ਯੈੱਸ ਪੰਜਾਬ
ਅੰਮ੍ਰਿਤਸਰ, ਨਵੰਬਰ 30, 2024:
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਹਲਕਾ ਮਜੀਠਾ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 9 ਕਰੋੜ 2 ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਕਰੀਬ 9 ਕਿਲੋਮੀਟਰ ਸੜਕ ਦਾ ਉਦਘਾਟਨ ਕੀਤਾ। ਇਹ ਸੜਕ ਤਲਵੰਡੀ ਤੋਂ ਹਮਜਾ ਰੋਡ ਤੋਂ ਮਜੀਠਾ ਵਾਇਆ ਬੇਗੇਵਾਲ ਤੱਕ ਬਣਾਈ ਜਾ ਰਹੀ ਹੈ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਜਦੋਂ ਵੀ ਇਸ ਇਲਾਕੇ ਵਿੱਚ ਆਉਂਦੇ ਸਨ ਤਾਂ ਉਨ੍ਹਾਂ ਵੱਲੋਂ ਇਸ ਸੜਕ ਨੂੰ ਬਣਾਉਣ ਦੀ ਹਮੇਸ਼ਾ ਮੰਗ ਕੀਤੀ ਜਾਂਦੀ ਸੀ, ਜਿਸ ਨੂੰ ਉਨ੍ਹਾਂ ਨੇ ਪੂਰਾ ਕਰ ਦਿੱਤਾ, ਅੱਜ ਇਸ ਸੜਕ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਹ ਨਵੰਬਰ ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕਹਿੰਦੇ ਰਹੇ ਹਨ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਕੰਮ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਇਸ ਲਈ ਉਹ ਹਮੇਸ਼ਾ ਹਾਜ਼ਰ ਹਨ ਅਤੇ ਜੋ ਕੰਮ ਰਾਜ ਸਰਕਾਰ ਦੇ ਅਧੀਨ ਆਉਂਦੇ ਹਨ, ਉਨ੍ਹਾਂ ਨੂੰ ਰਾਜ ਸਰਕਾਰ ਤੱਕ ਪਹੁੰਚਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਸੜਕ ਦੀ ਨਿਗਰਾਨੀ ਮੰਡੀ ਬੋਰਡ ਵੱਲੋਂ ਕੀਤੀ ਜਾਵੇਗੀ ਅਤੇ ਉਨ੍ਹਾਂ ਨੇ ਠੇਕੇਦਾਰ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਹੈ ਕਿ ਇਹ ਸੜਕ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਇੱਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਹੋਣਾ ਚਾਹੀਦਾ।
ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਉਹ ਖੁਦ ਇਸ ਦੀ ਸਮੇਂ-ਸਮੇਂ ‘ਤੇ ਜਾਂਚ ਕਰਵਾਉਣਗੇ ਕਿਉਂਕਿ ਇਹ ਜਨਤਾ ਦਾ ਪੈਸਾ ਹੈ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਰੇ ਸੀਨੀਅਰ ਆਗੂ ਉਨ੍ਹਾਂ ਦੇ ਨਾਲ ਮੌਜੂਦ ਹਨ ਅਤੇ ਇਸ ਸੜਕ ਨੂੰ ਬਣਾਉਣ ਬਾਰੇ ਹਮੇਸ਼ਾ ਚਰਚਾ ਹੁੰਦੀ ਰਹੀ ਹੈ।
ਇਸ ਦੌਰਾਨ ਉਥੋਂ ਦੇ ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਹਲਕਾ ਮਜੀਠਾ ਦੀਆਂ ਲਗਭਗ ਸਾਰੀਆਂ ਸੜਕਾਂ ਛੋਟੀਆਂ ਹਨ, ਜਿਸ ਦਾ ਜਵਾਬ ਦਿੰਦਿਆਂ ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਕੋਈ ਮੰਗ ਆਉਂਦੀ ਹੈ ਤਾਂ ਉਹ ਇਸ ‘ਤੇ ਕੰਮ ਕਰਵਾਉਂਦੇ ਹਨ।
ਅਤੇ ਕਈ ਵਾਰ ਇਲਾਕਾ ਵੱਡਾ ਹੋਣ ਕਾਰਨ ਮੰਗਾਂ ਨਹੀਂ ਆਉਂਦੀਆਂ ਜਿਸ ਕਾਰਨ ਪੈਂਡਿੰਗ ਕੰਮ ਦੀ ਜਾਣਕਾਰੀ ਨਹੀਂ ਮਿਲਦੀ।
ਇਸ ਲਈ ਉਹ ਇਸ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਨੂੰ ਬੇਨਤੀ ਕਰਦੇ ਹਨ ਕਿ ਉਹ ਇਸ ਮੰਗ ਨੂੰ ਪ੍ਰਵਾਨ ਕਰਕੇ ਉਨ੍ਹਾਂ ਨੂੰ ਭੇਜ ਦੇਣ ਅਤੇ ਪ੍ਰਧਾਨ ਮੰਤਰੀ ਸੜਕ ਗ੍ਰਾਮ ਯੋਜਨਾ ਤਹਿਤ ਇਸ ਦਾ ਨਿਰਮਾਣ ਕਰਵਾ ਦੇਣਗੇ।
ਉਨ੍ਹਾਂ ਕਿਹਾ ਕਿ ਉਹ ਸਾਰੇ ਆਗੂਆਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਆਪਣੇ ਇਲਾਕੇ ਦੇ ਸਾਰੇ ਪੈਂਡਿੰਗ ਕੰਮਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਉਣ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੇਂਦਰ ਸਰਕਾਰ ਤੋਂ ਕੰਮ ਮੁਕੰਮਲ ਕਰਵਾ ਕੇ ਇਸ ਲਈ ਫੰਡ ਲਿਆਉਣ।
ਇਸ ਮੌਕੇ ਸਾਬਕਾ ਦਿਹਾਤੀ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ, ਪਰਮਦੀਪ ਸਿੰਘ ਪੰਮਾ ਪ੍ਰਧਾਨ ਮਜੀਠਾ, ਜਗਦੀਪ ਸਿੰਘ ਗੋਗਾ ਮਜੀਠਾ, ਸਰਪੰਚ ਰਣਦੀਪ ਸਿੰਘ ਮਾੜੀ, ਸਰਪੰਚ ਸਵਰਨ ਸਿੰਘ ਕਾਲਾ ਰਾਮ ਦਿਵਾਲੀ ਹਿੰਦੂ, ਇਕਬਾਲ ਸਿੰਘ ਬਾਠ ਭੀਲੋਵਾਲ, ਸਰਪੰਚ ਨਿਸ਼ਾਨ ਸਿੰਘ, ਸਰਪੰਚ ਲਖਵਿੰਦਰ ਸਿੰਘ ਬੇਗੇਵਾਲ, ਸ. ਮੈਂਬਰ ਗੁਰਜੀਤ ਸਿੰਘ ਬਿੱਲਾ ਨਾਗ ਕਲਾਂ, ਸਬਕਾ ਸਰਪੰਚ ਸਰਦੂਲ ਪਾਲ ਕੁਲੀਆਂ, ਬਲਾਕ ਪ੍ਰਧਾਨ ਸ ਨਵਤੇਜ ਸਿੰਘ ਸੋਹੀਆ, ਨਵਦੀਪ ਸਿੰਘ ਸੋਹਨਾ ਕਾਂਗਰਸ ਸ਼ਹਿਰੀ ਪ੍ਰਧਾਨ ਮਜੀਠਾ ਆਦਿ ਹਾਜ਼ਰ ਸਨ।