Friday, April 19, 2024

ਵਾਹਿਗੁਰੂ

spot_img
spot_img

Akshay Kumar ਨੇ Youtuber ’ਤੇ ਠੋਕਿਆ 500 ਕਰੋੜ ਰੁਪਏ ਦਾ ਮਾਨਹਾਨੀ ਦਾ ਦਾਅਵਾ

- Advertisement -

ਯੈੱਸ ਪੰਜਾਬ
ਮੁੰਬਈ 19 ਨਵੰਬਰ, 2020:
ਬਾਲੀਵੁੱਡ ਸੁਪਰਸਟਰਾ ਅਕਸ਼ੇ ਕੁਮਾਰ ਨੇ ਇਕ ਯੂਟਿਊਬਰ ’ਤੇ 500 ਕਰੋੜ ਰੁਪਏ ਦਾ ਮਾਨਹਾਨੀ ਦਾ ਦਾਅਵਾ ਠੋਕਿਆ ਹੈ।

ਇਹ ਦਾਅਵਾ ਉਨ੍ਹਾਂ ਬਾਰੇ ਨਿਰਅਧਾਰ ‘ਫ਼ੇਕ ਨਿਊਜ਼’ ਚਲਾਉਣ ਦੇ ਸੰਬੰਧ ਵਿੱਚ ਕੀਤਾ ਗਿਆ ਹੈ। ਯੂਟਿਊਬਰ ਨੇ ਆਪਣੇ ਵੀਡੀਓ ਵਿੱਚ ਅਕਸ਼ੈ ਕੁਮਾਰ ਦਾ ਕਈ ਵਾਰ ਹਵਾਲਾ ਦਿੱਤਾ ਸੀ।

ਰਸ਼ੀਦ ਸਿੱਦੀਕੀ ਨਾਂਅ ਦੇ ਇਸ ਯੂਟਿਊਬਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਬਣਾਏ ਗਏ ਯੂ ਟਿਊਬ ਵੀਡੀਓ ਵਿੱਚ ਅਕਸ਼ੇ ਕੁਮਾਰ ਦਾ ਨਾਂਅ ਲਿਆਂਦਾ ਸੀ। ਉਸਨੇ ਅਕਸ਼ੈ ਕੁਮਾਰ ’ਤੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਕਈ ਗੰਭੀਰ ਦੋਸ਼ ਲਗਾਏ ਸਨ। ਸਿੱਦੀਕੀ ਨੇ ਕਿਹਾ ਸੀ ਕਿ ਅਕਸ਼ੈ ਸੁਸ਼ਾਂਤ ਰਾਜਪੂਤ ਨੂੰ ‘ਐਮ.ਐਸ. ਧੋਨੀ: ਦੀ ਅਨਟੋਲਡ ਸਟੋਰੀ’ ਜਿਹੀਆਂ ਵੱਡੀਆਂ ਫ਼ਿਲਮਾਂ ਮਿਲਣ ਕਰਕੇ ਨਾਖ਼ੁਸ਼ ਸੀ ਅਤੇ ਉਸਨੇ ਇਸ ਸੰਬੰਧ ਵਿੱਚ ਅਦਿਤਿਆ ਠਾਕਰੇ ਅਤੇ ਮੁੰਬਈ ਪੁਲਿਸ ਨਾਲ ਕਈ ਮੀਟਿੰਗਾਂ ਕੀਤੀਆਂ ਸਨ।

ਸਿੱਦੀਕੀ ਨੇ ਅਕਸ਼ੈ ਕੁਮਾਰ ਦਾ ਨਾਂਅ ਸੁਸ਼ਾਂਤ ਦੀ ਦੋਸਤ ਅਤੇ ਐਕਟਰੈਸ ਰੀਆ ਚੱਕਰਵਰਤੀ ਨਾਲ ਵੀ ਜੋੜਿਆ ਅਤੇ ਦਾਅਵਾ ਕੀਤਾ ਕਿ ਅਕਸ਼ੈ ਨੇ ਰੀਆ ਨੂੰ ਕੈਨੇਡਾ ਭੱਜ ਜਾਣ ਵਿੱਚ ਮਦਦ ਕੀਤੀ ਸੀ।

