Monday, May 20, 2024

ਵਾਹਿਗੁਰੂ

spot_img
spot_img

ਬਟਾਲਾ ਪੁਲਿਸ ਵਲੋਂ ਫਿਰੋਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼, ਦੋ ਦੋਸ਼ੀ ਗਿਰਫ਼ਤਾਰ: SSP ਅਸ਼ਵਨੀ ਗੋਟਿਆਲ

- Advertisement -

ਯੈੱਸ ਪੰਜਾਬ
ਬਟਾਲਾ, 13 ਅਪ੍ਰੈਲ, 2024

ਐਸ ਐਸ ਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਵਲੋਂ ਪੁਲਿਸ ਲਾਈਨ ਵਿੱਖੇ ਪਰੈੱਸ ਕਾਨਫਰੰਸ ਕੀਤੀ ਗਈ ਤੇ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਫਿਰੋਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਦੋ ਦੋਸ਼ੀ ਗਿਰਫ਼ਤਾਰ ਕੀਤੇ ਗਏ ਹਨ।

ਐਸਐਸਪੀ ਬਟਾਲਾ ਨੇ ਦੱਸਿਆ ਕਿ 12 ਅਪਰੈਲ 2024 ਨੂੰ ਇਕ ਦਰਖਾਸਤ ਜੋਬਨਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਜੋਧਾ ਨੰਗਲ ਨੇ ਇਕ ਦਰਖਾਸਤ ਦਿੱਤੀ ਕਿ ਉਸਦਾ ਵੱਡਾ ਭਰਾ ਪ੍ਰਭਦੀਪ ਸਿੰਘ ਉਰਫ ਭੀਮ ਪੁੱਤਰ ਮਨਜੀਤ ਸਿੰਘ ਮਿਤੀ 11 ਅਪਰੈਲ 2024 ਦਾ ਸੁਰੇਸ਼ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਮੋਹਰਬਾਨਪੁਰ ਅੰਮ੍ਰਿਤਸਰ ਨੂੰ ਮਿਲਣ ਲਈ ਜਿਲਾ ਬਟਾਲਾ ਵਿਖੇ ਗਿਆ ਪਰ ਉਸਤੋ ਬਾਅਦ ਘਰ ਵਾਪਸ ਨਹੀਂ ਆਇਆ ਤਾਂ ਕਾਫੀ ਉਡੀਕ ਕਰਨ ਤੋ ਬਾਅਦ ਉਸਨੇ ਸੁਰੇਸ਼ ਕੁਮਾਰ ਨੂੰ ਫੋਨ ਕੀਤਾ ਅਤੇ ਆਪਣੇ ਭਰਾ ਸਬੰਧੀ ਪੁੱਛਿਆ ਜਿਸਤੇ ਸੁਰੇਸ਼ ਕੁਮਾਰ ਨੇ ਉਸਨੂੰ ਕਿਹਾ ਕਿ ਉਹ ਇੱਥੇ ਕਿੱਤੇ ਹੋਵੇਗਾ ਅਤੇ ਆਪਾ ਉਸਨੂੰ ਲੱਭ ਲੈਂਦੇ ਹਾਂ।

ਜਿਸਤੇ ਦਰਖਾਸਤ ਕਰਤਾ ਸੁਰੇਸ਼ ਕੁਮਾਰ ਨਾਲ ਆਪਣੇ ਭਰਾ ਨੂੰ ਲੱਭਦਾ ਰਿਹਾ ਜੋ ਉਸਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸਦੇ ਭਰਾ ਦੇ ਨਾਲ ਮਿਤੀ 11 ਅਪਰੈਲ 2024 ਨੂੰ ਆਏ ਦੋ ਵਿਅਕਤੀ ਜਿੰਨਾ ਦਾ ਨਾਮ ਰਜਿੰਦਰ ਸਿੰਘ ਵਾਸੀ ਗੁੰਮਟਾਲਾ ਰੋਡ ਅੰਮ੍ਰਿਤਸਰ ਅਤੇ ਵੱਸਣ ਸਿੰਘ ਵਾਸੀ ਪਿੰਡ ਮੋਨੀਆ ਕੁਹਾਰਾ ਅੰਮ੍ਰਿਤਸਰ ਦਿਹਾਤੀ ਅਗਵਾ ਹੋ ਚੁੱਕੇ ਹਨ।

