Wednesday, June 18, 2025
spot_img
spot_img
spot_img
spot_img

Bhagwant Mann ਅਤੇ Kejriwal ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਦਾ ਸਹਿਯੋਗ ਮੰਗਿਆ

ਯੈੱਸ ਪੰਜਾਬ
ਜਲਾਲਪੁਰ (ਹੁਸ਼ਿਆਰਪੁਰ), 17 ਮਈ, 2025

Punjab ਦੇ ਮੁੱਖ ਮੰਤਰੀ Bhagwant Singh Mann ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ Arvind Kejriwal ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਬੀਜਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਜਾਵੇ।

ਇੱਥੇ ਲੋਕਾਂ ਨੂੰ ਸਹੁੰ ਚੁਕਾਉਣ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਪਿਛਲੀਆਂ ਸਰਕਾਰਾਂ ਦੀ ਵਿਰਾਸਤ ਹੈ, ਜਿਨ੍ਹਾਂ ਨੇ ਪੰਜਾਬ ਦੀ ਭਲਾਈ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਾਰਨ ਸੂਬੇ ਦੀ ਹਾਲਤ ਤਰਸਯੋਗ ਹੋਈ ਹੈ। ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਦੇ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲਾਹਨਤ ਸੂਬੇ ਦੇ ਚਿਹਰੇ ’ਤੇ ਕਲੰਕ ਹੈ ਅਤੇ ਇਸ ਸਰਾਪ ਨੂੰ ਜੜ੍ਹੋਂ ਪੁੱਟਣ ਲਈ ਸੂਬਾ ਸਰਕਾਰ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਗਈ, ਇਸ ਘਿਨਾਉਣੇ ਅਪਰਾਧ ਵਿਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਗਿਆ, ਨਸ਼ਾ ਪੀੜਤਾਂ ਦਾ ਮੁੜ ਵਸੇਬਾ ਯਕੀਨੀ ਬਣਾਇਆ ਗਿਆ ਅਤੇ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕਰ ਕੇ ਨਸ਼ਟ ਕਰ ਦਿੱਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ, ‘ਯੁੱਧ ਨਸ਼ਿਆਂ ਵਿਰੁੱਧ’ ਦੇ ਰੂਪ ਵਿੱਚ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ ਹੈ। ਉਨ੍ਹਾਂ ਨਸ਼ਿਆਂ ਵਿਰੁੱਧ ਇਸ ਜੰਗ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਲੋਕਾਂ ਤੋਂ ਭਰਪੂਰ ਸਹਿਯੋਗ ਦੀ ਮੰਗ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਪਿੰਡ ਨੇ ਪੁਲਿਸ ਨੂੰ ਪੂਰਾ ਸਹਿਯੋਗ ਦੇ ਕੇ ਆਪਣੇ ਆਪ ਨੂੰ ਨਸ਼ਾ ਮੁਕਤ ਐਲਾਨਿਆ ਹੈ, ਉਸੇ ਤਰ੍ਹਾਂ ਸੂਬੇ ਦੇ ਹੋਰ ਹਿੱਸਿਆਂ ਵਿੱਚ ਵੀ ਇਸ ਨੂੰ ਦੁਹਰਾਇਆ ਜਾਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜੇ ਪੰਜਾਬੀਆਂ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਦ੍ਰਿੜ੍ਹ ਸੰਕਲਪ ਲਿਆ ਹੈ ਤਾਂ ਸਾਨੂੰ ਇਸ ਨੇਕ ਕਾਰਜ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਦੇ ਇਕ-ਇਕ ਇੰਚ ਵਿਚ ਮਹਾਨ ਗੁਰੂਆਂ, ਪੀਰਾਂ, ਪੈਗ਼ੰਬਰਾਂ ਅਤੇ ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਹਨ, ਜਿਨ੍ਹਾਂ ਨੇ ਸਾਨੂੰ ਜ਼ੁਲਮ ਅਤੇ ਅਨਿਆਂ ਦਾ ਡਟ ਕੇ ਵਿਰੋਧ ਕਰਨ ਦਾ ਰਾਹ ਦਿਖਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਸੂਬਾ ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਿਰਕਤ ਕੀਤੀ, ਜੋ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜੇ ਔਰਤਾਂ ਕਿਸੇ ਵੀ ਖ਼ਤਰੇ ਨੂੰ ਖ਼ਤਮ ਕਰਨ ਲਈ ਇੰਨੇ ਵੱਡੇ ਪੱਧਰ ‘ਤੇ ਅੱਗੇ ਆਉਣਗੀਆਂ ਤਾਂ ਬਹੁਤ ਜਲਦੀ ਇਸ ਖ਼ਤਰੇ ਦਾ ਸਫਾਇਆ ਹੋ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੀਆਂ ਔਰਤਾਂ ਦੀ ਸਰਗਰਮ ਸ਼ਮੂਲੀਅਤ ਨਾਲ ਸੂਬਾ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਸੂਬੇ ਦੇ ਆਗੂ ਪੰਜਾਬ ਦੇ ਹਿੱਤਾਂ ਨੂੰ ਖ਼ਤਰੇ ਵਿੱਚ ਪਾਉਂਦੇ ਸਨ, ਜਦੋਂ ਕਿ ਅੱਜ ਸੂਬਾ ਸਰਕਾਰ ਸੂਬੇ ਦੇ ਸਮੁੱਚੇ ਵਿਕਾਸ ਅਤੇ ਖ਼ੁਸ਼ਹਾਲੀ ਵੱਲ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆਗੂ ਲੋਕਾਂ ਨੂੰ ਮਿਲਣ ਤੋਂ ਡਰਦੇ ਸਨ, ਜਦੋਂ ਕਿ ਅੱਜ ਸੂਬਾ ਸਰਕਾਰ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਤੋਂ ਫੀਡਬੈਕ ਲੈ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਾ ਕੇ ਸੂਬੇ ਅਤੇ ਇੱਥੋਂ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਰਵਾਇਤੀ ਪਾਰਟੀਆਂ ਦੇ ਆਗੂਆਂ ‘ਤੇ ਤਿੱਖਾ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਬਾਥਰੂਮਾਂ ‘ਚ ਸੋਨੇ ਦੀਆਂ ਟੂਟੀਆਂ ਲਗਾਉਣ ਅਤੇ ਆਪਣੇ ਨਿੱਜੀ ਖੇਤਾਂ ਲਈ ਨਹਿਰੀ ਪਾਣੀਆਂ ‘ਤੇ ਅਜਾਰੇਦਾਰੀ ਕਰਨ ਵਾਲੇ ਆਮ ਨਾਗਰਿਕਾਂ ਦੇ ਸੰਘਰਸ਼ ਨੂੰ ਕਦੇ ਵੀ ਨਹੀਂ ਸਮਝ ਸਕਦੇ। ਉਨ੍ਹਾਂ ਦੇ ਨਿਘਾਰ ਨੂੰ ਉਜਾਗਰ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਸੂਬੇ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਆਪਣੇ ਗੁਨਾਹਾਂ ਦੀ ਕੀਮਤ ਚੁਕਾ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤੇ ਸਿਆਸਤਦਾਨ ਹੁਣ ਜਾਂ ਤਾਂ ਸਲਾਖਾਂ ਪਿੱਛੇ ਹਨ ਜਾਂ ਜ਼ਮਾਨਤ ਲਈ ਭੱਜ ਨੱਸ ਕਰ ਰਹੇ ਹਨ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਦ੍ਰਿੜ੍ਹ ਇਰਾਦੇ ਨਾਲ ਆਪਣੇ ਟੀਚਿਆਂ ਨੂੰ ਪ੍ਰਾਪਤ ਕੀਤਾ ਹੈ ਅਤੇ ਇਹੀ ਸੰਕਲਪ ਇਸ ਅਹਿਮ ਲੜਾਈ ਵਿੱਚ ਜਿੱਤ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸੂਬਾ ਸਰਕਾਰ ਦ੍ਰਿੜਤਾ ਨਾਲ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬੀਆਂ ਦੇ ਸਰਗਰਮ ਸਹਿਯੋਗ ਨਾਲ ਸੂਬਾ ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹੇਗਾ।

ਹੁਸ਼ਿਆਰਪੁਰ ਨਾਲ ਭਾਵਨਾਤਮਕ ਸਾਂਝ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਜ਼ਿਲ੍ਹੇ ਦੀ ਉੱਚ ਸਾਖਰਤਾ ਦਰ ਅਤੇ ਇਤਿਹਾਸਕ ਮਹੱਤਤਾ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਇੱਥੇ ਸਥਾਪਿਤ ਕੀਤੀ ਗਈ ਸੀ।

