਰਕਾਸ਼ਨਾਵਾਂ ਅਤੇ ਪੌਦਾ ਰੋਗ ਹਸਪਤਾਲ, ਸੰਪਰਕ ਦੇ ਪ੍ਰਮੁਖ ਸਾਧਨ ਹਨ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਰ ਸਾਲ ਹਾੜ੍ਹੀ ਅਤੇ ਸਾਉਣੀ ਦੀ ਕਾਸ਼ਤ ਤੋਂ ਪਹਿਲਾਂ ਮਾਰਚ ਅਤੇ ਸਤੰਬਰ ਮਹੀਨੇ ਵਿੱਚ ਕਿਸਾਨ ਮੇਲੇ ਲੁਧਿਆਣਾ ਅਤੇ ਵੱਖ-ਵੱਖ ਥਾਵਾਂ ਤੇ ਕਰਵਾਏ ਜਾਂਦੇ ਹਨ । ਇਨ੍ਹਾਂ ਕਿਸਾਨ ਮੇਲਿਆਂ ਵਿੱਚ ਜਿੱਥੇ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਦੇ ਸਟਾਲ ਲੱਗਦੇ ਹਨ ਉਥੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਵੀ ਕਰਦੇ ਹਨ । ਨਵੀਆਂ ਕਿਸਮਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਘਰੇਲੂ ਬਗੀਚੀ ਲਈ ਸਬਜ਼ੀਆਂ ਦੇ ਬੀਜ ਵੀ ਛੋਟੀਆਂ-ਛੋਟੀਆਂ ਕਿੱਟਾਂ ਵਿੱਚ ਕਿਸਾਨ ਭਰਾਵਾਂ ਨੂੰ ਦਿੱਤੇ ਜਾਂਦੇ ਹਨ । ਖੇਤੀ ਉਦਯੋਗ ਨੁਮਾਇਸ਼ ਵਿੱਚ ਦੇਸ਼ ਭਰ ਤੋਂ ਉਦਮੀ ਉਦਯੋਗਪਤੀ ਕਿਸਾਨਾਂ ਨਾਲ ਆਪਣੀਆਂ ਨਵੀਆਂ ਮਸ਼ੀਨਾਂ ਅਤੇ ਗਿਆਨ ਸਾਂਝਾ ਕਰਦੇ ਹਨ । ਇਨ੍ਹਾਂ ਮੇਲਿਆਂ ਵਿੱਚ ਹਰ ਸਾਲ ਲਗਪਗ ਤਿੰਨ ਲੱਖ ਕਿਸਾਨ ਭਰਾ ਅਤੇ ਭੈਣਾਂ ਹਿੱਸਾ ਲੈਂਦੇ ਹਨ ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ । ਸ਼ੋਸ਼ਲ ਮੀਡੀਆ ਦੀ ਮਦਦ ਨਾਲ ਇਸ ਵਾਰ ਵਰਚੂਅਲ ਕਿਸਾਨ ਮੇਲਾ ਆਯਜਿਤ ਕੀਤਾ ਗਿਆ । ਇਸ ਮੇਲੇ ਦੇ ਵਿµਚ 2 ਲµਖ 65 ਹਜ਼ਾਰ 700 ਤੋਂ ਵੱਧ ਕਿਸਾਨ ਸਾਡੇ ਨਾਲ ਜੁੜੇ । ਇਹ ਮੇਲਾ ਦੇ ਦਿਨ ਨਿਰਵਿਘਨ ਯੂਨੀਵਰਸਿਟੀ ਦੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਤੇ ਚਲਾਇਆ ਗਿਆ । ਇਸ ਮੇਲੇ ਦੀ ਰਿਕਾਰਡਿੰਗ ਹੁਣ ਵੀ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਤੇ ਉਪਲਬੱਧ ਹੈ । ਇਸ ਯੂਨੀਵਰਸਿਟੀ ਨੇ ਕਿਸਾਨਾਂ ਦੇ ਪਿਛਲੇ ਪੰਜਾਹ ਸਾਲ ਦੇ ਪ੍ਰਪµਕ ਵਿਸ਼ਵਾਸ਼ ਨੂੰ ਇਸ ਕਰੋਨਾ ਮਹਾਂਮਾਰੀ ਦੌਰਾਨ ਡੁਲਣ ਨਹੀਂ ਦਿੱਤਾ ਅਤੇ ਇਸਦਾ ਭਰਪੂਰ ਸਾਥ ਦਿµਤਾ ਸ਼ੋਸ਼ਲ ਮੀਡੀਆ ਨੇ।

