ਦਲਜੀਤ ਕੌਰ
ਮੁੱਲਾਂਪੁਰ/ਲੁਧਿਆਣਾ, 08 ਸਤੰਬਰ, 2024
ਅੱਜ ਮੁੱਲਾਂਪੁਰ ਨੇੜੇ ਡ੍ਰੀਮ ਵਿਲਾ ਪੈਲੇਸ ਭਨੋਹੜ ਵਿਖੇ ਕਿਸਾਨ ਆਗੂ ਅਮਨਦੀਪ ਸਿੰਘ ਲਲਤੋਂ ਅਤੇ ਜਗਰੂਪ ਸਿੰਘ ਹਸਨਪੁਰ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਕਿਸਾਨਾਂ ਦਾ ਭਾਰੀ ਇਕਠ ਹੋਇਆ।
ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਨਰਲ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ , ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਲਖਬੀਰ ਸਿੰਘ ਅਕਲੀਆ, ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਧਾਨ ਜੰਗੀਰ ਸਿੰਘ ਖਹਿਰਾ ਅਤੇ ਗੁਲਜ਼ਾਰ ਸਿੰਘ ਕਬਰ ਵੱਛਾ ਹਾਜ਼ਰ ਸਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੂਟਾ ਸਿੰਘ ਬੁਰਜ ਗਿੱਲ) ਵਾਲੀ ਜਥੇਬੰਦੀ ਨੂੰ ਛੱਡ ਕੇ, ਜ਼ਿਲ੍ਹੇ ਦੇ ਤਿੰਨ ਬਲਾਕ ਮੁੱਲਾਂਪੁਰ, ਲੁਧਿਆਣਾ -1 ਅਤੇ ਲੁਧਿਆਣਾ -2 ਅਤੇ 90 ਤੋਂ ਵੱਧ ਪਿੰਡ ਇਕਾਈਆਂ ਦੇ ਆਗੂ ਅਤੇ ਵਰਕਰ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਿੱਚ ਸ਼ਾਮਲ ਹੋ ਗਏ ਹਨ।
ਇਹਨਾਂ ਸਾਰੇ ਆਗੂਆਂ ਨੇ ਜਗਰੂਪ ਸਿੰਘ ਹਸਨਪੁਰ ਅਤੇ ਅਮਨਦੀਪ ਸਿੰਘ ਲਲਤੋਂ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ਅਤੇ ਉਹਨਾਂ ਦੀ ਜਥੇਬੰਦੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਦੱਸਣਯੋਗ ਹੈ ਕਿ ਅਮਨਦੀਪ ਸਿੰਘ ਲਲਤੋਂ ਨੂੰ ਮਨਜੀਤ ਸਿੰਘ ਧਨੇਰ ਵਾਲੀ ਜਥੇਬੰਦੀ ਦੀ ਚਾਰ ਸਤੰਬਰ ਨੂੰ ਹੋਈ ਸੂਬਾਈ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ ਗਈ ਹੈ। ਜਗਰੂਪ ਸਿੰਘ ਹਸਨਪੁਰ ਨੂੰ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਨਾਮਜ਼ਦ ਕਰਦਿਆਂ ਸਾਰੀਆਂ ਇਕਾਈਆਂ ਅਤੇ ਯੂਥ ਵਿੰਗ ਨੂੰ ਪਹਿਲੇ ਰੂਪ ਵਿੱਚ ਹੀ ਮਾਨਤਾ ਦੇ ਦਿੱਤੀ ਗਈ।
ਇਸ ਸਮੇਂ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਨਵੇਂ ਸ਼ਾਮਿਲ ਹੋਏ ਸਾਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਧੰਨਵਾਦ ਕੀਤਾ ਅਤੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਲੱਗ ਰਹੀਆਂ ਬਾਇਉਗੈਸ ਫੈਕਟਰੀਆਂ ਜੋ ਕਿ ਕੈਂਸਰ ਫੈਕਟਰੀਆਂ ਸਾਬਿਤ ਹੋ ਰਹੀਆਂ ਹਨ ਉਹਨਾਂ ਨੂੰ ਕਿਸੇ ਹਾਲਤ ਵਿੱਚ ਵੀ ਲੱਗਣ ਨਹੀਂ ਹੋਣ ਦਿੱਤਾ ਜਾਵੇਗਾ।
ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਨਵੇਂ ਫੌਜਦਾਰੀ ਕਨੂੰਨਾਂ ਖਿਲਾਫ ਅਤੇ ਆਪਣੀਆਂ ਹੱਕੀ ਮੰਗਾਂ ਲਈ ਲੜਨ ਦੀ ਮਹੱਤਤਾ ਦੱਸਦਿਆਂ ਹੋਇਆਂ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਏਕਾ ਉਸਾਰਨ ਦੀ ਲੋੜ ਤੇ ਜ਼ੋਰ ਦਿੱਤਾ।
ਸੂਬਾ ਪਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਚੱਲ ਰਹੇ ਸੰਘਰਸ਼ ਅਤੇ ਕੁਦਰਤ ਅਤੇ ਕਿਸਾਨ ਪੱਖੀ ਖੇਤੀ ਨੀਤੀ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਾਡੀ ਜਥੇਬੰਦੀ ਨੇ ਡੇਢ ਸਾਲ ਪਹਿਲਾਂ ਖੇਤੀ ਨੀਤੀ ਬਣਾ ਕੇ ਪੰਜਾਬ ਸਰਕਾਰ ਦੇ ਸਪੁਰਦ ਕੀਤੀ ਹੋਈ ਹੈ ਪਰ ਪੰਜਾਬ ਸਰਕਾਰ ਖੇਤੀ ਨੀਤੀ ਜਾਰੀ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ।
ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਜ਼ਮੀਨ ਬਚਾਉ ਮੋਰਚੇ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ ਦਵਾਉਣ ਅਤੇ ਮਾਲਕੀ ਹੱਕ ਬਹਾਲ ਕਰਵਾਉਣ ਲਈ 20 ਸਤੰਬਰ ਤੋਂ ਜਥੇ ਕੁੱਲਰੀਆਂ ਵੱਲ ਭੇਜੇ ਜਾਣਗੇ।
ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਵੋਟ ਪਾਰਟੀਆਂ ਤੋਂ ਝਾਕ ਛੱਡ ਕੇ ਲੋਕਾਂ ਦੀ ਏਕਤਾ ਤੇ ਟੇਕ ਰੱਖਣ ਨਾਲ ਹੀ ਮਸਲੇ ਹੱਲ ਹੋਣਗੇ। ਪ੍ਰੋਗਰਾਮ ਨੂੰ ਜ਼ਿਲਿਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।
ਇਸ ਸਮੇਂ ਲੱਕੀ ਮੋਹੀ, ਰਣਧੀਰ ਸਿੰਘ ਰੁੜਕਾ, ਹਰਦੀਪ ਸਿੰਘ ਸਰਾਭਾ, ਰਜਿੰਦਰ ਸਿੰਘ ਰਾਜਾ ਜਿਲਾ ਮੀਤ ਪ੍ਰਧਾਨ , ਬਿਨੈਪਾਲ ਆਲੀਵਾਲ, ਪਰਮਿੰਦਰ ਕੈਲਪੁਰ, ਪਰਮਜੀਤ ਪਮਾਲ, ਹਰਵਿੰਦਰ ਸੈੰਟਾ ਦਾਖਾ, ਬਲਵਿੰਦਰ ਗਹੋਰ, ਕੁਲਵਿੰਦਰ ਅਯਾਲੀ, ਹਰਦੇਵ ਸਿੰਘ ਹਸਨਪੁਰ, ਪਰਮਿੰਦਰ ਬੱਲ ਬਾਸੀਆਂ, ਮਨਪ੍ਰੀਤ ਲੇਹਲ, ਫੁਲਪਰੀਤ ਸਿੰਘ, ਜਗਰੂਪ ਮੋਹੀ, ਗੁਰਸੇਵਕ ਮੋਰਕਰੀਮਾਂ, ਦਰਸ਼ਨ ਮੋਰਕਰੀਮਾਂ, ਗੁਰਪ੍ਰੀਤ ਖੇੜੀ, ਜਗਜੀਤ ਸਿੰਘ ਲਲਤੋਂ, ਪਰਵਿੰਦਰ ਸਿੰਘ ਦੋਲੋ, ਸੁਖਰਾਜ ਸਿੰਘ ਗੁੜੇ, ਸੁਖਦੇਵ ਸਿੰਘ ਰਕਬਾ, ਕੁਲਦੀਪ ਸਿੰਘ ਦੋਲੋ ਖੁਰਦ, ਬੰਤ ਸਿੰਘ ਧਾਂਦਰਾ, ਸੁਖਮੰਦਰ ਖੇੜੀ, ਕੇਸਰ ਸਿੰਘ ਜੱਸੋਵਾਲ ਆਦਿ ਹਾਜ਼ਰ ਸਨ ।