ਉਨ੍ਹਾਂ ਨੇ ਸਥਾਨਕ ਪਿੰਡ ਨੂੰ ਨਸ਼ਾ ਮੁਕਤ ਜ਼ੋਨ ਹੋਣ ਦਾ ਮਾਣ ਹਾਸਲ ਕਰਨ ਲਈ ਵੀ ਪ੍ਰਸੰਸਾ ਕੀਤੀ, ਜਿਸ ਤੋਂ ਲੋਕਾਂ ਦੀ ਸਮੂਹਿਕ ਇੱਛਾ ਸ਼ਕਤੀ ਝਲਕਦੀ ਹੈ। ਭਗਵੰਤ ਸਿੰਘ ਮਾਨ ਨੇ ਹਲਕਾ ਹੁਸ਼ਿਆਰਪੁਰ ਦੇ ‘ਆਪ’ ਵਿਧਾਇਕਾਂ ਵੱਲੋਂ ਖੇਤਰ ਦੇ ਵਿਕਾਸ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ।

ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇੱਥੇ ਬੱਸਾਂ ਜਾਂ ਰੈਸਟੋਰੈਂਟਾਂ ਜਾਂ ਲੋਕਾਂ ਦੇ ਕਾਰੋਬਾਰਾਂ ਵਿੱਚ ਹਿੱਸਾ ਪਾਉਣ ਨਹੀਂ ਆਏ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਮ ਆਦਮੀ ਦੇ ਦੁੱਖ ਵੰਡਾ ਰਹੀ ਹੈ, ਜਿਸ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੀ ਭਲਾਈ ਅਤੇ ਲੋਕਾਂ ਦੀ ਖ਼ੁਸ਼ਹਾਲੀ ਯਕੀਨੀ ਬਣਾਉਣ ਦੀ ਮੁਹਿੰਮ ਉਨ੍ਹਾਂ ਦੇ ਆਖਰੀ ਸਾਹ ਤੱਕ ਜਾਰੀ ਰਹੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰ, ਬੀ.ਬੀ.ਐਮ.ਬੀ. ਅਤੇ ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਪਾਣੀਆਂ ਦੀ ਚੋਰੀ ਕਰਨ ਦੇ ਕਦਮ ਦਾ ਸਖ਼ਤ ਵਿਰੋਧ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਰਾਣੇ ਆਗੂ ਆਪਣੇ ਸਵਾਰਥਾਂ ਲਈ ਵੱਡੇ ਪੱਧਰ ‘ਤੇ ਰਾਜ ਵਿਰੋਧੀ ਕੰਮ ਕਰਦੇ ਸਨ ਪਰ ਸੂਬੇ ਦੇ ਪਾਣੀਆਂ ਦੇ ਰਖਵਾਲੇ ਹੋਣ ਦੇ ਨਾਤੇ ਉਹ ਅਜਿਹਾ ਕਦੇ ਵੀ ਨਹੀਂ ਹੋਣ ਦੇਣਗੇ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਆਪਣੀ ਨਹਿਰੀ ਪਾਣੀ ਪ੍ਰਣਾਲੀ ਨੂੰ ਅਪਗ੍ਰੇਡ ਕੀਤਾ ਹੈ ਅਤੇ ਹੁਣ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਸੂਬੇ ਦੇ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਾਣੀ ਦੀ ਲੋੜ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਕੋਲ ਦੂਜੇ ਰਾਜਾਂ ਨਾਲ ਵੰਡਣ ਲਈ ਪਾਣੀ ਦੀ ਇੱਕ ਬੂੰਦ ਵੀ ਵਾਧੂ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਾਣੀ ਅਤੇ ਜਵਾਨੀ ਨੂੰ ਬਚਾਏਗੀ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਯੋਗਤਾ ਦੇ ਆਧਾਰ ‘ਤੇ ਨੌਜਵਾਨਾਂ ਨੂੰ 54000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਾਉਣਾ ਹੈ।

ਅਹਿਮ ਖ਼ਬਰਾਂ

[td_block_social_counter custom_title="ਸਾਡੇ ਨਾਲ ਜੁੜੋ" block_template_id="td_block_template_17" header_color="#32c4db" facebook="yespunjab" twitter="yespunjab" f_header_font_transform="capitalize" f_header_font_weight="700"]

Yes Punjab TV

ਸਿੱਖ ਜਗ਼ਤ

ਮਨੋਰੰਜਨ

ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: Sandhwan ਨੇ ਸੁਝਾਅ ਪ੍ਰਾਪਤ ਕਰਨ ਲਈ ਪ੍ਰੋਫੈਸਰਾਂ ਅਤੇ Ammy Virk ਨਾਲ ਕੀਤੀ ਮੀਟਿੰਗ

ਯੈੱਸ ਪੰਜਾਬ ਚੰਡੀਗੜ੍ਹ, 7 ਜੂਨ, 2025 Punjab ਵਿਧਾਨ ਸਭਾ ਸਪੀਕਰ ਸ. Kultar Singh Sandhwan ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਉਣ ਸੰਬੰਧੀ...

