ਦਲਜੀਤ ਕੌਰ
ਬਰਨਾਲਾ, 01 ਜਨਵਰੀ, 2025
ਭਾਰਤੀ ਕਿਸਾਨ ਯੂਨੀਅਨ Dakaunda ਦੀ ਨਵੇਂ ਸਾਲ ਦੀ ਪਲੇਠੀ ਸੂਬਾ ਪੱਧਰੀ ਮਹੀਨਾਵਾਰ ਮੀਟਿੰਗ ਤਰਕਸ਼ੀਲ ਭਵਨ Barnala ਵਿਖੇ ਸੂਬਾ ਪ੍ਰਧਾਨ Buta Singh BurjGill ਦੀ ਅਗਵਾਈ ਹੇਠ ਹੋਈ ਜਿਸਦੇ ਸ਼ੁਰੂ ਵਿੱਚ ਵਿਛੜੇ ਕਿਸਾਨ ਆਗੂ ਗੁਰਬਕਸ ਸਿੰਘ ਕੱਟੂ ਅਤੇ ਸੂਬਾ ਆਗੂ ਇੰਦਰ ਪਾਲ ਸਿੰਘ ਦੇ ਵਿਛੜੇ ਭਰਾ ਹਰਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਉਸ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਕਿਸਾਨ ਮਾਰੂ ਕੌਮੀ ਖੇਤੀ ਮਾਰਕੀਟਿੰਗ ਨੀਤੀ ਨੂੰ ਰੱਦ ਕਰਾਉਣ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਐਮ . ਐਸ.ਪੀ. ਦੀ ਕਨੂੰਨੀ ਗਰੰਟੀ ਲੈਣ ਤੇ ਕਰਜ਼ਾ ਰੱਦ ਕਰਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਇਸ ਸਮੇਂ ਸ਼੍ਰੀ ਬੂਟਾ ਸਿੰਘ ਬੁਰਜਗਿੱਲ ਅਤੇ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਦਿੱਲੀ ਮੋਰਚੇ ਚੇ ਜਿਹੜੇ ਕਾਲੇ ਕਾਨੂੰਨ ਰੱਦ ਕਰਵਾਏ ਸਨ ਉਹਨਾਂ ਦਾ ਰੂਪ ਬਦਲ ਕੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ ਦੇ ਵਿਰੋਧੀ ਅਤੇ ਦੇਸ਼ ਦ੍ਰੋਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਹ ਜਿਹੜੀ ਨਵੀਂ ਕੌਮੀ ਖੇਤੀ ਮਾਰਕੀਟਿੰਗ ਨੀਤੀ ਲਿਆਂਦੀ ਗਈ ਹੈ ਇਹ ਕਾਰਪੋਰੇਟ-ਵੱਡੇ ਘਰਾਣਿਆ ਤੇ ਵਿਦੇਸ਼ੀਂ ਸਰਮਾਏਦਾਰੀ ਮੂਲਕਾਂ ਦੇ ਪੱਖ ਵਿੱਚ ਹੈ, ਇਹ ਨੀਤੀ ਲਾਗੂ ਹੋਣ ਨਾਲ ਦੇਸ਼ ਦੀਆਂ ਅਨਾਜ ਮੰਡੀਆਂ ਪ੍ਰਾਈਵੇਟ ਕੰਪਨੀਆਂ ਅੰਬਾਨੀ-ਅਡਾਨੀ ਦੇ ਹੱਥਾਂ ਵਿੱਚ ਚਲੇ ਜਾਣਗੀਆਂ, ਜਿਸ ਨਾਲ ਦੇਸ਼ ਦਾ ਸਮੁੱਚਾ ਖੇਤੀ ਅਰਥਚਾਰੇ ਤਬਾਹ ਹੋ ਜਾਵੇਗਾ।
ਉਹਨਾਂ ਅੱਗੇ ਕਿਹਾ ਕਿ ਅਜਿਹੀ ਮਾਰੂ ਮਾਰਕੀਟਿੰਗ ਨੀਤੀ ਲਾਗੂ ਹੋਣ ਨਾਲ ਦੇਸ਼ ਭਰ ‘ਚੇ ਕਰੋੜਾਂ ਮਜ਼ਦੂਰਾਂ ਤੇ ਹੋਰ ਮਿਹਨਤਕਸ਼ਾਂ ਕੋਲੋਂ ਰੁਜ਼ਗਾਰ ਵੀ ਖੁੱਸ ਜਾਵੇਗਾ ਅਤੇ ਇਸ ਨਾਲ ਬੇਰੁਜ਼ਗਾਰੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਵੀ ਵਧੇਗਾ।
ਇਸ ਸਮੇਂ ਗੁਰਮੀਤ ਸਿੰਘ ਭੱਟੀਵਾਲ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਕਿ ਸਰਕਾਰੀ ਮੰਡੀਆਂ ਟੁੱਟਣ ਨਾਲ ਸਾਰੇ ਦੇਸ਼ ਦੇ ਕਰੋੜਾਂ ਖੇਤ ਮਜ਼ਦੂਰਾਂ ਦਾ ਰੁਜ਼ਗਾਰ ਵੀ ਪ੍ਰਭਾਵਿਤ ਹੋਵੇਗਾ। ਇਹ ਨੀਤੀ ਨਾਲ ਜਿਹੜੀਆਂ ਫਸਲਾਂ ਤੇ ਐਮ.