ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਦਸੰਬਰ 4, 2024:
America ਦੇ Arkansas ਰਾਜ ਦੇ ਲਿਟਲ ਰਾਕ ਖੇਤਰ ਦੇ ਇਕ ਸ਼ਾਪਿੰਗ ਸੈਂਟਰ ਵਿਚ ਹੋਈ ਗੋਲੀਬਾਰੀ ਕਾਰਨ 3 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਇਹ ਜਾਣਕਾਰੀ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ।
ਲਿਟਲ ਰਾਕ ਪੁਲਿਸ ਵਿਭਾਗ ਅਨੁਸਾਰ ਗੋਲੀਬਾਰੀ ਸਥਾਨਕ ਸਮੇ ਅਨੁਸਾਰ ਦੁਪਹਿਰ 1.45 ਵਜੇ ਤੋਂ ਪਹਿਲਾਂ ਪਾਰਕ ਪਲਾਜ਼ਾ ਮਾਲ ਵਿਚ ਹੋਈ।
ਪੁਲਿਸ ਅਨੁਸਾਰ ਜ਼ਖਮੀ ਹੋਏ ਸਾਰੇ ਵਿਅਕਤੀ ਖਤਰੇ ਤੋਂ ਬਾਹਰ ਹਨ ਤੇ ਲੱਗਦਾ ਹੈ ਕਿ ਉਨਾਂ ਦੇ ਜ਼ਖਮ ਜਾਨ ਲੇਵਾ ਨਹੀਂ ਹਨ।
ਪੁਲਿਸ ਵਿਭਾਗ ਦੇ ਬੁਲਾਰੇ ਮਾਰਕ ਐਡਵਰਡਜ ਨੇ ਗੋਲੀਬਾਰੀ ਨੂੰ ਨਵੇਕਲੀ ਘਟਨਾ ਕਰਾਰ ਦਿੰਦਿਆਂ ਕਿਹਾ ਹੈ ਕਿ ਅਜੇ ਤੱਕ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ।
ਉਨਾਂ ਕਿਹਾ ਕਿ ਘਟਨਾ ਵਿਚ ਦੋ ਲੋਕ ਸ਼ਾਮਿਲ ਹਨ ਜਿਨਾਂ ਵਿਚੋਂ ਇਕ ਕੋਲ ਹਥਿਆਰ ਸੀ। ਮੇਅਰ ਸਕਾਟ ਜੂਨੀਅਰ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਕਿਸੇ ਵੀ ਕਿਸਮ ਦੀ ਗੰਨ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।