Raj Mawar ਦਾ ਨਵਾਂ ਗੀਤ “ਝੂਠ ਬੋਲਣਾ” ਦਿਲ ਨੂੰ ਛੂਹਣ ਵਾਲਾ ਰਿਲੀਜ਼

ਯੈੱਸ ਪੰਜਾਬ 26 ਮਈ, 2025 ਆਪਣੀ ਗਹਿਰੀ ਅਤੇ ਜਜ਼ਬਾਤੀ ਆਵਾਜ਼ ਲਈ ਮਸ਼ਹੂਰ Raj Mawar ਆਪਣਾ ਨਵਾਂ ਰੋਮਾਂਟਿਕ ਗੀਤ “ਝੂਠ ਬੋਲਣਾ” ਲੈ ਕੇ ਵਾਪਸ ਆਏ ਹਨ। ਇਹ ਗੀਤ...

Lakhwinder Wadali ਦੀ ਸੂਫੀ ਸ਼ਾਇਰੀ ਅਤੇ ਚਰਚਿਤ ਗੀਤਾਂ ਨੇ ਰੁਸ਼ਨਾਈ ਸੁਰਮਈ ਸ਼ਾਮ

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 25 ਮਈ, 2025 ਬੀਤੀ ਰਾਤ ਸ਼ਾਨ-ਏ-ਪੰਜਾਬ ਕਲੱਬ ਵੱਲੋਂ ਪਾਲ ਪ੍ਰੋਡਕਸ਼ਨ ਈਵੈਂਟ ਮੈਨਜਮੈਂਚ ਦੇ ਸਹਿਯੋਗ ਨਾਲ ਪ੍ਰਸਿੱਧ ਪੰਜਾਬੀ ਸੂਫੀ ਅਤੇ ਸਭਿਆਚਾਰਕ ਗੀਤਾਂ ਦੇ...

ਪੱਤਰਕਾਰ Barjinder Singh Brar ਦੇ ‘ਕੁੰਡਲ’ ਗੀਤ ਨੂੰ ਗੱਭਰੂਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਯੈੱਸ ਪੰਜਾਬ ਲੁਧਿਆਣਾ, 21 ਮਈ, 2025 ਪੱਤਰਕਾਰ Barjinder Singh Brar ਦਾ ਲਿਖਿਆ ਗਾਣਾ 'ਕੁੰਡਲ' ਲੋਕ ਬੁੱਲ੍ਹਾਂ 'ਤੇ ਚਰਚਾ ਬਣਿਆ ਹੋਇਆ ਹੈ ਅਤੇ ਇਸ ਗੀਤ ਨੂੰ ਮੁੱਛ...

Shaunki Sardar ਦਾ ਪ੍ਰੀਮੀਅਰ: ਨਾਮਵਰ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਦੀ ਹਾਜ਼ਰੀ ਨੇ ਹੋਰ ਵੀ ਖ਼ਾਸ ਬਣਾਏ ਇਹ ਯਾਦਗਾਰੀ ਪਲ

ਯੈੱਸ ਪੰਜਾਬ 17 ਮਈ, 2025 ਲੰਬੇ ਸਮੇਂ ਤੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਪੰਜਾਬੀ ਫਿਲਮ 'Shaunki Sardar' ਦਾ ਗ੍ਰੈਂਡ ਪ੍ਰੀਮੀਅਰ ਵੱਡੀ ਧੂਮਧਾਮ ਨਾਲ ਹੋਇਆ। ਜਿੱਥੇ ਜੋਸ਼,...

Guru Randhawa, Babbu Maan ਦੀ “ਸ਼ੌਂਕੀ ਸਰਦਾਰ” 16 ਮਈ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼

ਯੈੱਸ ਪੰਜਾਬ ਬਠਿੰਡਾ, 14 ਮਈ, 2025 ਬੇਸਬਰੀ ਨਾਲ ਉਡੀਕ ਰਹੀ Punjabi ਫ਼ਿਲਮ Shaunki Sardar ਦੀ ਪ੍ਰੈਸ ਕਾਨਫਰੰਸ Bathinda ਵਿੱਚ ਹੋਈ, ਜਿਸਨੇ ਫੈਨਜ਼ ਅਤੇ ਮੀਡੀਆ ਵਿਚਕਾਰ ਜੋਸ਼...