ਇਸ ਤੋਂ ਇਲਾਵਾ ਯੂਨੀਵਰਸਿਟੀ ਦਾ ਫੇਸਬੁੱਕ ਪੇਜ ਕਿਸਾਨਾਂ ਵਿµਚ ਕਾਫ਼ੀ ਜ਼ਿਆਦਾ ਹਰਮਨ ਪਿਆਰਾ ਪੇਜ ਬਣ ਚੁਕਾ ਹੈ । ਇਸ ਸਮੇਂ ਇਸ ਪੇਜ ਨੂੰ 50,000 ਤੋਂ ਵੀ ਵµਧ ਕਿਸਾਨ, ਵਿਗਿਆਨੀ ਅਤੇ ਨੋਜਵਾਨ ਫਾਲੋ ਕਰ ਰਹੇ ਹਨ। ਇਸ ਪੇਜ ਤੇ ਖੇਤੀ ਸੰਬੰਧੀ ਵੀਡੀਓ ਤੋਂ ਇਲਾਵਾ ਖਬਰਾਂ ਨੂੰ ਵੀ ਪੋਸਟ ਕੀਤਾ ਜਾਂਦਾ ਹੈ । ਵਿਸ਼ੇਸ਼ਕਰ ਇਸ ਪੇਜ ਮਾਰਫ਼ਤ ਬੁੱਧਵਾਰ ਨੂੰ ਵਿਗਿਆਨੀਆਂ ਦੀ ਇµਕ ਉੱਚ ਪੱਧਰੀ ਟੀਮ ਨੂੰ ਲਾਈਵ ਸ਼ੋਅ ਰਾਹੀਂ ਕਿਸਾਨਾਂ ਦੇ ਸਨਮੁਖ ਪੇਸ਼ ਕੀਤਾ ਜਾਂਦਾ ਹੈ, ਜਿµਥੇ ਕਿਸਾਨ ਆਪਣੇ ਸਵਾਲ ਪੁਛਦੇ ਹਨ ਅਤੇ ਵਿਗਿਆਨੀ ਲਾਈਵ ਹੋ ਕੇ ਉਨ੍ਹਾਂ ਸਵਾਲਾਂ ਦਾ ਨਿਪਟਾਰਾ ਕਰਦੇ ਹਨ ।

