ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 10 ਦਸੰਬਰ, 2024
America ਦੇ ਮਿਸੀਸਿੱਪੀ ਰਾਜ ਦੇ ਸ਼ਹਿਰ Jackson ਵਿਚ ਵਾਪਰੇ ਇਕ ਭਿਆਨਕ ਹਾਦਸੇ ਵਿਚ 6 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਸੂਚਨਾ ਮਿਲਣ ‘ਤੇ ਸਵੇਰੇ 2.45 ਵਜੇ ਜੈਕਸਨ ਪੁਲਿਸ ਵਿਭਾਗ, ਜੈਕਸਨ ਅੱਗ ਬੁਝਾਊ ਵਿਭਾਗ ਤੇ ਡਾਕਟਰੀ ਰਾਹਤ ਟੀਮਾਂ ਮੌਕੇ ਉਪਰ ਪੁੱਜੀਆਂ।
ਹਾਦਸਾ ਡੈਨੀਅਲ ਲੇਕ ਬੌਲੇਵਰਡ ਵਿਖੇ ਇੰਟਰਸਟੇਟ 55 ਉਪਰ ਉਸ ਵੇਲੇ ਹੋਇਆ ਜਦੋਂ ਦੋ ਕਾਰਾਂ ਆਪਸ ਵਿਚ ਟਕਰਾ ਗਈਆਂ। ਮ੍ਰਿਤਕਾਂ ਵਿਚ ਦੋਨਾਂ ਗੱਡੀਆਂ ਦੇ ਡਰਾਈਵਰ ਤੇ 2 ਬੱਚਿਆਂ ਸਮੇਤ 6 ਵਿਅਕਤੀ ਸ਼ਾਮਿਲ ਹਨ। ਜੈਕਸਨ ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਜਾਰੀ ਇਕ ਬਿਆਨ ਵਿਚ ਹਾਦਸੇ ਉਪਰ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।