Babbu Maan ਅਤੇ Guru Randhawa ਦੀ ਪੰਜਾਬੀ ਫ਼ਿਲਮ ‘Shaunki Sardar’ ਦਾ ਟਰੇਲਰ ਜਾਰੀ, ਫ਼ਿਲਮ 16 ਮਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ 2 ਮਈ, 2025 ਅੱਜ Mohali 'ਚ ਪੰਜਾਬੀ ਫਿਲਮ Shaunki Sardar ਦੇ ਟਰੇਲਰ ਦੀ ਸ਼ਾਨਦਾਰ ਲਾਂਚਿੰਗ ਹੋਈ। ਇਹ ਫਿਲਮ ਜੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ...

Hollywood ਸਿਤਾਰੇ ਐਡਵਰਡ ਸੋਨਨਬਲਿਕ ਤੇ ਮਾਰਕ ਬੈਨਿੰਗਟਨ ‘Guru Nanak Jahaz’ ਰਾਹੀਂ ਕਰ ਰਹੇ ਹਨ ਪੰਜਾਬੀ ਇੰਡਸਟਰੀ ਵਿੱਚ ਡੈਬਿਊ

ਯੈੱਸ ਪੰਜਾਬ 24 ਅਪ੍ਰੈਲ, 2025 ਇਤਿਹਾਸਕ ਕੋਮਾਗਾਟਾ ਮਾਰੂ ਘਟਨਾ 'ਤੇ ਆਧਾਰਿਤ ਬਹੁਤ ਹੀ ਉਤਸ਼ਾਹਤ ਪੰਜਾਬੀ ਫਿਲਮ "Guru Nanak Jahaz" 1 ਮਈ 2025 ਨੂੰ ਰਿਲੀਜ਼ ਹੋਣ ਜਾ...

ਖ਼ੇਡ ਖ਼ਬਰ

Gatka Pythian Games ਚ ਸ਼ਾਮਲ – ਕੌਮਾਂਤਰੀ ਮੁਕਾਬਲੇ ਹੋਣਗੇ ਅਗਲੇ ਸਾਲ: Bijender Goel

ਯੈੱਸ ਪੰਜਾਬ ਚੰਡੀਗੜ੍ਹ/ਨਵੀਂ ਦਿੱਲੀ, 13 ਜੂਨ, 2025 Gatka ਖੇਡ ਨੂੰ ਬਾਕਾਇਦਾ ਪੀਥੀਅਨ ਸੱਭਿਆਚਾਰਕ ਖੇਡਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਅਗਲੇ ਸਾਲ ਮਾਸਕੋ ਵਿੱਚ ਹੋਣ...

Tarn Taran ਦੀਆਂ ਸੁਖਮਨਦੀਪ ਕੌਰ ਅਤੇ ਕਿਰਨਦੀਪ ਕੌਰ Kurash Championship ਟੀਮ ਲਈ ਸਿਲੈਕਟ

ਯੈੱਸ ਪੰਜਾਬ ਤਰਨ ਤਾਰਨ, 31 ਮਈ, 2025 ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਆਪਣੀ ਯੋਗਤਾ ਸਿੱਧ ਕਰਦੀ ਹੈ, ਕਿ ਜ਼ਿਲ੍ਹਾ Tarn Taran ਦੀਆਂ ਸ਼ਹਿਜ਼ਾਦੀਆਂ ਨੇ...

Sacramento ਵਿੱਚ ਕਰਵਾਏ ਗਏ ਕਬੱਡੀ ਕੱਪ ਵਿੱਚ ਐਤਕਾਂ New York Metro ਤੇ Kings Club Sacramento ਨੇ ਸਾਂਝੇ ਤੌਰ ਤੇ ਟਰਾਫੀ ਜਿੱਤੀ

ਹੁਸਨ ਲੜੋਆ ਬੰਗਾ ਸੈਕਰਮੈਂਟੋ,  ਕੈਲੀਫੋਰਨੀਆ, 31 ਮਈ, 2025 ਕਿੰਗਸ ਸਪੋਰਟਸ ਕਲਚਰ ਕਲੱਬ ਆਫ Sacramento ਵੱਲੋਂ ਕਰਵਾਏ ਗਏ Kabaddi Cup ਦੇ ਵਿੱਚ ਐਤਕਾਂ ਵੀ ਵੱਖ ਵੱਖ ਟੀਮਾਂ ਨੇ...

