Saturday, January 4, 2025
spot_img
spot_img
spot_img
spot_img

America ਵਿਚ Biden ਪ੍ਰਸ਼ਾਸਨ ਦੇ ਯਤਨਾਂ ਦੇ ਬਾਵਜੂਦ ਬੇਘਰੇ ਲੋਕਾਂ ਦੀ ਗਿਣਤੀ ਵਧੀ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 31 ਦਸੰਬਰ, 2024

Biden ਪ੍ਰਸ਼ਾਸਨ ਵੱਲੋਂ ਬੇਘਰਿਆਂ ਲਈ ਘਰ ਬਣਾਉਣ ਦੇ ਯਤਨਾਂ ਦੇ ਬਾਵਜੂਦ America ਵਿਚ ਬੇਘਰੇ ਲੋਕਾਂ ਦੀ ਗਿਣਤੀ ਵਧੀ ਹੈ। 2023 ਦੀ ਤੁਲਨਾ ਵਿਚ 2024 ਦੌਰਾਨ ਵਧ ਲੋਕ ਨੀਲੇ ਅਸਮਾਨ ਹੇਠਾਂ ਪਾਰਕਾਂ ਵਿਚ ਜਾਂ ਸੜਕਾਂ ਦੇ ਕੰਢਿਆਂ ਉਪਰ ਸੌਣ ਲਈ ਮਜਬੂਰ ਹੋਏ ਹਨ। ਇਹ ਐਲਾਨ ਸੰਘੀ ਅਧਿਕਾਰੀਆਂ ਨੇ ਕੀਤਾ ਹੈ।

ਪੂਰੇ America ਵਿਚ ਜਨਵਰੀ 2024 ਵਿੱਚ ਇਕ ਰਾਤ ਨੂੰ ਇਕੋ ਵੇਲੇ ਸ਼ਰਨਗਾਹਾਂ , ਪਾਰਕਾਂ ਤੇ ਸੜਕਾਂ ਉਪਰ ਸੌਣ ਵਾਲੇ ਲੋਕਾਂ ਦੀ ਕੀਤੀ ਗਈ ਗਿਣਤੀ ਅਨੁਸਾਰ 7,71,800 ਤੋਂ ਵਧ ਲੋਕ ਬੇਘਰੇ ਸਨ। ਇਹ ਗਿਣਤੀ 2023 ਨਾਲੋਂ 18.1% ਵਧ ਹੈ ਜਦੋਂ ਬੇਘਰੇ ਲੋਕਾਂ ਦੀ ਗਿਣਤੀ 6,50,000 ਸੀ। 2022 ਵਿਚ ਬੇਘਰੇ ਲੋਕਾਂ ਦੀ ਗਿਣਤੀ 5,80,000 ਸੀ।

ਘਰਾਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਗਠਿਤ ਨੈਸ਼ਨਲ ਅਲਾਇੰਸ ਦੇ ਸੀ ਈ ਓ ਅਨਾ ਓਲੀਵਾ ਨੇ ਕਿਹਾ ਹੈ ਕਿ ਇਹ ਗਿਣਤੀ ਮੇਰੇ ਮੰਨ ਵਿਚ ਸ਼ੰਕਾ ਪੈਦਾ ਕਰਦੀ ਹੈ। ਪਿਛਲੇ ਸਾਲਾਂ ਦੌਰਾਨ ਬਹੁਤ ਸਾਰੇ ਸ਼ਹਿਰਾਂ ਵਿਚ ਲੋਕਾਂ ਨੂੰ ਵਧੀਆਂ ਲਾਗਤਾਂ ਕਾਰਨ ਘਰ ਬਣਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕਈ ਥਾਵਾਂ ‘ਤੇ ਸਖਤ ਕਾਨੂੰਨ ਲਾਗੂ ਕਰਕੇ ਖੁਲੇ ਵਿਚ ਟੈਂਟ ਲਾ ਕੇ ਸੌਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਲਈ ਬੇਘਰੇ ਲੋਕ ਲਾਚਾਰ ਨਜਰ ਆਏ ਹਨ।