ਐਸ. ਪੀ. ਮਿਲਦੀ ਹੈ ਉਹ ਖੁੱਸ ਜਾਵੇਗੀ। ਅਜਿਹਾ ਹੋਣ ਨਾਲ ਨੌਜਵਾਨਾਂ ਦਾ ਖੇਤੀ ਵੱਲ ਰੁਝਾਨ ਬਿਲਕੁਲ ਖ਼ਤਮ ਹੋ ਜਾਵੇਗਾ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਜਿਹੜੀ 9 ਜਨਵਰੀ ਨੂੰ ਉਕਤ ਮੰਗਾਂ ਮਨਵਾਉਣ ਲਈ ਮਹਾਂ ਪੰਚਾਇਤ ਆਯੋਜਿਤ ਕੀਤੀ ਜਾ ਰਹੀ ਹੈ ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਹਜ਼ਾਰਾਂ ਕਿਸਾਨ ਵਹੀਰਾਂ ਘੱਤ ਕੇ ਮੋਗਾ ਪਹੁੰਚਣਗੇ।
ਇਸ ਮੌਕੇ ਸੂਬਾ ਕਮੇਟੀ ਨੇ ਮਰਨ ਵਤਨ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਦਿਨ-ਬਦਿਨ ਡਿਗ ਰਹੀ ਸਿਹਤ ਬਾਰੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕੇਂਦਰ ਦੀ ਮੋਦੀ ਸਰਕਾਰ ਦੀ ਮੰਗਾਂ ਨਾ ਮੰਨਣ ਸਬੰਧੀ ਹੱਠ ਧਰਮੀ ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਕਿ ਡੱਲੇਵਾਲ ਦੀ ਕੀਮਤੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਤਰੁੰਤ ਮੰਗਾਂ ਮੰਨੇ ਉਕਤ ਆਗੂਆਂ ਨੇ ਅੱਗੇ ਦੱਸਿਆ ਕਿ ਖੇਤੀ ਕਿੱਤਾ ਸੂਬੇ ਦਾ ਵਿਸ਼ਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਵੀ ਪਹਿਲ ਕਦਮੀ ਕਰਕੇ ਮੰਗਾਂ ਦਾ ਨਿਪਟਾਰਾ ਕਰਨ ਚਾਹੀਦਾ ਹੈ।
ਸੂਬਾ ਕਮੇਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਵਧਾਏ ਗਏ 25 ਪਰਸੈਂਟ ਕਿਰਾਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਇਸ ਫੈਸਲੇ ਨੂੰ ਲੋਕਾਂ ਦੀ ਜੇਬ ਤੇ ਡਾਕਾ ਕਰਾਰ ਦਿੱਤਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਖਜਾਨਚੀ ਰਾਮ ਸਿੰਘ ਮਟੋਰਡਾ, ਸੂਬਾ ਪ੍ਰੈਸ ਸਕੱਤਰ ਇੰਦਰਪਾਲ ਸਿੰਘ, ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਸੂਬਾ ਮੀਤ ਪ੍ਰਧਾਨ ਰਾਜਬੀਰ ਸਿੰਘ ਘੁੱਡਾਣੀ, ਸੂਬਾ ਸਹਾਇਕ ਖਜ਼ਾਨਚੀ ਦਲਜਿੰਦਰ ਸਿੰਘ ਆਲੋਵਾਲ, ਲੱਛਮਣ ਸਿੰਘ ਚੱਕ ਅਲੀਸ਼ੇਰ ਸੂਬਾ ਕਮੇਟੀ ਮੈਂਬਰ, ਜਗਮੇਲ ਸਿੰਘ ਸੁਧੇਵਾਲ, ਗੁਰਬਚਨ ਸਿੰਘ ਕੰਨਸੁਹਾ, ਗੁਰਵਿੰਦਰ ਸਿੰਘ ਜੀਵਨ ਚੱਕ, ਦਰਸ਼ਨ ਸਿੰਘ ਉੱਗੋਕੇ, ਸਿਕੰਦਰ ਸਿੰਘ ਭੂਰੇ,
ਕਰਮ ਸਿੰਘ ਬਲਿਆਲ, ਸਤਨਾਮ ਸਿੰਘ, ਕਰਮਜੀਤ ਸਿੰਘ ਚੈਨਾ, ਸੁਖਦੇਵ ਸਿੰਘ ਫੌਜੀ, ਗੁਰਜੀਤ ਸਿੰਘ ਫ਼ਰੀਦਕੋਟ, ਪੂਰਨ ਸਿੰਘ ਵੱਟੂ, ਅਮਨਦੀਪ ਸਿੰਘ, ਬਲਕਰਨ ਸਿੰਘ ਭਾਗੀਵਾਂਦਰ, ਧਰਮਿੰਦਰ ਸਿੰਘ ਕਪੂਰਥਲਾ, ਭਾਗ ਸਿੰਘ ਮਰਖਾਈ, ਜੋਗਾ ਸਿੰਘ ਭੋਡੀਪੁਰਾ, ਅਮਰਜੀਤ ਸਿੰਘ ਰੋਹਣੋ, ਮਹਿੰਦਰ ਸਿੰਘ ਕਮਾਲਪੁਰਾ, ਸਤਿਬੀਰ ਸਿੰਘ ਰਾਏ, ਰਣਧੀਰ ਸਿੰਘ ਧੀਰਾ, ਮੇਲਾ ਸਿੰਘ ਖੁੱਡੀ ਕਲਾਂ ਆਦਿ ਆਗੂ ਹਾਜ਼ਰ ਸਨ।