Tuesday, July 2, 2024
spot_img
spot_img
spot_img

ਰੇਸਿੰਗ ਬਾਈਕ ਤੇ ਐਕਟਿਵਾ ਦੀ ਟੱਕਰ ਵਿੱਚ ਔਰਤ ਤੇ ਮੋਟਰਸਾਈਕਲਿਸਟ ਦੀ ਮੌਤ

ਯੈੱਸ ਪੰਜਾਬ
ਸਮਰਾਲਾ, 30 ਜੂਨ 2024

ਐਤਵਾਰ ਨੂੰ ਗਰੁੱਪ ਵਿੱਚ ਜਾ ਰਹੇ ਬਾਈਕਰਾਂ ਵਿੱਚੋਂ ਇੱਕ ਦੀ ਇੱਕ ਐਕਟਿਵਾ ਨਾਲ ਟੱਕਰ ਹੋ ਗਈ ਜਿਸ ਵਿੱਚ ਐਕਟਿਵਾ ਸਵਾਰ ਇੱਕ ਔਰਤ ਅਤੇ ਬਾਈਕਰ ਦੀ ਮੌਤ ਹੋ ਗਈ ਜਦਕਿ ਐਕਟਿਵਾ ਸਵਾਰ ਇੱਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।

ਪਿੰਡ ਕੋਟਲਾ ਸ਼ਮਸਪੁਰ ਵਿਖ਼ੇ ਸਵੇਰੇ ਵਾਪਰੀ ਇਸ ਘਟਨਾ ਤੋਂ ਬਾਅਦ ਮੋਟਰ ਸਾਈਕਲ ਨੂੰ ਅੱਗ ਲੱਗ ਗਈ। ਪਤਾ ਲੱਗਾ ਹੈ ਕਿ ਇਹ ਲੋਕ ਲੁਧਿਆਣਾ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ ਜਦ ਇਹ ਹਾਦਸਾ ਵਾਪਰ ਗਿਆ।

ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਇਸ ਟੱਕਰ ਵਿੱਚ ਐਕਟਿਵਾ ’ਤੇ ਮਾਂ-ਪੁੱਤਰ ਸਵਾਰ ਸਨ। ਪਿੱਛੇ ਬੈਠੀ ਔਰਤ ਮੌਕੇ ’ਤੇ ਦਮ ਤੋੜ ਗਈ ਜਦਕਿ ਉਸਦੇ ਬੇਟੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇੱਕ ਸਥਾਨਕ ਵਿਅਕਤੀ ਨੇ ਕਿਹਾ ਕਿ ਹਰ ਐਤਵਾਰ ਨੂੰ ਇੱਥੋਂ ਬਾਈਕਰ ਲੰਘਦੇ ਹਨ ਜੋ ਲਗਪਗ 150 ਦੀ ਸਪੀਡ ’ਤੇ ਮੋਟਰ ਸਾਈਕਲ ਚਲਾਉਂਦੇ ਹਨ। ਉਹਨਾਂ ਕਿਹਾ ਕਿ ਇਸ ਵੱਲ ਪੁਲਿਸ ਨੂੰ ਧਿਆਨ ਦੇਣ ਦੀ ਲੋੜ ਹੈ।

- Advertisment -

ਅਹਿਮ ਖ਼ਬਰਾਂ