Tuesday, February 18, 2025
spot_img
spot_img
spot_img
spot_img

America ਦੇ Connecticut ਵਿਚ India ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 24 ਜਨਵਰੀ, 2025

America ਦੇ Connecticut ਰਾਜ ਵਿਚ ਨਿਊ ਹੈਵਨ ਵਿਖੇ ਇਕ ਭਾਰਤੀ ਮੂਲ ਦੇ 26 ਸਾਲਾ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਰਿਪੋਰਟ ਹੈ। ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਦੁਪਹਿਰ ਬਾਅਦ 4 ਵਜੇ ਦੇ ਆਸ ਪਾਸ ਘਟਨਾ ਸਥਾਨ ‘ਤੇ ਪੁੱਜੇ। ਮੌਕੇ ਉਪਰ ਇਕ ਵਿਅਕਤੀ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਮ੍ਰਿਤਕ ਦੀ ਪਛਾਣ Raviteja Koda ਵਜੋਂ ਹੋਈ ਹੈ। ਪੁਲਿਸ ਅਨੁਸਾਰ ਕੋਆਡਾ ਚੀਨ ਦੇ ਇਕ ਰੈਸਟੋਰੈਂਟ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ ਤੇ ਉਸ ਨੂੰ ਗੋਲੀ ਉਸ ਵੇਲੇ ਮਾਰੀ ਗਈ ਜਦੋਂ ਉਹ ਕਿਸੇ ਗਾਹਕ ਨੂੰ ਭੋਜਨ ਦੇਣ ਗਿਆ ਸੀ। ਗੋਲੀ ਮਾਰਨ ਉਪਰੰਤ ਉਸ ਦੀ ਕਾਰ ਵੀ ਚੋਰੀ ਹੋ ਗਈ ਪਰੰਤੂ ਪੁਲਿਸ ਨੇ ਕਾਰ ਨੂੰ ਬਰਾਮਦ ਕਰ ਲਿਆ ਹੈ।

ਮਾਮਲੇ ਦੀ ਨਿਊ ਹੈਵਨ ਪੁਲਿਸ ਵਿਭਾਗ ਜਾਂਚ ਕਰ ਰਿਹਾ ਹੈ। ਪੁਲਿਸ ਅਨੁਸਾਰ ਅਜੇ ਤੱਕ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ ਤੇ ਉਸ ਨੇ ਮਾਮਲਾ ਸੁਲਝਾਉਣ ਲਈ ਮੌਕੇ ‘ਤੇ ਮੌਜੂਦ ਲੋਕਾਂ ਨੂੰ ਮੱਦਦ ਦੀ ਅਪੀਲ ਕੀਤੀ ਹੈ। ਭਾਰਤ ਦੇ ਕੌਂਸਲੇਟ ਜਨਰਲ ਨਿਊਯਾਰਕ ਨੇ ਕੋਆਡਾ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਹ ਪਰਿਵਾਰ ਦੇ ਸੰਪਰਕ ਵਿਚ ਹੈ। ਕੋਆਡਾ ਮੂਲ ਰੂਪ ਵਿਚ ਤੇਲੰਗਾਨਾ ਦਾ ਰਹਿਣ ਵਾਲਾ ਸੀ ਤੇ ਉਹ 2022 ਵਿਚ ਅਮਰੀਕਾ ਆਇਆ ਸੀ ਜਿਥੇ ਉਹ ਮਾਸਟਰ ਡਿਗਰੀ ਕਰ ਰਿਹਾ ਸੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