ਅਤੇ ਉਸਦਾ ਭਰਾ ਵੀ ਉਨਾ ਦੇ ਨਾਲ ਅਗਵਾ ਹੋ ਚੁੱਕਾ ਹੈ ਜੋ ਇਸ ਸਬੰਧੀ ਰਜਿੰਦਰ ਸਿੰਘ ਦੀ ਪਤਨੀ ਮੋਨਿਕਾ ਨੂੰ ਕਿਸੇ ਵਿਦੇਸ਼ੀ ਨੰਬਰ ਤੋਂ 2 ਕਰੋੜ 50 ਲੱਖ ਦੀ ਫਿਰੋਤੀ ਸਬੰਧੀ ਫੋਨ ਆਇਆ ਕਿ ਤੁਸੀ ਫਿਰੋਤੀ ਦੀ ਮੰਗ ਪੂਰੀ ਕਰੋ ਤਾਂ ਹੀ ਅਸੀ ਤਿੰਨ ਅਗਵਾ ਵਿਅਕਤੀਆ ਨੂੰ ਰਿਹਾਅ ਕਰਾਂਗੇ। ਜਿਸਤੇ ਮੁਕੱਦਮਾ ਨੰਬਰ 30 ਮਿਤੀ 12.4.2024 ਜੁਰਮ 365,387,506,120-ਬੀ ਥਾਣਾ ਸਿਟੀ ਬਟਾਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਮੈਡਮ ਅਸ਼ਵਨੀ ਗੋਟਿਆਲ, ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਬਟਾਲਾ ਦੇ ਦਿਸ਼ਾ ਨਿਰਦੇਸ਼ ਤੇ ਡੀ.ਐਸ.ਪੀ ਸ੍ਰੀ ਅਜਾਦ ਦਵਿੰਦਰ ਸਿੰਘ ਪੀ.ਪੀ.ਐਸ ਸਬ ਡਵੀਜਨ ਸਿਟੀ ਬਟਾਲਾ ਦੀ ਨਿਗਰਾਨੀ ਹੇਠ ਐਸ ਆਈ ਖੁਸ਼ਬੂ ਸ਼ਰਮਾ ਮੁੱਖ ਅਫਸਰ ਥਾਣਾ ਸਿਟੀ ਬਟਾਲਾ ਦੀ ਟੀਮ ਨੇ ਦੋਰਾਨੇ ਤਫਤੀਸ਼ ਮਾਮਲੇ ਦੇ ਤੱਥਾਂ ਦੀ ਪੜਤਾਲ ਕਰਦੇ ਹੋਏ ਸੁਰੇਸ਼ ਕੁਮਾਰ ਉਕਤ ਦੀ ਨੀਅਤ ਸ਼ੱਕੀ ਪਾਈ ਗਈ ਅਤੇ ਪੁੱਛਗਿੱਛ ਦੌਰਾਨ ਉਸਦੇ ਫੋਨ ਟੈਕਨੀਕਲ ਤਰੀਕੇ ਨਾਲ ਜਾਂਚ ਕਰਨ ਤੇ ਕੁੱਝ ਸ਼ੱਕੀ ਨੰਬਰਾ ਦਾ ਪਤਾ ਕਰਕੇ ਪਿੰਡ ਗਾਜੀਭਰਵਾਨ ਜਿਲਾ ਪਠਾਨਕੋਟ ਵਿਖੇ ਰੇਡ ਕੀਤੀ ਗਈ।

ਜਿਥੇ ਉਕਤ ਤਿੰਨਾਂ ਵਿਅਕਤੀਆਂ ਨੂੰ ਅਗਵਾ ਕਰਨ ਵਾਲਾ ਵਿਅਕਤੀ ਦੀ ਪਹਿਚਾਣ ਕੀਤੀ ਗਈ ਜੋ ਕਿ ਭੂਸ਼ਨ ਸਿੰਘ ਪੁੱਤਰ ਰੱਖ ਸਿੰਘ ਵਾਸੀ ਗਾਜੀਭਰਵਾਨ ਜਿਲਾ ਪਠਾਨਕੋਟ ਵਜੋ ਹੋਈ ਜਿਸਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਪੁਲਿਸ ਪਾਰਟੀ ਵੱਲੋ ਕਾਬੂ ਕੀਤਾ ਗਿਆ ਜਿਸ ਪਾਸੋ ਉਕਤ ਤਿੰਨੇ ਅਗਵਾ ਵਿਅਕਤੀਆਂ ਨੂੰ ਉਸਦੇ ਕਬਜ਼ੇ ਵਿੱਚੋ ਸੁਰੱਖਿਅਤ ਹਾਲਤ ਵਿੱਚ ਛੁਡਵਾਇਆ ਗਿਆ। ਇਸਤੋ ਇਲਾਵਾ ਵਾਰਦਾਤ ਸਮੇ ਵਰਤੀ ਗੱਡੀ ਸਵਿਫਟ ਡਿਜਾਇਰ ਉਸ ਪਾਸੋ ਬ੍ਰਾਮਦ ਕੀਤੀ ਗਈ।

ਜੋ ਅਗਵਾ ਰਜਿੰਦਰ ਸਿੰਘ ਦੀ ਪਤਨੀ ਮੋਨਿਕਾ ਨੂੰ ਕਿਸੇ ਵਿਦੇਸ਼ੀ ਨੰਬਰ ਤੋ ਦੋ ਕਰੋੜ 50 ਲੱਖ ਦੀ ਫਿਰੋਤੀ ਸਬੰਧੀ ਫੋਨ ਆਇਆ ਸੀ, ਉਹ ਨੰਬਰ ਭੂਸ਼ਨ ਸਿੰਘ ਦੇ ਲੜਕੇ ਬੀਰ ਸਿੰਘ ਉਮਰ ਕ੍ਰੀਬ 26 ਸਾਲ ਜੋ ਕ੍ਰੀਬ ਦੋ ਸਾਲਾ ਤੋਂ ਵਿਦੇਸ਼ ਸਪੇਨ ਵਿੱਚ ਰਹਿ ਰਿਹਾ ਹੈ ਪਾਇਆ ਗਿਆ ਹੈ। ਜੋ ਦੋਸ਼ੀਆ ਪਾਸੋਂ ਛੁਡਵਾਏ ਗਏ ਉਕਤ ਤਿੰਨੇ ਪੀੜਤ ਵਿਅਕਤੀਆ ਨੂੰ ਉਹਨਾ ਦੇ ਵਾਰਸਾ ਹਵਾਲੇ ਕੀਤਾ ਗਿਆ है।

ਗ੍ਰਿਫਤਾਰ ਦੋਸ਼ੀ ਸੁਰੇਸ਼ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਮੇਹਰਬਾਨਪੁਰਾ ਜਿਲਾ ਅੰਮ੍ਰਿਤਸਰ ਦਿਹਾਤੀ ਪਹਿਲਾ ਤੋ ਦਰਜ ਮੁਕੱਦਮਾ ਨੰਬਰ 21/2020 ਜੁਰਮ 406,420, ਭ:ਦ 13 ਪੰਜਾਬ ਟ੍ਰੈਵਲ ਪਰਫੈਸ਼ਨਲ ਰੈਗੂਲੇਸ਼ਨ ਐਕਟ ਥਾਣਾ ਬਹਿਰਾਮ ਐਸ.ਬੀ.ਐਸ ਨਗਰ ਵਿਖੇ ਦਰਜ ਹੈ ਅਤੇ ਦੋਸ਼ੀ ਭੂਸ਼ਨ ਸਿੰਘ ਪੁੱਤਰ ਰੱਖ ਸਿੰਘ ਵਾਸੀ ਗਾਜੀਭਰਵਾਨ ਜਿਲਾ ਪਠਾਨਕੋਟ ਹੈ।

- Advertisement -

ਸਿੱਖ ਜਗ਼ਤ

ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ ਵੱਲੋਂ ਸਿਨਸਿਨੈਟੀ ਉਹਾਇਓ ਵਿਖੇ ਸਿੱਖ ਯੂਥ ਸਿੰਪੋਜ਼ੀਅਮ 2024 ਦਾ ਆਯੋਜਨ

ਸਮੀਪ ਸਿੰਘ ਗੁਮਟਾਲਾ ਸਿਨਸਿਨੈਟੀ, ਓਹਾਇਓ, 20 ਮਈ, 2024 ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2024 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ ਓਹਾਇਓ ਦੇ ਸਿਨਸਨੈਟੀ, ਡੇਟਨ ਅਤੇ ਨੇੜਲੇ ਸ਼ਹਿਰਾਂ ਤੋਂ...

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,116FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...