ਯੈੱਸ ਪੰਜਾਬ
2 ਮਈ, 2025
ਅੱਜ Mohali ‘ਚ ਪੰਜਾਬੀ ਫਿਲਮ Shaunki Sardar ਦੇ ਟਰੇਲਰ ਦੀ ਸ਼ਾਨਦਾਰ ਲਾਂਚਿੰਗ ਹੋਈ। ਇਹ ਫਿਲਮ ਜੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ ਲਿਮਿਟੇਡ ਅਤੇ 751 ਫਿਲਮਜ਼ ਦੇ ਬੈਨਰ ਹੇਠ ਬਣੀ ਹੈ।
ਫਿਲਮ 16 ਮਈ 2025 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
ਇਸ ਮੌਕੇ ਫਿਲਮ ਦੀ ਸਟਾਰ ਕਾਸਟ ਮੌਜੂਦ ਸੀ, ਜਿਸ ‘ਚ ਬੱਬੂ ਮਾਨ, ਗੁਰੂ ਰੰਧਾਵਾ, ਗੁੱਗੂ ਗਿੱਲ, ਸੁਨੀਤਾ ਧੀਰ, ਨਿਮਰਤ ਕੌਰ ਅਹਿਲੂਵਾਲੀਆ, ਹਸ਼ਨੀਨ ਚੌਹਾਨ ਅਤੇ ਧੀਰਜ ਕੁਮਾਰ ਸ਼ਾਮਲ ਸਨ। ਸਟਾਰ ਕਾਸਟ ਦਾ ਸਮਰਥਨ ਕਰਨ ਲਈ ਹਰਸਿਮਰਨ ਅਤੇ ਐਲੀ ਮਾਂਗਟ ਵੀ ਮੌਜੂਦ ਸਨ। ਫਿਲਮ ਦੇ ਡਾਇਰੈਕਟਰ ਧੀਰਜ ਕੇਦਾਰਨਾਥ ਰਤਨ ਅਤੇ ਪ੍ਰੋਡਿਊਸਰ ਇਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੌਲੀ ਅਤੇ ਹਰਜੋਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਟਰੇਲਰ ‘ਚ ਸ਼ੌਂਕੀ ਸਰਦਾਰ ਦੀ ਭਾਵੁਕ ਅਤੇ ਐਕਸ਼ਨ ਨਾਲ ਭਰਪੂਰ ਕਹਾਣੀ ਦੀ ਝਲਕ ਵਿਖਾਈ। ਇਹ ਫਿਲਮ ਪਰਿਵਾਰ, ਪਿਆਰ, ਵਫਾਦਾਰੀ ਅਤੇ ਸ਼ਾਨ ਦੀਆਂ ਗੱਲਾਂ ਕਰਦੀ ਹੈ। ਬੱਬੂ ਮਾਨ ਅਤੇ ਹਾਸ਼ਨੀਨ ਚੌਹਾਨ ਦੀ ਜੋੜੀ ਦੇ ਨਾਲ-ਨਾਲ ਗੁਰੂ ਰੰਧਾਵਾ ਅਤੇ ਨਿਮਰਤ ਕੌਰ ਅਹਿਲੂਵਾਲੀਆ ਦੀ ਨਵੀਂ ਜੋੜੀ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ। ਸ਼ਾਨਦਾਰ ਸੰਗੀਤ ਅਤੇ ਮਜ਼ਬੂਤ ਕਹਾਣੀ ਨਾਲ ਇਹ ਫਿਲਮ ਹਰ ਉਮਰ ਦੇ ਦਰਸ਼ਕਾਂ ਲਈ ਮਨੋਰੰਜਨ ਦਾ ਵੱਡਾ ਧਮਾਕਾ ਹੈ।
ਡਾਇਰੈਕਟਰ ਧੀਰਜ ਕੇਦਾਰਨਾਥ ਰਤਨ ਨੇ ਕਿਹਾ, “ਸ਼ੌਂਕੀ ਸਰਦਾਰ ਸਿਰਫ ਫਿਲਮ ਨਹੀਂ, ਸਗੋਂ ਪੰਜਾਬੀ ਪਰਿਵਾਰਾਂ ਦੇ ਜਜ਼ਬੇ ਅਤੇ ਰਿਸ਼ਤਿਆਂ ਦਾ ਸਨਮਾਨ ਹੈ। ਇਸ ‘ਚ ਭਾਵੁਕ ਪਲ ਅਤੇ ਵੱਡੇ ਸਿਨੇਮਾਈ ਦ੍ਰਿਸ਼ ਦੋਵੇਂ ਹਨ।”
ਪ੍ਰੋਡਿਊਸਰ ਇਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੌਲੀ ਅਤੇ ਹਰਜੋਤ ਸਿੰਘ ਨੇ ਕਿਹਾ, “ਅਸੀਂ ਇਹ ਫਿਲਮ ਪੰਜਾਬ ਦੀ ਸੱਭਿਆਚਾਰ, ਸੰਗੀਤ ਅਤੇ ਜਜ਼ਬਾਤ ਨੂੰ ਸਮਰਪਿਤ ਕੀਤੀ ਹੈ। ਇਸ ਸਟਾਰ ਕਾਸਟ ਅਤੇ ਟੀਮ ਨਾਲ ਕੰਮ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।”
ਸ਼ੌਂਕੀ ਸਰਦਾਰ 16 ਮਈ 2025 ਨੂੰ ਸਿਨੇਮਾਘਰਾਂ ‘ਚ ਆ ਰਹੀ ਹੈ। ਫਿਲਮ ਦੇ ਗੀਤਾਂ ਨੇ ਪਹਿਲਾਂ ਹੀ ਧੂਮ ਮਚਾਈ ਹੈ।