ਇਸ ਲਾਈਵ ਸ਼ੋਅ ਵਿੱਚ 60 ਤੋਂ 70 ਹਜ਼ਾਰ ਕਿਸਾਨਾਂ ਤੱਕ ਅੋਸਤਨ ਫੇਸਬੁੱਕ ਰਾਹੀਂ ਪਹੁੰਚ ਕੀਤੀ ਜਾਂਦੀ ਹੈ । ਇਸੇ ਤਰਾਂ ਇਹ ਪ੍ਰੋਗਰਾਮ ਯੂਟਿਊਬ ਤੇ ਲਾਈਵ ਵੀ ਕੀਤਾ ਜਾਂਦਾ ਹੈ । ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਸੰਚਾਰ ਕੇਂਦਰ ਵੱਲੋਂ ਵੱਖ-ਵੱਖ ਵਟਸਐਪ ਗਰੱੁਪ ਬਣਾਏ ਹਨ ਜਿਨ੍ਹਾਂ ਦੇ ਮਾਰਫ਼ਤ ਲੱਖਾਂ ਹੀ ਕਿਸਾਨਾਂ ਨੂੰ ਯੂਨੀਵਰਸਿਟੀ ਖੇਤੀ ਸੰਬੰਧੀ ਜਾਣਕਾਰੀ ਪਹੰੁਚਦੀ ਕੀਤੀ ਜਾਂਦੀ ਹੈ। ਸੰਚਾਰ ਕੇਂਦਰ ਵੱਲੋਂ ਤਕਰੀਬਨ 700 ਵਟਸਐਪ ਗਰੁਪ ਤਿਆਰ ਕੀਤੇ ਗਏ ਹਨ । ਇਹਨਾਂ ਵਟਸਐਪ ਗਰੱੁਪ ਰਾਹੀਂ ਖੇਤੀ ਸੰਦੇਸ਼ ਅਤੇ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ । ਖੇਤੀ ਸੰਦੇਸ਼ ਇੱਕ ਡਿਜ਼ੀਟਲ ਅਖਬਾਰ ਹੈ ਜੋਕਿ ਹਰ ਹਫ਼ਤੇ ਪਾਠਕਾਂ ਨੂੰ ਭੇਜਿਆ ਜਾਂਦਾ ਹੈ ।

ਯੂਨੀਵਰਸਿਟੀ ਵੱਲ ਵੱਖ-ਵੱਖ ਖੇਤੀ ਸੰਬੰਧੀ ਐਪ ਵੀ ਵਿਕਸਿਤ ਕੀਤੇ ਹਨ ਜਿਨਾਂ ਨੂੰ ‘ਗੂਗਲ ਪਲੇਅ ਸਟੋਰ ਤੋਂ ਬੜੇ ਸੁਖਾਲੇ ਤਰੀਕੇ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ ਪੀ.ਏ.ਯੂ. ਕਿਸਾਨ ਐਪ ਦੇ ਵਿੱਚ ਸਾਰੀਆਂ ਪ੍ਰਮੁੱਖ ਫ਼ਸਲਾਂ ਦੀ ਕਾਸ਼ਤ, ਕੀੜੇ-ਮਕੋੜੇ, ਬਿਮਾਰੀਆਂ ਆਦਿ ਦੀ ਬੜੇ ਵਿਸਥਾਰ ਦੇ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਨਦੀਨਾਂ, ਕੀੜਿਆਂ ਅਤੇ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਰੰਗਦਾਰ ਚਿੱਤਰਾਂ ਵਿੱਚ ਦਿਖਾਈਆਂ ਗਈਆਂ ਹਨ ।

ਇਸ ਤੋਂ ਇਲਾਵਾ ਪੀ.ਏ.ਯੂ. ਨੇ ਕਿਰਸਾਨੀ ਸੰਬੰਧੀ ਪੋਰਟਲ ਵੀ ਵਿਕਸਿਤ ਕੀਤੇ ਹਨ ਜਿੱਥੇ ਤੁਸੀ ਪੰਜਾਬ ਦੇ ਵੱਖ-ਵੱਖ ਕੇਂਦਰਾਂ ਵਿੱਚ ਬੀਜਾਂ ਦੀ ਉਪਲੱਬਧਾ ਬਾਰੇ ਬੜੀ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜੇਕਰ ਤੁਸੀਂ ਆਪਣਾ ਬੀਜ ਕਿਸੇ ਦੂਜੇ ਕੇਂਦਰ ਤੋਂ ਰਾਖਵਾਂ ਕਰਨਾ ਹੈ ਉਸਦਾ ਵੀ ਪ੍ਰਬੰਧ ਕੀਤਾ ਗਿਆ ਹੈ । ਇਹ ਸਾਰੇ ਪੋਰਟਲ, ਐਪ, ਯੂਟਿਊਬ ਅਤੇ ਫੇਸਬੁੱਕ ਦੇ ਲੰਿਕ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ ।

ਸ਼ੋਸ਼ਲ ਮੀਡੀਆ ਪਸਾਰ ਸਿੱਖਿਆ ਦਾ ਇੱਕ ਨਵਾਂ ਰੂਪ ਸਿੱਧ ਹੋ ਰਿਹਾ ਹੈ। ਕਿਸਾਨਾਂ ਅਤੇ ਵਿਗਿਆਨੀਆਂ ਦੀ ਦੂਰੀ ਨੂੰ ਘੱਟ ਕਰਨ ਵਿੱਚ ਯੂਨੀਵਰਸਿਟੀ ਲਈ ਇੱਕ ਪੁਲ ਦਾ ਕੰਮ ਕਰ ਰਿਹਾ ਹੈ ਸ਼ੋਸ਼ਲ ਮੀਡੀਆ ਨੈਟਵਰਕ। ਆਓ ਆਪਾਂ ਵੱਧ ਤੋਂ ਵੱਧ ਸ਼ੋਸ਼ਲ ਮੀਡੀਆ ਰਾਹੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਪਸਾਰ ਸੇਵਾਵਾਂ ਦਾ ਲਾਹਾ ਲਈਏ । ਯੂਨੀਵਰਸਿਟੀ ਦੇ ਵੈਬਸਾਈਟ ਦੇ ਯੂਟਿਊਬ ਅਤੇ ਫੇਸਬੁੱਕ ਦਾ ਆਈਕਨ ਬਣੇ ਹੋਏ ਹਨ ।

ਗਿਆਨ ਵਿਗਿਆਨ ਦੇ ਖੇਤਰ ਵਿੱਚ ਸਿਖ਼ਰਾਂ ਛੋਹਣ ਦੇ ਨਾਲ ਨਾਲ ਇਸ ਯੂਨੀਵਰਸਿਟੀ ਨੇ ਖੇਡਾਂ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਵੀ ਅਨੇਕਾਂ ਵਡਮੁੱਲੀਆਂ ਪ੍ਰਾਪਤੀਆਂ ਕੀਤੀਆਂ ਹਨ। ਇਸ ਯੂਨੀਵਰਸਿਟੀ ਨੂੰ ਇਹ ਸੁਭਾਗ ਹਾਸਿਲ ਹੈ ਕਿ ਇਸ ਕੈਂਪਸ ਵਿੱਚ ਪੜ੍ਹਦੇ ਤਿੰਨ ਵਿਦਿਆਰਥੀਆਂ/ਵਿਗਿਆਨੀਆਂ ਪ੍ਰਿਥੀਪਾਲ ਸਿੰਘ, ਚਰਨਜੀਤ ਸਿੰਘ ਅਤੇ ਰਮਨਦੀਪ ਸਿੰਘ ਗਰੇਵਾਲ ਨੂੰ ਭਾਰਤੀ ਹਾਕੀ ਟੀਮ ਦਾ ਉਲੰਪਿਕਸ ਵਿੱਚ ਕਪਤਾਨ ਬਣਨ ਦਾ ਮਾਣ ਮਿਲਿਆ। ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਵੀ ਇਸ ਦੀਆਂ ਪੈੜਾਂ ਨਿਵੇਕਲੀਆਂ ਹਨ।

