Thursday, March 20, 2025
spot_img
spot_img
spot_img
spot_img

America ਅਤੇ BJP ਦੇ ਸਿੱਖ ਆਗੂ ਸਿੱਖਾਂ ਨੂੰ ਡਿਪੋਰਟ ਕਰਨ ਵੇਲੇ ਉਹਨਾਂ ਦੀਆਂ Turbans ਲਾਹੁਣ ਦਾ ਮਸਲਾ ਕਿਉਂ ਨਹੀਂ ਚੁੱਕਦੇ: Majithia

ਯੈੱਸ ਪੰਜਾਬ
ਚੰਡੀਗੜ੍ਹ, 19 ਫਰਵਰੀ, 2025

Shiromani Akali Dal ਨੇ ਅੱਜ America ਅਤੇ BJP ਦੇ ਸਿੱਖ ਆਗੂਆਂ ਨੂੰ ਆਖਿਆ ਕਿ ਉਹ America ਤੋਂ ਸਿੱਖ ਨੌਜਵਾਨਾਂ ਨੂੰ ਡਿਪੋਰਟ ਕਰਨ ਦੇ ਵੇਲੇ ਉਹਨਾਂ ਦੀਆਂ ਦਸਤਾਰਾਂ ਲਾਹ ਕੇ ਕੂੜੇਦਾਨ ਵਿਚ ਸੁੱਟੇ ਜਾਣ ਦਾ ਮਾਮਲਾ ਚੁੱਕਣ ਅਤੇ ਪਾਰਟੀ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਜਿਸਨੂੰ ਤੁਰੰਤ ਹੱਲ ਕਰਨ ਦੀ ਜ਼ਰੂਰਤ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ Bikram Singh Majithia ਨੇ ਕਿਹਾ ਕਿ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਈ ਹੈ ਕਿ ਅਮਰੀਕਾ ਤੋਂ ਸਿੱਖ ਨੌਜਵਾਨਾਂ ਨੂੰ ਡਿਪੋਰਟ ਕਰਨ ਵੇਲੇ ਅਮਰੀਕੀ ਪੁਲਿਸ ਅਧਿਕਾਰੀ ਦਸਤਾਰਾਂ ਲਾਹ ਕੇ ਕੂੜੇਦਾਨਾਂ ਵਿਚ ਸੁੱਟ ਰਹੇ ਹਨ। ਅਜਿਹਾ ਉਹਨਾਂ ਨੂੰ ਭਾਰਤ ਡਿਪੋਰਟ ਕਰਨ ਵੇਲੇ ਅਮਰੀਕੀ ਫੌਜ ਦੇ ਹਵਾਈ ਜਹਾਜ਼ ਵਿਚ ਸਵਾਰ ਕਰਨ ਵੇਲੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਨੁੱਖੀ ਅਧਿਕਾਰ ਉਲੰਘਣਾ ਹੈ।

ਸਰਦਾਰ Majithia ਨੇ ਹੋਰ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਸ਼ਾਕਾਹਾਰੀ ਨੌਜਵਾਨਾਂ ਨੂੰ ਜ਼ਬਰੀ ਗਊ ਮਾਸ ਖਾਣ ਲਈ ਮਜਬੂਰ ਕੀਤਾ ਗਿਆ ਜੋ ਕਿ ਗੰਭੀਰ ਉਲੰਘਣਾ ਹੈ। ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਹੱਥਕੜੀਆਂ ਲਾਉਣ ਤੇ ਹੋਰ ਤਸੀਹੇ ਦੇਣ ਦੀ ਗੱਲ ਕੀ ਕਰਨੀ ਬਲਕਿ ਇਹਨਾਂ ਨੌਜਵਾਨਾਂ ਨਾਲ ਸਾਰੇ ਸਫਰ ਵੇਲੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਇਹ ਬਹੁਤ ਹੀ ਅਪਮਾਨਜਨਕ ਕਾਰਾ ਹੈ ਜੋ ਵਿਸ਼ਵ ਦਾ ਧਿਆਨ ਮੰਗਦਾ ਹੈ।

ਉਹਨਾਂ ਨੇ ਭਾਜਪਾ ਦੇ ਸਿੱਖ ਆਗੂਆਂ ਨੂੰ ਸਵਾਲ ਕੀਤਾ ਕਿ ਕੀ ਉਹ ਇਹ ਮਾਮਲਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲ ਚੁੱਕਣਗੇ ਅਤੇ ਕੀ ਪ੍ਰਧਾਨ ਮੰਤਰੀ ਇਹ ਮਸਲਾ ਆਪਣੇ ਮਿੱਤਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਚੁੱਕਣਗੇ ?

ਉਹਨਾਂ ਨੇ ਅਮਰੀਕਾ ਦੇ ਸਿੱਖ ਆਗੂਆਂ ਜਿਹਨਾਂ ਨੇ ਹਾਲ ਹੀ ਵਿਚ ਡੋਨਾਲਡ ਟਰੰਪ ਨੂੰ ਵੋਟਾਂ ਪਾਈਆਂ, ਨੂੰ ਆਖਿਆ ਕਿ ਉਹ ਇਹ ਮਸਲਾ ਉਹਨਾਂ ਕੋਲ ਚੁੱਕਣ। ਉਹਨਾਂ ਕਿਹਾ ਕਿ ਭਾਰਤ ਇਸ ਅਪਮਾਨ ਨੂੰ ਚੁਪਚੁਪੀਤੇ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਦੇਸ਼ ਨੂੰ ਆਪਣੇ ਨਾਗਰਿਕਾਂ ਦੇ ਮਾਣ ਸਨਮਾਨ ਲਈ ਖੜ੍ਹਾ ਹੋਣਾ ਪਵੇਗਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