Thursday, December 12, 2024
spot_img
spot_img
spot_img

Akashvani Jalandhar ਦੇ ਨਿਰਦੇਸ਼ਕ Paramjit Singh ਨੇ PAU ਦਾ ਵਿਸ਼ੇਸ਼ ਦੌਰਾ ਕੀਤਾ

ਯੈੱਸ ਪੰਜਾਬ
ਲੁਧਿਆਣਾ, 11 ਦਸੰਬਰ, 2024

ਅੱਜ Akashvani Jalandhar ਅਤੇ Ludhiana ਦੇ ਕੇਂਦਰ ਨਿਰਦੇਸ਼ਕ ਸ Paramjit Singh ਵਿਸ਼ੇਸ਼ ਤੌਰ ਤੇ PAU ਦੇ ਦੌਰੇ ਤੇ ਯੂਨੀਵਰਸਿਟੀ ਪਹੁੰਚੇ ਉਹਨਾਂ ਨੇ ਇਸ ਦੌਰਾਨ ਪੀਏਯੂ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਯੂਨੀਵਰਸਿਟੀ ਵੱਲੋਂ ਖੋਜ ਪਸਾਰ ਅਤੇ ਅਕਾਦਮਿਕ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਨੂੰ ਨੇੜਿਓਂ ਵਾਚਿਆ।

ਸ Paramjit Singh ਨੇ ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨਾਲ ਵੀ ਗੱਲਬਾਤ ਕੀਤੀ। ਉਹਨਾਂ ਆਪਣੀ ਟਿੱਪਣੀ ਵਿੱਚ ਕਿਹਾ ਕਿ ਪੀਏਯੂ ਦੀ ਖੇਤੀ ਖੋਜ ਅਤੇ ਕਿਸਾਨਾਂ ਦੀ ਬੇਹਤਰੀ ਲਈ ਕੀਤੇ ਕਾਰਜਾਂ ਦਾ ਪਸਾਰ ਕਰਨ ਵਿੱਚ ਹਾਲਾਂਕਿ ਰੇਡੀਓ ਦਾ ਵੱਡਾ ਯੋਗਦਾਨ ਰਿਹਾ ਹੈ, ਪਰ ਇਹ ਗੱਲ ਵੀ ਘੱਟ ਮਹੱਤਵ ਵਾਲੀ ਨਹੀਂ ਕਿ ਰੇਡੀਓ ਨੂੰ ਘਰ-ਘਰ ਪਹੁੰਚਾਉਣ ਅਤੇ ਮਕਬੂਲ ਬਣਾਉਣ ਵਿੱਚ ਯੂਨੀਵਰਸਿਟੀ ਦੇ ਮਾਹਿਰਾਂ ਨੇ ਖੇਤੀ ਸਬੰਧੀ ਨਵੀਆਂ ਖੋਜਾਂ ਨੂੰ ਸਮੇਂ-ਸਮੇਂ ਤੇ ਰੇਡੀਓ ਤੋਂ ਪ੍ਰਸਾਰਿਤ ਕੀਤਾ।

ਉਹਨਾਂ ਕਿਹਾ ਕਿ ਰੇਡੀਓ ਅਤੇ ਖੇਤੀਬਾੜੀ ਸਿੱਖਿਆ ਤੇ ਵਿਗਿਆਨ ਦੋਵੇਂ ਇੱਕ ਦੂਜੇ ਦੇ ਪੂਰਕ ਦੇ ਤੌਰ ਤੇ ਪੰਜਾਬੀ ਸਮਾਜ ਦਾ ਹਿੱਸਾ ਬਣੇ ਹਨ। ਸ ਪਰਮਜੀਤ ਸਿੰਘ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਪੀਏਯੂ ਵੱਲੋਂ ਕੀਤੀਆਂ ਜਾਣ ਵਾਲੀਆਂ ਨਵੀਆਂ ਖੋਜਾਂ ਅਤੇ ਸਮੇਂ-ਸਮੇਂ ਤੇ ਖੇਤੀ ਮਸਲਿਆਂ ਬਾਰੇ ਵਾਰਤਾਵਾਂ ਰੇਡੀਓ ਤੋਂ ਨਿਰੰਤਰ ਪ੍ਰਸਾਰਿਤ ਹੋ ਕੇ ਆਮ ਜਨਤਾ ਤੱਕ ਪਹੁੰਚਦੀਆਂ ਰਹਿਣਗੀਆਂ।

ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਸ ਪਰਮਜੀਤ ਸਿੰਘ ਨੂੰ ਨਿੱਘੀ ਜੀ ਆਇਆ ਆਖਦਿਆਂ ਕਿਹਾ ਕਿ ਆਕਾਸ਼ਵਾਣੀ ਨੇ ਪੰਜਾਬ ਦੇ ਕਿਸਾਨਾਂ ਤੱਕ ਖੇਤੀ ਖੋਜਾਂ, ਨਵੀਆਂ ਕਿਸਮਾਂ ਅਤੇ ਹੋਰ ਵਿਗਿਆਨਿਕ ਜਾਣਕਾਰੀ ਪਹੁੰਚਾਉਣ ਲਈ ਇਤਿਹਾਸਿਕ ਕਾਰਜ ਕੀਤਾ ਹੈ।

ਉਹਨਾਂ ਯਾਦ ਦਿਵਾਇਆ ਕਿ ਦਿਹਾਤੀ ਪ੍ਰੋਗਰਾਮ ਨੂੰ ਸ਼ਾਮ ਸਮੇਂ ਪਰਿਵਾਰਾਂ ਸਮੇਤ ਸੁਣਨ ਦੀ ਰਵਾਇਤ ਪੰਜਾਬੀ ਸਮਾਜ ਵਿੱਚ ਰਹੀ ਹੈ। ਡਾ ਗੋਸਲ ਨੇ ਕਿਹਾ ਕਿ ਭਵਿੱਖ ਵਿੱਚ ਵੀ ਰੇਡੀਓ ਦੇ ਸਰੋਤਿਆਂ ਅਤੇ ਇਸਦੀ ਮਕਬੂਲੀਅਤ ਵਧਣ ਦੀ ਆਸ ਹੈ ਅਤੇ ਪੀਏਯੂ ਦੇ ਮਾਹਿਰ ਨਿਰੰਤਰ ਤੌਰ ਤੇ ਆਪਣੀਆਂ ਪਸਾਰ ਗਤੀਵਿਧੀਆਂ ਵਿੱਚ ਰੇਡੀਓ ਨੂੰ ਅਹਿਮ ਮਾਧਿਅਮ ਵਜੋਂ ਸ਼ਾਮਿਲ ਰੱਖਣਗੇ।

ਅਪਰ ਨਿਰਦੇਸ਼ਕ ਸੰਚਾਰ ਦਾ ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਸਵਾਗਤ ਦੇ ਸ਼ਬਦ ਬੋਲਦਿਆਂ ਸ ਪਰਮਜੀਤ ਸਿੰਘ ਦੀ ਜਾਣ ਪਛਾਣ ਕਰਵਾਈ। ਉਹਨਾਂ ਦੱਸਿਆ ਕਿ ਪਰਮਜੀਤ ਸਿੰਘ ਹੋਰਾਂ ਨੇ ਆਪਣੇ ਕਾਰਜਕਾਲ ਦੌਰਾਨ ਖੇਤੀ ਨਾਲ ਸੰਬੰਧਿਤ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਜਲੰਧਰ ਆਕਾਸ਼ਵਾਣੀ ਦੇ ਪ੍ਰੋਗਰਾਮਾਂ ਵਿੱਚ ਪੇਸ਼ ਕਰਨ ਵਿੱਚ ਦਿਲਚਸਪੀ ਦਿਖਾਈ ਹੈ।

ਅੰਤ ਵਿੱਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ ਤਰਸੇਮ ਸਿੰਘ ਢਿੱਲੋ ਨੇ ਸਭ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਟੀਵੀ ਰੇਡੀਓ ਦੇ ਸਹਿਯੋਗੀ ਨਿਰਦੇਸ਼ਕ ਡਾ ਅਨਿਲ ਸ਼ਰਮਾ ਵੀ ਮੌਜੂਦ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