ਦੇਸ਼ ਦੀ ਅਨਾਜ ਸੁਰੱਖਿਆ ਯਕੀਨੀ ਬਣਾਉਣ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ 1995 ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਦੇਸ਼ ਦੀ ਸਭ ਤੋਂ ਪਹਿਲੀ ਸਰਬੋਤਮ ਯੂਨੀਵਰਸਿਟੀ ਬਣਨ ਦਾ ਮਾਣ ਮਿਲਿਆ। ਭਾਰਤ ਸਰਕਾਰ ਨੇ ਇਸ ਯੂਨੀਵਰਸਿਟੀ ਦੀ ਸਰਬੋਤਮਤਾ ਤੇ ਮੋਹਰ ਲਾਉਂਦਿਆਂ ਇਸ ਨੂੰ 100 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਦਿੱਤੀ ਤਾਂ ਜੋ ਖੋਜ ਰਫ਼ਤਾਰ ਤੇਜ਼ ਕੀਤੀ ਜਾ ਸਕੇ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਥਾਪਨਾ ਤੋਂ ਲੈ ਕੇ ਹੁਣ ਤਕ 50 ਸਾਲਾਂ ਤੋਂ ਵੱਧ ਦਾ ਲੰਮਾ ਸਫ਼ਰ ਬੜੀ ਕਾਮਯਾਬੀ ਨਾਲ ਤੈਅ ਕੀਤਾ ਹੈ। ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਅਨਾਜ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਬੜਾ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਦਾ ਸਿਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰਾਂ, ਡਾ. ਪ੍ਰੇਮ ਨਾਥ ਥਾਪਰ, ਡਾ.ਮਹਿੰਦਰ ਸਿੰਘ ਰੰਧਾਵਾ, ਡਾ. ਅਮਰੀਕ ਸਿੰਘ ਚੀਮਾ, ਡਾ. ਸੁਖਦੇਵ ਸਿੰਘ, ਡਾ. ਖੇਮ ਸਿੰਘ ਗਿੱਲ, ਡਾ. ਅਮਰਜੀਤ ਸਿੰਘ ਖਹਿਰਾ, ਡਾ. ਗੁਰਚਰਨ ਸਿੰਘ ਕਾਲਕਟ, ਡਾ. ਕਿਰਪਾਲ ਸਿੰਘ ਔਲਖ, ਡਾ. ਮਨਜੀਤ ਸਿੰਘ ਕੰਗ ਅਤੇ ਡਾ. ਬਲਦੇਵ ਸਿੰਘ ਢਿੱਲੋਂ ਡਾ. ਸਤਿਬੀਰ ਸਿੰਘ ਗੋਸਲ ਦੀ ਦੂਰਦ੍ਰਿਸ਼ਟੀ, ਵਿਲੱਖਣ ਸੋਚ ਅਤੇ ਯੋਗ ਅਗਵਾਈ ਸਿਰ ਬੱਝਦਾ ਹੈ।

ਆਉਣ ਵਾਲਾ ਸਮਾਂ ਮੰਗ ਕਰਦਾ ਹੈ ਕਿ ਖੇਤੀ ਵਿੱਚ ਉੱਭਰ ਰਹੀਆਂ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇ। ਉੱਭਰ ਰਹੀਆਂ ਚੁਣੌਤੀਆਂ ਵਿੱਚ ਉਤਪਾਦਨ ਨੂੰ ਬਰਕਰਾਰ ਰੱਖਣਾ, ਫ਼ਸਲੀ ਵੰਨ-ਸੁਵੰਨਤਾ ਰਾਹੀਂ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ, ਮੌਸਮੀ ਬਦਲਾਅ ਦੇ ਖਤਰੇ ਦਾ ਸਾਹਮਣਾ ਕਰਨ ਲਈ ਖੋਜ ਕਾਰਜ ਆਰੰਭਣੇ ਅਤੇ ਇਸ ਸਭ ਲਈ ਲੋੜੀਂਦਾ ਮਨੁੱਖੀ ਸਰੋਤ ਵਿਕਸਤ ਕਰਨਾ ਪ੍ਰਮੁੱਖ ਹਨ। ਯੂਨੀਵਰਸਿਟੀ ਨੇ ਅਗਲੇ ਦੋ ਦਹਾਕਿਆਂ ਲਈ ਖੇਤੀ ਖੋਜ, ਅਧਿਆਪਨ ਅਤੇ ਪਸਾਰ ਲਈ ਕਾਰਜ ਨੀਤੀ ਤੈਅ ਕੀਤੀ ਹੈ। ਅਗਲੇਰੀ ਜਿੰਮੇਵਾਰੀ ਸੰਭਾਲਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਵਧੇਰੇ ਸ਼ਕਤੀ ਨਾਲ ਮੋਹਰੀ ਰੋਲ ਅਦਾ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਪੈਣਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਖ਼ਬਰ ਸਾਰ