ਆਰਥਕ ਮਾਹਿਰਾਂ ਅਨੁਸਾਰ ਹੋਰ ਸਥਾਨਕ ਆਗੂਆਂ ਨੂੰ ਅੱਗੇ ਆਉਣਾ ਪਵੇਗਾ ਤਾਂ ਜੋ ਬੇਘਰਿਆਂ ਲਈ ਘਰ ਬਣਾਉਣ ਵਾਸਤੇ ਨੀਤੀਗੱਤ ਨਿਵੇਸ਼ ਵਧਾਇਆ ਜਾ ਸਕੇ। ਜੇਕਰ ਨੀਤੀਗੱਤ ਢੰਗ ਨਾਲ ਹੋਰ ਨਿਵੇਸ਼ ਨਹੀਂ ਹੁੰਦਾ ਤਾਂ ਬੇਘਰਿਆਂ ਦੀ ਗਿਣਤੀ ਨਿਰੰਤਰ ਵਧਦੀ ਜਾਵੇਗੀ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰ ਬਣਾਉਣ ਲਈ ਵਧੀਆਂ ਲਾਗਤਾਂ, ਸ਼ਰਨ ਸਥਾਨਾਂ ਵਿਚ ਪ੍ਰਵਾਸੀਆਂ ਦੀ ਵਧੀ ਗਿਣਤੀ ਤੇ ਜੰਗਲੀ ਅੱਗ ਵਰਗੀਆਂ ਕੁੱਦਰਤੀ ਆਫਤਾਂ ਕਾਰਨ ਬੇਘਰੇ ਲੋਕਾਂ ਦੀ ਗਿਣਤੀ ਵਧੀ ਹੈ।

ਅਧਿਕਾਰੀਆਂ ਅਨੁਸਾਰ ਇਸ ਸਾਲ ਜੂਨ ਵਿਚ ਰਾਸ਼ਟਰਪਤੀ ਜੋ ਬਾਈਡਨ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਿਆ ਸੀ ਜਿਸ ਕਾਰਨ ਸ਼ਰਨ ਸਥਾਨਾਂ ‘ਤੇ ਦਬਾਅ ਘਟਿਆ ਹੈ।

ਡੈਨਵਰ ਤੇ ਸ਼ਿਕਾਗੋ ਨੇ ਹਾਲ ਹੀ ਵਿਚ ਪ੍ਰਵਾਸੀਆਂ ਲਈ ਸ਼ਰਨ ਸਥਾਨ ਖਤਮ ਕਰਨ ਦਾ ਐਲਾਨ ਕੀਤਾ ਹੈ। ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਅਨੁਸਾਰ ਡਲਾਸ, ਲਾਸ ਏਂਜਲਸ ਤੇ ਚੈਸਟਰ ਕਾਊਂਟੀ, ਪੈਨਸਿਲਵਾਨੀਆ ਵਿਚ ਬੇਘਰੇ ਲੋਕਾਂ ਦੀ ਵਰਨਣਯੋਗ ਗਿਣਤੀ ਘਟੀ ਹੈ। ਬਜ਼ੁਰਗ ਬੇਘਰੇ ਲੋਕਾਂ ਲਈ ਘਰ ਬਣਾਉਣ ਦੇ ਬਾਈਡਨ ਪ੍ਰਸ਼ਾਸਨ ਦੇ ਯਤਨ ਜਰੂਰ ਰੰਗ ਲਿਆਏ ਹਨ। ਜੋ ਬਾਈਡਨ ਦੇ ਕਾਰਜਕਾਲ ਦੌਰਾਨ ਬਜ਼ੁਰਗ ਬੇਘਰੇ ਲੋਕਾਂ ਦੀ ਗਿਣਤੀ ਤਕਰੀਬਨ 12% ਘਟੀ ਹੈ।

2022 ਵਿਚ ਬਾਈਡਨ ਨੇ ਆਪਣੇ ਪਹਿਲੇ ਕਾਰਜਕਾਲ ਦੇ ਖਤਮ ਹੋਣ ਤੋਂ ਪਹਿਲਾਂ ਬੇਘਰੇ ਲੋਕਾਂ ਦੀ ਗਿਣਤੀ ਘਟਾਉਣ ਦੇ ਟੀਚੇ ਦਾ ਐਲਾਨ ਕੀਤਾ ਸੀ ਪਰੰਤੂ ਇਸ ਐਲਾਨ ਦੇ ਉਲਟ ਬੇਘਰਿਆਂ ਦੀ ਗਿਣਤੀ ਵਧਣੀ ਨਿਸਚਤ ਤੌਰ ‘ਤੇ ਚਿੰਤਾ ਦਾ ਵਿਸ਼ਾ ਹੈ। ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਮੱਸਿਆ ਨਾਲ ਕਿਵੇਂ ਨਜਿੱਠਦੇ ਹਨ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