ਅੱਜ-ਨਾਮਾ
ਦਿੱਸਣ ਆਸਾਰ ਨਾ ਚੰਗੇ ਪੰਜਾਬ ਦੇ ਵਿੱਚ,
ਅਫਰਾ-ਤਫਰੀ ਜਿਹੀ ਫੈਲਦੀ ਜਾਏ ਬੇਲੀ।
ਕੋਈ ਵੀ ਉੱਠ ਕੇ ਸੁਬ੍ਹਾ ਅਖਬਾਰ ਪੜ੍ਹੀਏ,
ਖਬਰ ਤਾਂ ਮਾੜੀ ਹੀ ਸਾਹਮਣੇ ਆਏ ਬੇਲੀ।
ਕਿਸੇ ਥਾਂ ਲੁੱਟ ਤਾਂ ਕਿਤੇ ਆ ਕਤਲ ਹੁੰਦਾ,
ਬਾਜ਼ਾਰ ਆਵੇ ਤਾਂ ਪੀੜਤ ਪਛਤਾਏ ਬੇਲੀ।
ਬਹੁਤੇ ਦਿਨ ਨਾ ਲੰਘਣ ਤੇ ਖਬਰ ਮਿਲਦੀ,
ਪਕੜ ਕੇ ਜੇਲ੍ਹ ਆ ਦੋਸ਼ੀ ਪਹੁੰਚਾਏ ਬੇਲੀ।
ਕਾਬੂ ਅੰਦਰ ਹਾਲਾਤ ਨਹੀਂ ਆਉਣ ਹਾਲੇ,
ਵਧਦੀ ਅਪਰਾਧੀਆਂ ਦੀ ਫੌਜ ਜਾਏ ਬੇਲੀ।
ਵਕਤ ਦੀ ਲੋਕ ਉਡੀਕ ਪਏ ਕਰਨ ਬੇਲੀ,
ਜਦੋਂ ਕੋਈ ਕਾਬੂ ਵਿਗਾੜ`ਤੇ ਪਾਏ ਬੇਲੀ।
-ਤੀਸ ਮਾਰ ਖਾਂ
ਦਸੰਬਰ 5, 2024