ਵਿਕਟਰ ਮਿਨੀ ਪੰਜਾਬ ਸਟੇਟ ਰੈਂਕਿੰਗ Badminton Tournament ਜਲੰਧਰ ‘ਚ ਸ਼ੁਰੂ

ਯੈੱਸ ਪੰਜਾਬ ਜਲੰਧਰ, 30 ਮਈ, 2025 ਵਿਕਟਰ ਮਿਨੀ Punjab State Ranking Badminton Tournament ਦੀ ਸ਼ੁਰੂਆਤ ਅੱਜ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡਿਅਮ, ਜਲੰਧਰ ਵਿੱਚ ਜੋਸ਼ ਅਤੇ ਉਤਸ਼ਾਹ ਨਾਲ...

ਇੰਨੋਸੈਂਟ ਹਾਰਟਸ ਸਪੋਰਟਸ ਹੱਬ, ਲੋਹਾਰਾਂ ਨੇ ਇੰਟਰ-ਸਕੂਲ ਡੇ-ਨਾਈਟ ਫੁੱਟਸਲ ਚੈਂਪੀਅਨਸ਼ਿਪ ਦੇ ਸੀਜ਼ਨ 2 ਦਾ ਕੀਤਾ ਆਯੋਜਨ

ਯੈੱਸ ਪੰਜਾਬ ਜਾਲੰਧਰ, 19 ਮਈ, 2025 Innocent Hearts Sports Hub, ਲੋਹਾਰਾਂ ਨੇ ਇੰਨੋਸੈਂਟ ਹਾਰਟਸ ਲੋਹਾਰਾਂ ਕੈਂਪਸ ਵਿਖੇ ਇੰਟਰ-ਸਕੂਲ ਡੇ-ਨਾਈਟ ਫੁੱਟਸਲ ਚੈਂਪੀਅਨਸ਼ਿਪ ਦੇ ਸੀਜ਼ਨ 2 ਦਾ ਆਯੋਜਨ ਕੀਤਾ। ਇਸ...

Innocent Hearts School, ਲੋਹਾਰਾਂ ਦਾ ਸ਼ੂਟਿੰਗ ਚੈਂਪੀਅਨਸ਼ਿਪ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ

ਯੈੱਸ ਪੰਜਾਬ ਜਲੰਧਰ, 5 ਮਈ, 2025 Innocent Hearts School, ਲੋਹਾਰਾਂ ਨੇ ਇੱਕ ਵਾਰ ਫਿਰ 10ਵੀਂ ਕਰਨਲਜ਼ ਸ਼ਾਰਪਸ਼ੂਟਰਜ਼ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚੋਟੀ ਦਾ ਸਨਮਾਨ ਪ੍ਰਾਪਤ ਕਰਕੇ ਖੇਡਾਂ...

Innocent Hearts Premiere League: ਆਈਐਚਪੀਐਲ, ਕ੍ਰਿਕਟ ਦਾ ਉਤਸ਼ਾਹ ਨਾਲ ਹੋਇਆ ਉਦਘਾਟਨ

ਯੈੱਸ ਪੰਜਾਬ ਜਲੰਧਰ, 24 ਅਪ੍ਰੈਲ, 2025 Innocent Hearts Premiere League (ਆਈਐਚਪੀਐਲ) ਸੀਜ਼ਨ 1- ਕ੍ਰਿਕਟ ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ ਗਿਆ , ਜੋ ਕਿ ਇੱਕ ਦਿਲਚਸਪ ਖੇਡ...

PSPCL ਖੇਡ ਕੋਟੇ ਤਹਿਤ ਭਰਤੀ ਕਰੇਗਾ, ਬਿਜਲੀ ਮੰਤਰੀ Harbhajan Singh ETO ਦਾ ਐਲਾਨ

ਯੈੱਸ ਪੰਜਾਬ ਪਟਿਆਲਾ, 22 ਅਪ੍ਰੈਲ, 2025 Punjab ਵਿੱਚ ਖੇਡਾਂ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਬਿਜਲੀ ਮੰਤਰੀ Harbhajan Singh ETO ਨੇ ਐਲਾਨ ਕੀਤਾ...
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