ਯੈੱਸ ਪੰਜਾਬ
ਚੰਡੀਗੜ੍ਹ, 2 ਜਨਵਰੀ, 2025
Punjab ਪੱਛੜੀਆਂ ਸ਼੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (Backfinco) ਨੇ ਸੂਬੇ ਦੀਆਂ ਪੱਛੜੀਆਂ ਸ਼੍ਰੇਣੀਆਂ, ਆਰਥਿਕ ਤੌਰ ਤੇ ਕਮਜੋਰ ਵਰਗ ਅਤੇ ਘੱਟ ਗਿਣਤੀ ਵਰਗ ਦੇ ਵਿਅਕਤੀਆਂ ਦਾ ਸਮਾਜਿਕ ਅਤੇ ਆਰਥਿਕ ਮਿਆਰ ਨੂੰ ਉੱਚਾ ਚੁੱਕਣ ਲਈ ਸਵੈ ਰੁਜ਼ਗਾਰ ਸਕੀਮਾਂ ਲਈ ਘੱਟ ਵਿਆਜ ਦਰਾਂ ’ਤੇ ਸਿੱਧਾ ਕਰਜ਼ਾ ਸਕੀਮ, NBC ਸਕੀਮ ਅਤੇ NMD ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਹਨਾਂ ਸਕੀਮਾਂ ਦਾ ਲੋਕਾਂ ਤੱਕ ਲਾਭ ਪਹੁੰਚਾੳਣ ਲਈ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਚੇਅਰਮੈਨ ਸੰਦੀਪ ਸੈਣੀ ਨੇ ਦੱਸਿਆ ਕਿ ਮੁੱਖ ਮੰਤਰੀ ਸ. Bhagwant Singh Mann ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ Dr. Baljit Kaur ਦੇ ਯਤਨਾਂ ਸਦਕਾ ਬੈਕਫਿੰਕੋ ਨੇ ਵਿੱਤੀ ਸਾਲ 2024-25 ਦੌਰਾਨ ₹2 ਕਰੋੜ ਸ਼ੇਅਰ ਕੈਪੀਟਲ ਦੀ ਰਾਸੀ 23 ਦਸੰਬਰ 2024 ਨੂੰ ਰਲੀਜ਼ ਕੀਤੀ ਹੈ। ਇਸ ਤੋਂ ਇਲਾਵਾ, ਸਾਲ 2023-24 ਦੌਰਾਨ ਐਨ.ਐਮ.ਡੀ. ਸਕੀਮ ਨੂੰ ਮੁੜ ਸ਼ੁਰੂ ਕਰਨ ਲਈ ₹25 ਕਰੋੜ ਰਾਸੀ ਜਾਰੀ ਕੀਤੀ। ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਆਪਣੇ ਹਿੱਸੇ ਦੀ ਬਣਦੀ ਮਾਰਜਨ ਮਨੀ ਦੀ ਰਕਮ ₹1 ਕਰੋੜ 26 ਦਸੰਬਰ 2024 ਨੂੰ ਰਲੀਜ਼ ਕੀਤੀ ਗਈ।
ਸ੍ਰੀ ਸੈਣੀ ਨੇ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਐਨ.ਬੀ.ਸੀ.ਐਫ.ਡੀ.ਸੀ. ਲਈ ₹30 ਕਰੋੜ ਦੇ ਰੀਵਾਲਵਿੰਗ ਗਰੰਟੀ ‘ਤੇ 2% ਗਰੰਟੀ ਫੀਸ ਤੋਂ ਛੋਟ ਦਿਤੀ ਗਈ। ਇਹ ਯਤਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪੱਛੜੇ ਵਰਗਾਂ ਦੀ ਭਲਾਈ ਲਈ ਵਚਨਬੱਧਤਾ ਦਰਸਾਉਂਦੇ ਹਨ।
ਬੈਕਫਿੰਕੋ ਦੇ ਚੇਅਰਮੈਨ, ਸ੍ਰੀ ਸੰਦੀਪ ਸੈਣੀ ਨੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਐਨ.ਐਮ.ਡੀ. ਸਕੀਮ ਅਤੇ ਸਿੱਧਾ ਕਰਜ਼ਾ ਸਕੀਮ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ। ਕਰਜ਼ਾ ਧਾਰਕਾਂ ਨੂੰ ਕਾਰੋਬਾਰ ਵਿੱਚ ਮੁਹਾਰਤ ਪ੍ਰਾਪਤ ਕਰਨ ਲਈ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਰਿਵਾਇਤੀ ਧੰਦਿਆਂ ਤੋਂ ਇਲਾਵਾ ਕਿੱਤਾ ਮੁੱਖੀ ਧੰਦਿਆਂ ਨੂੰ ਅਪਣਾ ਸਕਣ।
ਇਸ ਮੌਕੇ ਬੈਕਫਿੰਕੋ ਦੇ ਵਾਈਸ-ਚੇਅਰਮੈਨ ਸ. ਹਰਜਿੰਦਰ ਸਿੰਘ ਸੀਚੇਵਾਲ ਅਤੇ ਕਾਰਜਕਾਰੀ ਡਾਇਰੈਕਟਰ ਸ੍ਰੀ ਸੰਦੀਪ ਹੰਸ ਅਤੇ ਸਹਾਇਕ ਜਨਰਲ ਮੈਨੇਜਰ ( ਅਮਲਾ) ਸ. ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।