Monday, September 23, 2024
spot_img
spot_img
spot_img

ਬਾਬਾ ਸ਼ੇਖ ਫਰੀਦ ਆਗਮਨ ਪੁਰਬ-2024; ਗਾਇਕ ਕੰਵਰ ਗਰੇਵਾਲ ਦੀ ਗਾਇਕੀ ਨਾਲ ਸਮਾਗਮ ਸੂਫੀ ਰੰਗ ਵਿੱਚ ਰੰਗਿਆ

ਯੈੱਸ ਪੰਜਾਬ
ਫਰੀਦਕੋਟ, 23 ਸਤੰਬਰ, 2024

ਬੀਤੀ ਸ਼ਾਮ ਇਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਫਰੀਦਕੋਟ ਜਿਲ੍ਹਾ ਸੱਭਿਆਚਾਰਕ ਸੁਸਾਇਟੀ ਵੱਲੋਂ ਸੂਫੀ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਲੋਕ ਗਾਇਕ ਕੰਵਰ ਗਰੇਵਾਲ ਨੇ ਵੱਖ ਵੱਖ ਸੂਫੀ ਕਲਾਮਾਂ ਤੋਂ ਇਲਾਵਾ ਪੰਜਾਬੀ ਲੋਕ ਗੀਤਾਂ ਰਾਹੀਂ ਆਪਣੀ ਕਲਾ ਦਾ ਮਜਾਹਰਾ ਕੀਤਾ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਇਸ ਮੌਕੇ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਐਸ.ਐਸ.ਪੀ. ਪ੍ਰਗਿੱਆ ਜੈਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲਾ ਸੱਭਿਆਚਾਰ ਸੁਸਾਇਟੀ ਸ੍ਰੀ ਵਿਨੀਤ ਕੁਮਾਰ ਨੇ ਆਏ ਹੋਏ ਮਹਿਮਾਨਾਂ, ਆਮ ਲੋਕਾਂ ਦੀ ਧੰਨਵਾਦ ਕਰਦਿਆ ਉਨ੍ਹਾਂ ਨੂੰ ਬਾਬਾ ਫਰੀਦ ਆਗਮਨ ਪੁਰਵ ਦੀ ਵਧਾਈ ਦਿੱਤੀ।

ਇਸ ਉਪਰੰਤ ਸੂਫੀ ਗਾਇਕ ਕੰਵਰ ਗਰੇਵਾਲ ਨੇ ਟਿਕਟਾਂ ਦੋ ਲੈ ਲਈ, ਮਸਤ ਬਣਾ ਦੇਣਗੇ ਸਮੇਤ ਆਪਣੇ ਅਨੇਕਾਂ ਗੀਤਾਂ ਨਾਲ ਦਰਸ਼ਕਾਂ ਨੂੰ ਲੰਮਾ ਸਮਾਂ ਝੂੰਮਣ ਲਗਾਇਆ। ਦਰਸ਼ਕਾਂ ਨੇ ਦੇਰ ਰਾਤ ਤੱਕ ਇਸ ਸੂਫੀ ਸ਼ਾਮ ਦਾ ਆਨੰਦ ਮਾਣਿਆ। ਇਹ ਮੇਲਾ ਉਸ ਸਮੇਂ ਜੋਬਨ ਤੇ ਪੁੱਜ ਗਿਆ ਜਦੋਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਸਰੋਤਿਆਂ ਦੀ ਮੰਗ ਤੇ ਗੁਣਗੁਣਾਇਆ।

