Saturday, December 28, 2024
spot_img
spot_img
spot_img

ਅਕਾਲੀ ਦਲ 1920 ਤੇ ਮਿਸਲ ਸਤਲੁਜ ਵਲੋ ਜਲੰਧਰ ਪਛਮੀ ਤੋਂ ਬੀਬੀ ਸੁਰਜੀਤ ਕੌਰ ਦੀ ਹਿਮਾਇਤ ਕਰਨ ਦਾ ਐਲਾਨ

ਯੈੱਸ ਪੰਜਾਬ
ਜਲੰਧਰ, 30 ਜੂਨ, 2024

ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਲੰਧਰ ਇਕਾਈ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਬਿਨਾਕਾ ਅਤੇ ਮਿਸ਼ਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ,ਜਿਸ ਵਿਚ ਜਥੇਦਾਰ ਭਰਪੂਰ ਸਿੰਘ ਧਾਂਦਰਾ, ਜਗਤਾਰ ਸਿੰਘ ਸਹਾਰਨਮਾਜਰਾ, ਬੀਬੀ ਹਰਜੀਤ ਕੌਰ ਤਲਵੰਡੀ,

ਅਮਰਜੀਤ ਸਿੰਘ, ਤਜਿੰਦਰ ਸਿੰਘ ਪੰਨੂ,ਦਵਿੰਦਰ ਸਿੰਘ ਸੇਖੋਂ, ਬਲਦੇਵ ਸਿੰਘ ਗੱਤਕਾ ਉਨਾਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਚ ਸ੍ਰੋਮਣੀ ਅਕਾਲੀ ਦਲ ਵਲੋਂ ਬੀਬੀ ਸੁਰਜੀਤ ਕੌਰ ਪਤਨੀ ਸਵਰਗਵਾਸੀ ਜਥੇਦਾਰ ਪ੍ਰੀਤਮ ਸਿੰਘ ਜਲੰਧਰ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਸੀ, ਪਰ ਕਾਗਜ ਦਾਖ਼ਲ ਕਰਨ ਤੋਂ ਬਾਅਦ ਭਾਜਪਾ ਦੀ ਮਿਲੀ ਭੁਗਤ ਨਾਲ ਹੁਣ ਬੀਬੀ ਜੀ ਤੇ ਕਾਗਜ ਵਾਪਸ ਲੈਣ ਲਈ ਦਬਾਅ ਪਾਉਣ ਲੱਗੇ ਹਨ,ਜਿਸ ਦੀ ਅਕਾਲੀ ਦਲ 1920 ਨਿੰਦਿਆ ਕਰਦਾ ਹੈ।‌

ਅਕਾਲੀ ਦਲ 1920 ਤੇ ਮਿਸ਼ਲ ਸਤਲੁਜ ਨੇ ਫੈਂਸਲਾ ਲੈਂਦਿਆ ਬੀਬੀ ਜੀ ਦੀ ਮਦਦ ਦਾ ਐਲਾਨ ਕੀਤਾ ਹੈ ਅਤੇ ਲੋਕਲ ਇਕਾਈ ਨੂੰ ਅਦੇਸ਼ ਦਿਤਾ ਹੈ ਕਿ ਬੀਬੀ ਜੀ ਦੀ ਤਨ, ਮਨ ,ਧਨ ਨਾਲ ਮਦਦ ਕੀਤੀ ਜਾਵੇ। ਉਨਾਂ ਕਿਹਾ ਕਿ ਬੀਬੀ ਜੀ ਨਿਧੜਕ ਜਰਨੈਲ ਦੀ ਪਤਨੀ ਹਨ ਤੇ ਉਨ੍ਹਾਂ ਕਿਸੇ ਵਿ ਤਰਾਂ ਦਾ ਦਬਾਅ ਨਾ ਮੰਨਦੇ ਹੋਏ ,ਇਹ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਮੌਕੇ ਅਕਾਲੀ ਦਲ 1920 ਤੇ ਮਿਸ਼ਰ ਸਤਲੁਜ ਵਲੋ ਬੀਬੀ ਜੀ ਦੀ ਮਾਇਕ ਸਹਾਇਤਾ ਵੀ ਕੀਤੀ ਗਈ।

ਅਕਾਲੀ ਦਲ 1920 ਤੇ ਮਿਸ਼ਲ ਸਤਲੁਜ ਨੇ ਦੋਸ਼ ਲਾਇਆ ਕਿ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਜਿਆਦਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ।

ਸਿੱਖ ਕੌਮ ਬਾਦਲਾਂ ਦੇ ਵੰਸ਼ ਵਾਦ ਨੂੰ ਕਦੇ ਮੁਆਫ ਨਹੀਂ ਕਰੇਗੀ। ਵੱਡੇ ਬਾਦਲ ਨੇ ਸਿੱਖ ਸੰਗਠਨਾ ਨੂੰ ਡਿਕਟੇਟਰਸ਼ਿਪ  ਵਾਂਗ ਚਲਾਇਆ ਤੇ ਉਨਾ ਦਾ ਫਰਜੰਦ ਸੁਖਬੀਰ ਸਿੰਘ ਬਾਦਲ ਵੀ ਉਸ ਹੀ ਰਸਤੇ ਤੇ ਚੱਲ ਰਿਹਾ ਹੈ ਜਿਸ ਦੀ ਅਗਵਾਈ ਹੇਠ ਪਾਰਟੀ ਨੂੰ ਲੋਕ ਸਭਾ, ਵਿਧਾਨ ਸਭਾ ਚੋਣ ਚ ਨਮੋਸ਼ੀਜਕ ਹਾਰ ਦਾ ਸਾਹਮਣਾ ਕਰਨਾ ਪਿਆ।

ਬਾਦਲ ਪਰਿਵਾਰ ਦੀ ਸਾਂਝ ਭਾਜਪਾ ਨਾਲ ਬੜਾ ਲੰਬਾ ਸਮਾਂ ਰਹੀ ਪਰ ਉਹ ਪੰਜਾਬ ਦੇ ਕੌਮੀ ਪੰਥਕ ਮਸਲੇ ਸੁਲਝਾਉਣ ਦੀ ਥਾਂ ਪਰਿਵਾਰ ਵਾਦ ਦਾ ਪਾਲਣ ਪੋਸ਼ਣ ਕਰਨ ਤੱਕ ਹੀ ਸੀਮਿਤ ਰਹੇ, ਇੰਨਾ ਪੰਜਾਬ, ਸਿੱਖ ਕੌਮ, ਸੂਬੇ ਦੀ ਅਰਥ ਵਿਵਸਥਾ, ਪੰਥਕ ਸਿਆਸਤ, ਧਾਰਮਿਕ ਮਸਲੇ, ਸਮਾਜਿਕ ਮਾਮਲੇ ਸੁਧਾਰਨ ਵੱਲ ਕੋਈ ਵਿਸ਼ੇਸ਼ਤਾ ਨਹੀ ਵਿਖਾਈ, ਜਿਸ ਦੋ ਸਿਟੇ ਵਜੋਂ ਦੇਸ਼ ਦਾ ਖੁਸ਼ਹਾਲ ਸੂਬਾ ਬਰਬਾਦ ਹੋ ਗਿਆ। ਹੁਣ ਬਾਦਲ ਪਰਿਵਾਰ ਤੋਂ ਖਹਿੜਾ ਛੁਡਾਉਣ ਦਾ ਅਹਿਮ ਮੌਕਾ ਹੈ। ਉਨਾ ਅਕਾਲੀ ਵਰਕਰ ਨੂੰ ਅਪੀਲ ਕੀਤੀ ਕਿ ਉਹ ਬਾਦਲਾਂ ਖਿਲਾਫ ਅਗੇ ਆਊਣ।

ਉਨਾ ਕਿਹਾ ਕਿ ਬਾਦਲ ਪਰਿਵਾਰ ਹਮੇਸ਼ਾ ਪੰਥ,ਪੰਜਾਬ, ਅਤੇ ਟਕਸਾਲੀ ਪ੍ਰੀਵਾਰਾਂ ਦਾ ਵਿਰੋਧੀ ਰਿਹਾ ਹੈ, ਅਤੇ ਪੰਥਕ ਸੰਸਥਾਵਾ ਪ੍ਰੰਪਰਾਵਾ ਦਾ ਘਾਣ ਕਰਦਾ ਰਿਹਾ ਹੈ,ਟਕਸਾਲੀ ਅਕਾਲੀਆਂ ਨੂੰ ਸੁਖਬੀਰ ਬਾਦਲ ਅਪਣੇ ਰਸਤੇ ਦਾ ਰੋੜਾ ਸਮਝਦਾ ਹੈ ਬੀਬੀ ਸੁਰਜੀਤ ਕੌਰ ਦੀ ਵਿਰੌਧਤਾ ਕਰ ਕੇ ਉਸ ਨੇ ਸਾਬਤ ਵੀ ਕਰ ਦਿਤਾ ਹੈ ਸੁਖਬੀਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਮਲੀਆਮੇਟ ਕਰ ਕੇ ਅਜਿਹੀ ਸਥਿਤੀ ਵਿਚ ਪੁਹੰਚ ਦੇਣਾ ਹੈ, ਜਿਥੇ ਦੁਬਾਰਾ ਸੁਰਜੀਤ ਨਾ ਹੋ ਸਕੇ। ਸੋ ਸਮੁਚੇ ਪੰਥ ਨੂੰ ਇਸ ਤੌ ਖਬਰਦਾਰ ਰਹਿਣ ਦੀ ਲੋੜ ਹੈ।

ਫੋਟੋ ਵਿੱਚ ਜਥੇਦਾਰ ਭਰਪੂਰ ਸਿੰਘ ਧਾਂਦਰਾ ਮਹਿੰਦਰ ਪਾਲ ਸਿੰਘ ਬਨਾਕਾ ਬੀਬੀ ਹਰਜੀਤ ਕੌਰ ਤਲਵੰਡੀ ਬੀਬੀ ਸੁਰਜੀਤ ਕੌਰ ਕੈਂਡੀਡੇਟ ਤੇ ਤਜਿੰਦਰ ਸਿੰਘ ਪੰਨੂ ਅਜੇਪਾਲ ਸਿੰਘ ਬਰਾੜ ਮਿਸਲ ਸਤਲੁਜ ਪ੍ਰਧਾਨ ਤੇ ਦਵਿੰਦਰ ਸਿੰਘ ਸੇਖੋਂ ਤੇ ਜਗਤਾਰ ਸਿੰਘ ਨੂੰ ਆਜਰਾ ਤੇ ਰਾਜਪਾਲ ਸਿੰਘ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