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਕਰੀਬੀ ਗੰਨਮੈਨ ਗ੍ਰਿਫ਼ਤਾਰ; ਪੁਲਿਸ ਨੇ NSA ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ

Amritpal Singh's one more aide arrested; booked under NSA, sent to Dibrugarh Jail ਯੈੱਸ ਪੰਜਾਬ ਚੰਡੀਗੜ੍ਹ, 27 ਮਾਰਚ, 2023: ‘ਵਾਰਿਸ ਪੰਜਾਬ ਜਥੇਬੰਦੀ’ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਕਰੀਬੀ ਗੰਨਮੈਨ ਨੂੰ...

DSGMC ਸਿੱਖ ਕੌਮ ਦੇ ਮਹਾਨ ਜਰਨੈਲਾਂ ਦਾ ਵਿਰਸਾ ਘਰ ਘਰ ਪਹੁੰਚਾਉਣ ਲਈ ਯਤਨਸ਼ੀਲ: ਜਗਦੀਪ ਸਿੰਘ ਕਾਹਲੋਂ

DSGMC trying to spread the heritage of Great Sikh Generals: Jagdip Singh Kahlon ਯੈੱਸ ਪੰਜਾਬ ਨਵੀਂ ਦਿੱਲੀ, 26 ਮਾਰਚ, 2023: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਮਹਾਨ ਜਰਨੈਲਾਂ ਦੇ ਵਿਰਸੇ...

ਮਨੋਰੰਜਨ

“ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” 7 ਅਪ੍ਰੈਲ 2023 ਨੂੰ ਹੋਵੇਗੀ ਸਿਨੇਮਾਘਰਾਂ ਵਿੱਚ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 24 ਮਾਰਚ 2023: ਦਰਸ਼ਕ ਕਾਫੀ ਸਮੇਂ ਤੋਂ ਸਿਨੇਮਾਘਰਾਂ ਵਿੱਚ ਫਿਲਮ "ਏਸ ਜਹਾਨੋ ਦੂਰ ਕਿਤੇ-ਚਲ ਜਿੰਦੀਏ" ਨੂੰ ਦੇਖਣ ਲਈ ਉਤਸ਼ਾਹਿਤ ਹਨ। ਖੈਰ! ਦਰਸ਼ਕਾਂ ਦੀ ਉਤਸੁਕਤਾ ਜਲਦੀ ਹੀ ਖਤਮ ਹੋਣ ਜਾ ਰਹੀ ਹੈ ਕਿਉਂਕਿ ਇਹ...

‘ਡਿਨਰ ਡੇਟ’ ਤੋਂ ਬਾਅਦ ਹੁਣ ਰਾਘਵ ਚੱਢਾ ਤੇ ਪ੍ਰਨੀਤੀ ਚੋਪੜਾ ‘ਲੰਚ’ ’ਤੇ ਇਕੱਠੇ ਨਜ਼ਰ ਆਏ

ਯੈੱਸ ਪੰਜਾਬ ਮੁੰਬਈ, 23 ਮਾਰਚ, 2023: ਬਾਲੀਵੁੱਡ ਅਦਾਕਾਰਾ ਪ੍ਰਨੀਤੀ ਚੋਪੜਾ ਅੱਜ ‘ਆਮ ਆਦਮੀ ਪਾਰਟੀ’ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਨਾਲ ਲੰਚ ’ਤੇ ਮਿਲਣ ਤੋਂ ਬਾਅਦ ਇਕੱਠੇ ਨਜ਼ਰ ਆਏ। ਇਸ ਤੋਂ ਪਹਿਲਾਂ ਦੋਵੇਂ...