ਸਮਾਗਮ ਦੀ ਸ਼ੁਰੂਆਤ ਸੂਫੀ ਗਾਇਕ ਚੰਦਰਾ ਬਰਾੜ ਨੇ ਆਪਣੇ ਗੀਤਾਂ ਪਾਕਿਸਤਾਨੀ ਸੂਟ, ਦਾਦੀ ਮਾਂ, ਮੈਡਲ ਆਦਿ ਗੀਤਾ ਨਾਲ ਲੋਕਾਂ ਨੂੰ ਮੋਹਿਆ। ਇਸ ਤੋਂ ਪਹਿਲਾਂ ਨੋਰਥ ਜੋਨ ਕਲਚਰ ਸੈਂਟਰ ਪਟਿਆਲਾ ਵੱਲੋਂ ਕੌਮੀ ਲੋਕ ਨਾਚ ਪੇਸ਼ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਸ੍ਰੀ ਜਸਬੀਰ ਜੱਸੀ ਵੱਲੋਂ ਨਿਭਾਈ ਗਈ। ਇਸ ਮੌਕੇ ਲੋਕਾਂ ਨੇ ਮੇਲੇ ਨੇ ਆਨੰਦ ਮਾਣਿਆ ਅਤੇ ਪੁਲਿਸ ਵੱਲੋਂ ਕੀਤੇ ਪੁਖਤਾ ਇੰਤਜਾਮਾਂ ਦੀ ਸਰਾਹਨਾ ਕੀਤੀ।

ਇਸ ਮੌਕੇ ਐਡਵੋਕੇਟ ਸੰਦੀਪ ਸਿੰਘ ਧਾਲੀਵਾਲ ਇੰਨਫਰਮੇਸ਼ਨ ਕਮਿਸ਼ਨਰ ਪੰਜਾਬ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ,ਬੀਬੀ ਬੇਅੰਤ ਕੌਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨਰਭਿੰਦਰ ਸਿੰਘ ਗਰੇਵਾਲ, ਜੀ.ਏ. ਮੈਡਮ ਤੁਸ਼ਿਤਾ ਗੁਲਾਟੀ, ਐਸ.ਡੀ.ਐਮ. ਕੋਟਕਪੂਰਾ ਵੀਰਪਾਲ ਕੌਰ, ਐਸ.ਡੀ.ਐਮ. ਜੈਤੋ ਪਰਲੀਨ ਕੌਰ ਬਰਾੜ, ਰਣਬੀਰ ਸਿੰਘ ਸਿੱਧੂ ਤਹਿਸਾਲੀਦਾਰ ਫਰੀਦਕੋਟ, ਹਰਿੰਦਰਪਾਲ ਸਿੰਘ ਬੇਦੀ ਤਹਿਸਾਲੀਦਾਰ ਕੋਟਕਪੂਰਾ, ਡੀ.ਪੀ.ਆਰ.ਓ ਅਮਰੀਕ ਸਿੰਘ, ਵੱਡੀ ਗਿਣਤੀ ਵਿੱਚ ਜੁਡੀਸ਼ਰੀ ਅਫਸਰ, ਐਡਵੋਕੋਟ ਬੀਰਇੰਦਰ ਸਿੰਘ ਸੰਧਵਾ,ਗੁਰਤੇਜ ਸਿੰਘ ਖੋਸਾ,

ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਿਕਟ ਕਮੇਟੀ ਫਰੀਦਕੋਟ, ਗੁਰਮੀਤ ਸਿੰਘ ਆਰੇਵਾਲਾ ਮਾਰਕਿਟ ਕਮੇਟੀ ਕੋਟਕਪੂਰਾ, ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ, ਲਛਮਣ ਸਿੰਘ ਭਗਤੂਆਣਾ ਮਾਰਕਿਟ ਕਮੇਟੀ ਜੈਤੋ, ਸੁਖਵੰਤ ਸਿੰਘ ਪੱਕਾ, ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ, ਧਰਮਜੀਤ ਸਿੰਘ ਰਾਮੇਆਣਾ ਵਾਈਸ ਚੇਅਰਮੈਨ ਸੀਵਰੇਜ ਵਾਟਰ ਸਪਲਾਈ ਬੋਰਡ ਪੰਜਾਬ, ਸਿਮਰਨ ਸਿੰਘ ਪ੍ਰਧਾਨ ਟਰੱਕ ਯੂਨੀਅਨ, ਗੁਰਪਿੰਦਰ ਸਿੰਘ ਵਾਲੀਆ ਚੇਅਰਮੈਨ ਪੰਜਾਬ ਐਗਰੀਕਲਚਰ ਡਿਵੈਲਪਮੈਂਟ ਬੈਂਕ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