- Advertisement -
ਯੈੱਸ ਪੰਜਾਬ
ਰਾਜਪੁਰਾ, 30 ਸਤੰਬਰ, 2022:
ਬੀਤੇ ਦੋ ਦਿਨ ਪਹਿਲਾਂ ਅਕਾਲੀ ਆਗੂ ਬਲਜੀਤ ਸਿੰਘ ਵਾਲੀਆ ਦਾ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ ‘ਚ ਸਵਾਰ ਹੋ ਕੇ ਕਿਸੇ ਕੰਮਕਾਰ ਦੇ ਸੰਬੰਧ ‘ਚ ਘਰੋਂ ਗਿਆ ਸੀ। ਉਹ ਵਾਪਸ ਨਹੀ ਆਇਆ। ਪਰਿਵਾਰਕ ਮੈਂਬਰਾਂ ਵਲੋਂ ਉਸ ਦੀ ਬਹੁਤ ਜ਼ਿਆਦਾ ਭਾਲ ਕੀਤੀ ਗਈ। ਇਸ ਸੰਬੰਧ ‘ਚ ਪਰਿਵਾਰ ਵਲੋਂ ਪੁਲਿਸ ਸਟੇਸ਼ਨ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਅੱਜ ਗੁਰਜੀਤ ਸਿੰਘ ਦੀ ਲਾਸ਼ ਕਾਰ ਸਮੇਤ ਨਰਵਾਣਾ ਬਰਾਂਚ ਨਹਿਰ ‘ਚੋਂ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -