ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 27 ਅਪ੍ਰੈਲ, 2025
ਸ੍ਰੀ ਦਰਬਾਰ ਸਾਹਿਬ ਦੇ ਹੈਡ ਗੰਥੀ ਅਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ Giani Raghbir Singh ਜੀ ਨਾਲ ਏਅਰ ਇੰਡੀਆ ਵੱਲੋ Delhi ਦੇ ਇੰਦਰਾ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡੇ ਉਤੇ ਕੀਤੇ ਦੁਰਵਿਵਹਾਰ ਦੀ ਵੱਖ ਵੱਖ ਸਿੱਖ ਸੰਸਥਾਵਾਂ ਨੇ ਸਖਤ ਨਿੰਦਾ ਕੀਤੀ ਹੈ।
ਗੁਰਦਵਾਰਾ ਸਾਹਿਬ ਵੈਸਟ ਸੇਕਰਾਮੈਂਟੋ ਦੇ ਪ੍ਰਧਾਨ Narinder Singh Thandi ਨੇ ਕਿਹਾ ਕੇ ਸੈਕਰਾਮੈਂਟੋ ਤੇ ਰੋਜਵਿਲ ਚ ਹੋ ਰਹੇ ਗੁਰਮਿਤ ਸਮਾਗਮਾਂ ਵਿਚ ਸਿੰਘ ਸਾਹਿਬ ਦੀਆ ਸੰਗਤਾਂ ਉਡੀਕ ਕਰ ਰਹੀਆ ਸਨ ਬਿਜਨਸ ਕਲਾਸ ਦੀਆਂ ਟਿਕਟਾਂ ਹੋਣ ਦੇ ਬਾਵਜੂਦ ਉਨਾਂ ਨੂੰ ਗੰਦੀਆਂ ਸੀਟਾਂ ਦਿੱਤੀਆਂ ਗਈਆਂ ਤੇ ਜਲੀਲ ਕੀਤਾ ਗਿਆ।
ਇਸ ਉਪਰੰਤ ਤੁਰੰਤ ਗੁਰਦਵਾਰਾ ਸਾਹਿਬ ਵੈਸਟ ਸੇਕਰਾਮੈਂਟੋ ਦੇ ਪ੍ਰਧਾਨ ਨਰਿੰਦਰ ਸਿੰਘ ਥਾਂਦੀ ਵਲੋਂ ਤੁਰੰਤ ਟਿਕਟਾਂ ਲੈ ਕੇ ਏਮਿਰੇਟਸ ਏਅਰ ਲਾਈਨਜ਼ ਵਿਚ ਓਹਨਾ ਦਾ ਆਉਣ ਦਾ ਪ੍ਰਬੰਦ ਕੀਤਾ ਗਿਆ ਹੈ ਉਹਨਾਂ ਸੰਗਤਾਂ ਨੂੰ ਏਅਰ ਇੰਡੀਆ ਦਾ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ ਉਹਨਾਂ ਦੱਸਿਆ ਕੇ ਜਲਦੀ ਹੀ ਵਕੀਲਾਂ ਨਾਲ ਸਲਾਹ ਕਰਕੇ ਏਅਰ ਲਾਈਨ ਤੇ ਮੁਕਦਮਾਂ ਠੋਕਿਆ ਜਾਵੇਗਾ। ਕੁਝ ਲੋਕ ਇਸ ਘਟਨਾ ਨੂੰ ਸਿਆਸਤ ਨਾਲ ਵੀ ਜੋੜ ਰਹੇ ਹਨ।