Saturday, November 23, 2024
spot_img
spot_img
spot_img

14 ਸਾਲਾ American Student ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ਵਿਚ Teacher ਨੂੰ 30 ਸਾਲ ਕੈਦ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 23 ਨਵੰਬਰ, 2024

Maryland ਵਿਚ ਇਕ ਮਿਡਲ ਸਕੂਲ ਦੀ ਸਾਬਕਾ ਅਧਿਆਪਕਾ ਨੂੰ ਆਪਣੇ ਨਬਾਲਗ ਵਿਦਿਆਰਥੀ ਦਾ ਵਾਰ ਵਾਰ ਸਰੀਰਕ ਸੋਸ਼ਣ ਕਰਨ ਦੇ ਮਾਮਲੇ ਵਿਚ ਅਦਾਲਤ ਨੇ 30 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਪਰੰਤੂ ਨਾਲ ਹੀ ਜੱਜ ਨੇ ਸਜ਼ਾ ਦਾ ਵੱਡਾ ਹਿੱਸਾ ਮੁਲਤਵੀ ਕਰਦਿਆਂ ਕਿਹਾ ਹੈ ਕਿ ਅਧਿਆਪਕਾ ਨੂੰ ਜੇਲ ਵਿਚ ਕੇਵਲ ਇਕ ਸਾਲ ਕਟਣਾ ਪਵੇਗਾ।

ਮੌਂਟਗੋਮਰੀ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਤੇ ਡਿਸਟ੍ਰਿਕਟ ਕੋਰਟ ਆਫ ਮੈਰੀਲੈਂਡ ਦੇ ਦਸਤਾਵੇਜ਼ਾਂ ਤੋਂ ਮਿਲੀ ਜਾਣਕਾਰੀ ਅਨੁਸਾਰ Melissa Mary Curtis (32) ਨੇ ਤੀਸਰਾ ਦਰਜਾ ਸੈਕਸ ਅਪਰਾਧ ਦਾ ਦੋਸ਼ ਸਵਿਕਾਰ ਕਰ ਲਿਆ ਸੀ। ਮੌਂਟਗੋਮਰੀ ਵਿਲਜ਼ ਮਿਡਲ ਸਕੂਲ ਦੇ 8ਵੀਂ ਕਲਾਸ ਦੇ ਨਬਾਲਗ ਵਿਦਿਆਰਥੀ ਵੱਲੋਂ ਅਧਿਆਪਕਾ ਦੁਆਰਾ ਸਰੀਰਕ ਸੋਸ਼ਣ ਕਰਨ ਦੀ ਸ਼ਿਕਾਇਤ ਕਰਨ ਉਪਰੰਤ ਮੌਂਟਗੋਮਰੀ ਕਾਊਂਟੀ ਪੁਲਿਸ ਵਿਭਾਗ ਨੇ ਅਕਤੂਬਰ 2023 ਵਿਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।

ਜਾਂਚਕਾਰਾਂ ਦੀ ਰਿਪੋਰਟ ਅਨੁਸਾਰ ਅਪਰਾਧ ਵੇਲੇ ਅਧਿਆਪਕਾ ਦੀ ਉਮਰ 22 ਸਾਲ ਤੇ ਵਿਦਿਆਰਥੀ ਦੀ ਉਮਰ 14 ਸਾਲ ਸੀ। ਮੌਂਟਗੋਮਰੀ ਕਾਊਂਟੀ ਸਰਕਟ ਕੋਰਟ ਜੱਜ ਥੇਰੇਸਾ ਚੇਰਨੋਸਕਾਈ ਨੇ ਸਜ਼ਾ ਦਾ ਜਿਆਦਾਤਰ ਹਿੱਸਾ ਮੁਲਤਵੀ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਅਧਿਆਪਕਾ ਨੂੰ 12 ਮਹੀਨੇ ਜੇਲ ਵਿਚ ਰਹਿਣਾ ਪਵੇਗਾ।

ਇਸ ਤੋਂ ਬਾਅਦ 5 ਸਾਲ ਉਹ ਨਿਗਰਾਨੀ ਹੇਠ ਰਹੇਗੀ। ਰਿਹਾਈ ਉਪਰੰਤ ਕਰਟਿਸ ਦਾ ਨਾਂ ਸੈਕਸ ਅਪਰਾਧੀ ਵਜੋਂ ਦਰਜ ਹੋਵੇਗਾ ਤੇ ਉਸ ਨੂੰ ਆਪਣੇ ਬੱਚਿਆਂ ਤੋਂ ਬਿਨਾਂ ਹੋਰ ਨਬਾਲਗਾਂ ਨਾਲ ਬਿਨਾਂ ਨਿਗਰਾਨੀ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