ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 3 ਜਨਵਰੀ, 2025
ਨਵੇਂ ਸਾਲ ਮੌਕੇ Hawaii ਰਾਜ ਦੇ Honolulu ਖੇਤਰ ਵਿਚ ਪਟਾਕਿਆਂ ਕਾਰਨ ਜਬਰਦਸਤ ਧਮਾਕਾ ਹੋਣ ਦੀ ਖਬਰ ਹੈ ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖਮੀ ਹੋ ਗਏ। ਹੋਨੋਲੂਲੂ ਫਾਇਰ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਧਮਾਕਾ ਇਕ ਘਰ ਦੇ ਬਾਹਰ ਅੱਧੀ ਰਾਤ ਤੋਂ ਪਹਿਲਾਂ ਹੋਇਆ।
Honolulu ਐਮਰਜੰਸੀ ਮੈਡੀਕਲ ਸਰਵਿਸਜ ਅਨੁਸਾਰ ਦੋ ਵਿਅਕਤੀਆਂ ਦੀ ਮੌਤ ਘਟਨਾ ਸਥਾਨ ‘ਤੇ ਹੀ ਹੋ ਗਈ ਸੀ ਜਦ ਕਿ 20 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿਨਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ।
ਹੋਨੋਲੂਲੂ ਦੇ ਮੇਅਰ ਰਿਕ ਬਲੰਗਿਆਰਡੀ ਨੇ 3 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ 20 ਤੋਂ ਵਧ ਲੋਕ ਗੰਭੀਰ ਜ਼ਖਮੀ ਹੋਏ ਹਨ। ਉਨਾਂ ਕਿਹਾ ਕਿ ਇਹ ਘਟਨਾ ਗੈਰਕਾਨੂੰਨੀ ਆਤਿਸ਼ਬਾਜ਼ੀ ਦੇ ਖਤਰਨਾਕ ਤੇ ਦੁੱਖਦਾਈ ਸਿੱਟੇ ਨੂੰ ਯਾਦ ਕਰਵਾਉਂਦੀ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਮ੍ਰਿਤਕਾਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ।