ਯੈੱਸ ਪੰਜਾਬ
ਮੋਗਾ, ਦਸੰਬਰ 4, 2024:
ਅੱਜ ਸਵੇਰੇ ਸ੍ਰੀ Akal Takht Sahib ਜੀ ਦੇ ਹੁਕਮ ਅਨੁਸਾਰ Sukhbir Singh Badal ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋਏ ਕਾਤਲਾਨਾ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਭਾਜਪਾ ਨੇਤਾ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ Nidharak Singh Brar ਨੇ ਜਥੇਦਾਰ ਸ੍ਰੀ Akal Takht Sahib ਜੀ ਨੂੰ ਅਪੀਲ ਕੀਤੀ ਕਿ ਇਸ ਘਟਨਾ ਦਾ ਸਖਤ ਨੋਟਿਸ ਲਿਆ ਜਾਵੇ ਅਤੇ ਉਸ ਹਮਲਾਵਰ ਆਦਮੀ ਜਿਸ ਨੂੰ ਨਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅਤੇ ਨਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਭੈਅ ਹੋਵੇ ਉਸ ਨੂੰ ਸਿੱਖ ਪੰਥ ਵਿੱਚੋ ਹੀ ਛੇਕ ਦਿੱਤਾ ਜਾਵੇ ਅਤੇ ਨਾਲ ਹੀ ਉੱਚ ਪੱਧਰੀ ਜਾਂਚ ਵੀ ਕਰਵਾਈ ਜਾਵੇ।
ਸੁਖਬੀਰ ਸਿੰਘ ਬਾਦਲ 2015 ਤੋਂ ਅੱਜ ਤੱਕ ਪੂਰੇ ਪੰਜਾਬ ਵਿਚ ਆਮ ਸਮਾਜਿਕ ਅਤੇ ਰਾਜਨੀਤਕ ਸਮਾਗਮਾਂ ਵਿੱਚ ਵਿਚਰਦਾ ਰਿਹਾ ਹੈ ਪਰ ਇੰਨੇ ਸਮੇਂ ਦੌਰਾਨ ਕਦੇ ਵੀ ਕਿਸੇ ਅਜਿਹੇ ਅਨਸਰ ਨੇ ਉਸ ਵੱਲ ਕੋਈ ਸਰੀਰਕ ਨੁਕਸਾਨ ਪਹੁਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਪਰ ਹੁਣ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਤੇ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਆਨ ਸ਼ਾਨ,ਮਾਣ ਮਰਿਆਦਾ ਅਨੁਸਾਰ ਸੇਵਾ ਨਿਭਾਅ ਰਿਹਾ ਸੀ ਜਿਸ ਨਾਲ ਪੂਰੀ ਸਿੱਖ ਕੌਮ ਦੀਆਂ ਮਹਾਨ ਪ੍ਰੰਪਰਾਵਾਂ ਦੀ ਪ੍ਰਸੰਸਾ ਹੋ ਰਹੀ ਸੀ।
ਪੂਰੀ ਸਿੱਖ ਕੌਮ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਆਜ਼ਾਦ ਹਸਤੀ ਤੇ ਫ਼ਖ਼ਰ ਮਹਿਸੂਸ ਕਰ ਰਹੀ ਸੀ ਉਸ ਸਮੇਂ ਦੌਰਾਨ ਹੀ ਇਦਾਂ ਦੀ ਘਿਨਾਉਣੀ ਘਟਨਾ ਦਾ ਵਾਪਰਨਾ ਬਹੁਤ ਹੀ ਨਿੰਦਣਯੋਗ ਹੈ।