ਤਰਸੇਮ ਜੱਸੜ ਦਾ ‘ਸਪੌਟੀਫ਼ਾਈ’ ਸਿੰਗਲ, ‘ਮਾਣ ਪੰਜਾਬੀ’ ਨਿਊਯਾਰਕ ਵਿੱਚ ‘ਟਾਈਮਜ਼ ਸਕੁਏਅਰ’ ’ਤੇ ਹੋਇਆ ਫ਼ੀਚਰ

ਯੈੱਸ ਪੰਜਾਬ ਚੰਡੀਗੜ੍ਹ, 23 ਮਾਰਚ, 2023: ਤਰਸੇਮ ਜੱਸੜ ਦਾ ਨਵਾਂ ਸਪੌਟੀਫ਼ਾਈ ਸਿੰਗਲ ਟਰੈਕ "ਮਾਣ ਪੰਜਾਬੀ", ਟਾਈਮਜ਼ ਸਕੁਆਇਰ, ਨਿਊਯਾਰਕ, ਤੇ ਧੂਮਾਂ ਪਾ ਰਿਹਾ ਹੈ ਜੋ ਕਿ 18 ਮਾਰਚ 2023 ਨੂੰ ਰਿਲੀਜ਼ ਕੀਤਾ ਗਿਆ ਸੀ। ਟਰੈਕ ਦਾ ਸੰਗੀਤ...

ਪਰਵਾਸੀ ਪੰਜਾਬੀਆਂ ਦੇ ਜਜ਼ਬਾਤੀ ਬੰਧਨਾਂ ਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’

'Es Jahano Door Kitte-Chal Jindiye' is a tale of emotional bonding and relationship of Punjabi Diaspora ਯੈੱਸ ਪੰਜਾਬ ਹਰਜਿੰਦਰ ਸਿੰਘ ਪੰਜਾਬੀ ਸਿਨੇਮਾਂ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ...

ਆਉਣ ਵਾਲੀ ਪੰਜਾਬੀ ਫ਼ਿਲਮ ‘ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ’ ਦੇ ਕਲਾਕਾਰਾਂ ਨੇ ਦਰਬਾਰ ਸਾਹਿਬ ਵਿਖ਼ੇ ਮੱਥਾ ਟੇਕਿਆ

ਯੈੱਸ ਪੰਜਾਬ ਅੰਮ੍ਰਿਤਸਰ, 16 ਮਾਰਚ, 2023: ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪ੍ਰਸਤੁਤ ਫਿਲਮ "ਏਸ ਜਹਾਨੋਂ ਦੂਰ ਕਿਤੇ- ਚੱਲ ਜਿੰਦੀਏ" ਦੀ ਸਾਰੀ ਸਟਾਰਕਾਸਟ ਫਿਲਮ ਦੀ ਪ੍ਰਮੋਸ਼ਨ ਦੇ ਲਈ ਅੰਮ੍ਰਿਤਸਰ ਪਹੁੰਚੇ ਜਿਸਨੇ ਫਿਲਮ ਦੇ ਆਉਣ...
spot_img
spot_img

ਸੋਸ਼ਲ ਮੀਡੀਆ

52,315FansLike
51,898FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਕੀ ’ਕੱਲੇ ਥਾਣੇਦਾਰ ਨੇ ਹੀ ਭਜਾ ਦਿੱਤਾ ਗੈਂਗਸਟਰ ਦੀਪਕ ਟੀਨੂੰ? – ਐੱਚ.ਐੱਸ. ਬਾਵਾ

ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ‘ਏ’ ਕੈਟਾਗਰੀ ਦਾ ਗੈਂਗਸਟਰ ਦੀਪਕ ਟੀਨੂੰ ਫ਼ਰਾਰ ਹੋ ਗਿਆ ਹੈ। ਮਾਨਸਾ ਦੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ...
error: Content is protected !!