Thursday, December 26, 2024
spot_img
spot_img
spot_img

Ajooni Dhillon ਦਾ ਨਵਾਂ ਗ਼ੀਤ ‘Jodi Teri Meri’ ਰਿਲੀਜ਼

ਯੈੱਸ ਪੰਜਾਬ
25 ਨਵੰਬਰ, 2024

Sawaran Singh Sandhu ਤੇ ਸਟਾਰ ਕਰੂ ਰਿਕਾਰਡਜ਼ ਦੇ ਸਹਿਯੋਗ ਨਾਲ, Ajooni Dhillon ਨੇ ਆਪਣੇ ਨਵੇਂ ਸਿੰਗਲ ਟਰੈਕ, ‘Jodi Teri Meri’ ਦਾ ਐਲਾਨ ਕੀਤਾ ਹੈ ਜੋ ਕਿ ਜੱਗੀ ਜਾਗੋਵਾਲ ਦੁਆਰਾ ਲਿਖਿਆ ਤੇ ਰਚਿਆ ਗਿਆ ਹੈ। ਅਜੂਨੀ ਢਿੱਲੋਂ ਜੋ ਕਿ ਆਪਣੇ ਪਿਛਲੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾ ਚੁੱਕੀ ਹੈ, ਆਪਣੇ ਨਵੇਂ ਗੀਤ ਦਾ ਐਲਾਨ ਕਰਕੇ ਬੇਹੱਦ ਖੁਸ਼ ਹੈ। ਅਜੂਨੀ ਢਿੱਲੋਂ ਤੇ ਪੂਰੀ ਟੀਮ ਨੇ ਮੀਡਿਆ ਦੇ ਨਾਲ ਗੱਲਬਾਤ ਕੀਤੀ ਤੇ ਆਪਣੇ ਕਿੱਸੇ ਸਾਂਝਾ ਕੀਤੇ।

ਸਵਰਨ ਸਿੰਘ ਸੰਧੂ ਨੇ ਆਪਣਾ ਉਤਸ਼ਾਹ ਦਾ ਪ੍ਰਗਟਾਵਾ ਕਰਦਿਆਂ ਕਿਹਾ, “ਸਾਨੂੰ ਅਜੂਨੀ ਢਿੱਲੋਂ ਨੂੰ ਆਪਣੇ ਕਲਾਕਾਰ ਵਜੋਂ ਪੇਸ਼ ਕਰਨ ‘ਤੇ ਬਹੁਤ ਮਾਣ ਹੈ। ਉਸ ਦੀ ਪ੍ਰਤਿਭਾ ਅਤੇ ਮਿਊਜ਼ਿਕ ਪ੍ਰਤੀ ਸਮਰਪਣ ਸੱਚਮੁੱਚ ਪ੍ਰੇਰਨਾਦਾਇਕ ਹੈ। ‘ਜੋੜੀ ਤੇਰੀ ਮੇਰੀ’ ਇੱਕ ਰੋਮੈਂਟਿਕ ਗੀਤ ਹੈ ਜੋ ਉਸਦੀ ਵਿਲੱਖਣ ਆਵਾਜ਼ ਅਤੇ ਸ਼ੈਲੀ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਦਰਸ਼ਕਾਂ ਨੂੰ ਇਹ ਨਵਾਂ ਗੀਤ ਬੇਹੱਦ ਪਸੰਦ ਹੋਵੇਗਾ ਅਤੇ ਅਜੂਨੀ ਢਿੱਲੋਂ ਦੀ ਮਨਮੋਹਕ ਆਵਾਜ਼ ਪਿਆਰ ਭਰਿਆ ਅਹਿਸਾਸ ਦੇਵੇਗੀ।”

ਅਜੂਨੀ ਢਿੱਲੋਂ ਨੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ, “ਮੈਂ ਤੁਹਾਡੇ ਸਾਰਿਆਂ ਨਾਲ ਇਹ ਨਵਾਂ ਗੀਤ ਸਾਂਝਾ ਕਰਨ ਲਈ ਉਤਸ਼ਾਹਿਤ ਹਾਂ। ‘ਜੋੜੀ ਤੇਰੀ ਮੇਰੀ’ ਮੇਰੇ ਲਈ ਬਹੁਤ ਖਾਸ ਹੈ, ਅਤੇ ਮੈਂ ਸਵਰਨ ਸਿੰਘ ਸੰਧੂ ਅਤੇ ਜੱਗੀ ਜਾਗੋਵਾਲ ਦੇ ਸ਼ਾਨਦਾਰ ਸਮਰਥਨ ਲਈ ਧੰਨਵਾਦੀ ਹਾਂ। ਇਹ ਮੇਰੇ ਸੰਗੀਤਕ ਸਫ਼ਰ ਵਿੱਚ ਇੱਕ ਹੋਰ ਕਦਮ ਹੈ, ਅਤੇ ਮੈਂ ਉਮੀਦ ਕਰਦੀ ਹਾਂ ਕਿ ਫੈਨਜ਼ ਇਸ ਗੀਤ ਨੂੰ ਆਪਣਾ ਭਰਪੂਰ ਪਿਆਰ ਦੇਣਗੇ।”

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