ਬਿਹਾਰ ਦੇ ਰਹਿਣ ਵਾਲੇ ਸਿਵਿਲ ਇੰਜੀਨੀਅਰ ਸਿੱਦੀਕੀ ’ਤੇ ਮਾਨਹਾਨੀ, ਜਨਤਕ ਤੌਰ ’ਤੇ ਸ਼ਰਾਰਤ ਕਰਨ ਅਤੇ ਇਰਾਦਨ ਇੱਜ਼ਤ ਹੱਤਕ ਕਰਨ ਦੇ ਦੋਸ਼ ਲਗਾਏ ਜਾਣ ਦੀ ਖ਼ਬਰ ਹੈ।

ਯਾਦ ਰਹੇ ਕਿ ਸਿੱਦੀਕੀ ਪਹਿਲਾਂ ਵੀ ‘ਫ਼ੇਕ ਨਿਊਜ਼’ ਫ਼ੈਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋ ਚੁੱਕੇ ਹਨ। ਉਹਨਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਅਤੇ ਉਨ੍ਹਾਂ ਦੇ ਬੇਟੇ ਤੇ ਮੰਤਰੀ ਅਦਿਤਿਆ ਠਾਕਰੇ ਦਾ ਨਾਂਅ ਵੀ ਇਸ ਮਾਮਲੇ ਵਿੱਚ ਉਛਾਲਿਆ ਸੀ।

ਉਸ ਖਿਲਾਫ਼ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਯੂਟਿਊਬਰ ਨੇ ਲੋਕਾਂਨੂੰ ਗੁਮਰਾਹ ਕਰਨ ਅਤੇ ‘ਫ਼ੇਕ ਨਿਊਜ਼’ ਫ਼ੈਲਾਉਣ ਲਈ ਡਿਜੀਟਲ ਮੀਡੀਆ ਦਾ ਸਹਾਰਾ ਲਿਆ ਹੈ।

ਸਮਝਿਆ ਜਾਂਦਾ ਹੈ ਕਿ ਸੁਸ਼ਾਂਤ ਦੀ ਮੌਤ ਤੋਂ ਬਾਅਦ ਸਿੱਦੀਕੀ ਵੱਲੋਂ ਪਾਏ ਗਏ ਵੀਡੀਉਜ਼ ਤੋਂ ਬਾਅਦ ਉਸਨੇ ਚਾਰ ਮਹੀਨਿਆਂ ਵਿੱਚ ਹੀ ਲਗਪਗ 15 ਲੱਖ ਰੁਪਏ ਕਮਾਏ ਅਤੇ ਉਸਦੇ ਸਬਸ੍ਰਾਈਕਬਰਜ਼ ਦੀ ਗਿਣਤੀ ਵੀ 2 ਲੱਖ ਤੋਂ ਵਧ ਕੇ 3 ਲੱਖ ਹੋ ਗਈ।

ਵਰਨਣਯੋਗ ਹੈ ਕਿ ਸੁਸ਼ਾਂਤ ਲੰਘੀ 14 ਜੂਨ ਨੂੰ ਆਪਣੇ ਮੁਬਈ ਸਥਿਤ ਅਪਾਰਟਮੈਂਟ ਵਿੱਚ ਭੇਤਭਰੀ ਹਾਲਤ ਵਿੱਚ ਪਾਇਆ ਗਿਆ ਸੀ ਜਿਸ ਮਗਰੋਂ ਮੁੰਬਈ ਪੁਲਿਸ ਨੇ ਮੁੱਢਲੀ ਜਾਂਚ ਦੌਰਾਨ ਉਸ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਸੀ ਪਰ ਬਾਅਦ ਵਿੱਚ ਇਹ ਮਾਮਲਾ ਸੀ.ਬੀ.ਆਈ.ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਸ ਮਗਰੋਂ ਇਸ ਮਾਮਲੇ ਵਿੱਚ ‘ਨਾਰਕੌਟਿਕਸ ਕੰਟਰੋਲ ਬਿਉਰੋ’ ਅਤੇ ‘ਈ.ਡੀ.’ ਨੂੰ ਵੀ ਸੌਂਪ ਦਿੱਤੀ ਗਈ ਸੀ।

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,197FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...