- Advertisement -
ਕਹਿਣਾ ਭਾਰਤ ਸਰਕਾਰ ਨੂੰ ਪਿਆ ਬੇਲੀ,
ਨਿਭਿਆ ਸਾਡੇ ਤਾਂ ਨਾਲ ਬੱਸ ਰੂਸ ਬੇਲੀ।
ਪੱਛਮੀ ਮੁਲਕ ਭਰੋਸੇ`ਤੇ ਨਿਭਣ ਨਹੀਉਂ,
ਪਰਖ ਦੀ ਘੜੀ ਤੋਂ ਕਰਨ ਮਾਯੂਸ ਬੇਲੀ।
ਜਿੱਦਾਂ ਗਵਾਂਢ ਵਿੱਚ ਪਾਕਿ ਦੇ ਨਾਲ ਹੋਈ,
ਕੱਢਿਆ ਈ ਯਾਰੀ ਦਾ ਸਭ ਜਲੂਸ ਬੇਲੀ।
ਜਿਨ੍ਹਾਂ ਦੇਸ਼ਾਂ ਨਾਲ ਪੱਛਮ ਦੀ ਪਈ ਯਾਰੀ,
ਥਾਂ-ਥਾਂ ਹੁੰਦਾ ਇਹ ਸਾਫ ਮਹਿਸੂਸ ਬੇਲੀ।
ਜਿਹੜੇ ਸਾਂਝ ਅਮਰੀਕਾ ਵੱਲ ਕਰਨ ਚੱਲੇ,
ਗਏ ਸਨ ਰੂਸ ਨਾਲ ਸਾਂਝ ਨੂੰ ਛੋੜ ਬੇਲੀ।
ਤਜਰਬੇ ਨਾਲ ਹੈ ਉਨ੍ਹਾਂ ਨੂੰ ਅਕਲ ਆਈ,
ਔਖਾ ਕਹਿੰਦੇ ਨੇ ਪੱਛਮ ਨਾਲ ਜੋੜ ਬੇਲੀ।
-ਤੀਸ ਮਾਰ ਖਾਂ
22 ਫਰਵਰੀ , 2024
- Advertisement -