ਯੈੱਸ ਪੰਜਾਬ
ਬਠਿੰਡਾ, 22 ਜਨਵਰੀ, 2025
ਬੀਤੇ ਦਿਨੀਂ ਕਿਸੇ ਅਨਪਛਾਤੇ ਵਿਅਕਤੀਆਂ ਵੱਲੋਂ ਪਿੰਡ ਭਗਤਾ ਭਾਈਕਾ ਵਿਖੇ ਦਾਣਾ ਮੰਡੀ ’ਚ ਆਪਣੇ ਪਤੀ ਨਾਲ ਸੈਰ ਕਰ ਰਹੀ ਇੱਕ ਲੜਕੀ ਦੇ ’ਤੇ ਆਰਮਜ ਨਾਲ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਪੜਤਾਲ ਕਰਨ ਤੇ ਜਖਮੀ ਲੜਕੀ ਦੀ ਪਛਾਣ Harpreet Kaur ਵੱਜੋ ਹੋਈ, ਜੋ ਕਿ ਪਤਨੀ ਦੇ ਤੌਰ ’ਤੇ ਅਰਸ਼ਦੀਪ ਸਿੰਘ ਉਰਫ ਆਸਕੀ ਪੁੱਤਰ ਜਗਸੀਰ ਸਿੰਘ ਵਾਸੀ ਭਗਤਾ ਭਾਈਕਾ ਨਾਲ ਰਹਿ ਰਹੀ ਸੀ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਗਤਾ ਭਾਈਕਾ ਤੋ ਫਰੀਦਕੋਟ ਮੈਡੀਕਲ ਵਿਖੇ ਰੈਫਰ ਕੀਤਾ ਗਿਆ।
ਇਸ ਘਟਨਾ ਨੂੰ ਟਰੇਸ ਕਰਨ ਲਈ ਸੀਨੀਅਰ ਕਪਤਾਨ ਪੁਲਿਸ, Bathinda ਵੱਲੋਂ CIA ਸਟਾਫ-1 Bathinda, ਸੀ.ਆਈ.ਏ.ਸਟਾਫ-2 ਬਠਿੰਡਾ ਅਤੇ ਥਾਣਾ ਦਿਆਲਪੁਰਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਅਮਨੀਤ ਕੌਂਡਲ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਨਰਿੰਦਰ ਸਿੰਘ ਪੀ.ਪੀ.ਐਸ, ਐਸ.ਪੀ. (ਸਿਟੀ) ਬਠਿੰਡਾ ਦੀ ਰਹਿਨੁਮਾਈ ਹੇਠ ਸ਼੍ਰੀ ਮਨਜੀਤ ਸਿੰਘ ਪੀ.ਪੀ.ਐਸ., ਡੀ.ਐਸ.ਪੀ. (ਪੀ.ਬੀ.ਆਈ/ਡੀਟੈਕਟਿਵ) ਬਠਿੰਡਾ ਦੀ ਅਗਵਾਈ ਵਿੱਚ ਸੀ.ਆਈ.ਏ.ਸਟਾਫ-2 ਬਠਿੰਡਾ, ਮੁੱਖ ਅਫਸਰ ਥਾਣਾ ਦਿਆਲਪੁਰਾ ਦੀ ਟੀਮ ਵੱਲੋਂ ਇਸ ਮਾਮਲੇ ਦੀ ਤਫਤੀਸ਼ ਦੌਰਾਨ ਮਿਤੀ 21 ਜਨਵਰੀ 2025 ਨੂੰ ਭਰੋਸੇਯੋਗ ਇਤਲਾਹ ਪਰ ਮਜਰੂਬਾ ਦੇ ਪਤੀ ਅਰਸ਼ਦੀਪ ਸਿੰਘ ਉਰਫ ਆਸਕੀ ਪੁੱਤਰ ਜਗਸੀਰ ਸਿੰਘ,
ਸੁਖਚੈਨ ਸਿੰਘ ਉਰਫ ਘੋਨੂੰ ਪੁੱਤਰ ਗੁਰਤੇਜ਼ ਸਿੰਘ, ਸੰਦੀਪ ਸਿੰਘ ਉਰਫ ਸਨੀ ਪੁੱਤਰ ਚਰਨਜੀਤ ਸਿੰਘ ਵਾਸੀਆਨ ਭਗਤਾ ਭਾਈਕਾ ਅਤੇ ਟਹਿਲ ਸਿੰਘ ਉਰਫ ਸਤਨਾਮ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਸੁਖਾਨੰਦ ਜਿਲ੍ਹਾ ਮੋਗਾ ਨੂੰ 02 ਮੋਟਰਸਾਇਕਲ ਸਪਲੈਂਡਰ ਪਲੱਸ ਤੋਂ ਭਗਤਾ-ਕੋਠਾ ਗੁਰੂ ਰੋਡ ਬਾਹੱਦ ਪਿੰਡ ਕੋਠਾ ਗੁਰੂ ਤੋਂ ਕਾਬੂ ਕਰਕੇ ਇਹਨਾ ਪਾਸੋਂ ਮੌਕਾ ਤੇ 02 ਪਿਸਤੌਲ 32 ਬੋਰ ਦੇਸੀ ਸਮੇਤ 04 ਜਿੰਦਾ ਰੌਂਦ 32 ਬੋਰ, ਤਿੰਨ ਮੋਬਾਇਲ ਫੋਨ ਬ੍ਰਾਮਦ ਕਰਵਾਏ।
ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੰਦੀਪ ਸਿੰਘ ਉਰਫ ਸਨੀ, ਟਹਿਲ ਸਿੰਘ ਉਰਫ ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਉਰਫ ਘੋਨੂੰ ਸੈਲੂਨ ਦਾ ਕੰਮ ਕਰਦੇ ਹਨ ਅਤੇ ਆਪਸ ਵਿੱਚ ਅਰਸ਼ਦੀਪ ਸਿੰਘ ਉਰਫ ਅਰਸ਼ੀ ਦੇ ਦੋਸਤ ਹਨ। ਹਰਪ੍ਰੀਤ ਕੌਰ ਉਕਤ ਪਰ ਫਾਇਰ ਹੋਣ ਦੀ ਕਹਾਣੀ ਇਹਨਾਂ ਸਾਰਿਆਂ ਵੱਲੋਂ ਮਨਘੜਤ ਬਣਾਈ ਗਈ ਸੀ।
ਜਿਸ ਤੋਂ ਬਾਅਦ ਇਹ ਮਾਮਲਾ ਸ਼ੱਕੀ ਜਾਪਦਿਆਂ ਹੋਇਆਂ ਤਫਤੀਸ਼ ਦੌਰਾਨ ਪੁਲਿਸ ਟੀਮਾਂ ਵੱਲੋਂ ਇਸ ਦੀ ਪੜਤਾਲ ਗਹਿਰਾਈ ਨਾਲ ਕਰਦੇ ਹੋਏ ਕੱਲ ਰਾਤ ਇਹਨਾਂ ਦੋਸ਼ੀਆਨ ਨੂੰ ਨਜਾਇਜ ਹਥਿਆਰਾਂ ਸਮੇਤ ਕਾਬੂ ਕਰਕੇ ਇਸ ਮਾਮਲੇ ਦੀ ਗੁੱਥੀ ਨੂੰ 24 ਘੰਟਿਆਂ ਦਰਮਿਆਨ ਸੁਲਝਾਇਆ ਹੈ। ਹਰਪ੍ਰੀਤ ਕੌਰ ਉਕਤ ਫਿਲਹਾਲ ਜੇਰੇ ਇਲਾਜ ਹੈ । ਬਾਰਮਦਾ ਪਿਸਤੌਲਾਂ ਦੇ ਓਰੀਜਨ ਸਬੰਧੀ ਇਹਨਾਂ ਦੋਸ਼ੀਆਨ ਤੋਂ ਪਤਾ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਜਲਦ ਹੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬ੍ਰਾਮਦਗੀ :
1. 02 ਪਿਸਤੌਲ ਦੇਸੀ 32 ਬੋਰ ਸਮੇਤ 04 ਜਿੰਦਾ ਰੌਂਦ 32 ਬੋਰ, 2 ਦੋ ਮੋਟਰਸਾਇਕਲ ਸਪਲੈਂਡਰ ਪਲੱਸ 3 ਤਿੰਨ ਮੋਬਾਇਲ ਫੋਨ
1. ਅਰਸ਼ਦੀਪ ਸਿੰਘ ਉਰਫ ਆਸਕੀ ਪੁੱਤਰ ਜ਼ਗਸੀਰ ਸਿੰਘ ਉਮਰ ਕਰੀਬ 23 ਸਾਲ
2. ਸੁਖਚੈਨ ਸਿੰਘ ਉਰਫ ਘੋਨੂੰ ਪੁੱਤਰ ਗੁਰਤੇਜ਼ ਸਿੰਘ ਉਮਰ ਕਰੀਬ 21 ਸਾਲ
3. ਸੰਦੀਪ ਸਿੰਘ ਉਰਫ ਸਨੀ ਪੁੱਤਰ ਚਰਨਜੀਤ ਸਿੰਘ ਵਾਸੀਆਨ ਭਗਤਾ ਭਾਈ ਕਾ ਉਮਰ ਕਰੀਬ 22 ਸਾਲ
4. ਟਹਿਲ ਸਿੰਘ ਉਰਫ ਸਤਨਾਮ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਸੁਖਾਨੰਦ ਉਮਰ ਕਰੀਬ 22 ਸਾਲ
5. ਹਰਪ੍ਰੀਤ ਕੌਰ ਪਤਨੀ ਅਕਾਸ਼ਦੀਪ ਸਿੰਘ ਉਰਫ ਆਸ਼ਕੀ ਪੁੱਤਰ ਜਗਸੀਰ ਸਿੰਘ ਵਾਸੀ ਭਗਤਾ ਭਾਈਕਾ 18 ਸਾਲ