ਭਾਰਤ-ਪਾਕਿ ਵਿੱਚ ਵੇਖ ਹਾਲਾਤ ਵਿਗੜੇ,
ਰਹੇ ਆ ਸਹਿਮ ਨਾਲ ਲੋਕ ਤ੍ਰਹਿਕ ਬੇਲੀ।
ਹਮਲਾ ਹੋਣ ਦੀ ਕੋਈ ਅਫਵਾਹ ਆਉਂਦੀ,
ਜ਼ਿੰਦਗੀ ਜਾਪਦੀ ਰਹੀ ਬੱਸ ਸਹਿਕ ਬੇਲੀ।
ਮੂਰਖ ਮੱਤ ਨਹੀਂ ਲੋਕਾਂ ਨੂੰ ਟਿਕਣ ਦਿੰਦੀ,
ਜਾਵਣ ਪਲਾਂ ਦੇ ਵਿੱਚ ਉਹ ਬਹਿਕ ਬੇਲੀ।
ਸੁਣਿਆ ਜਦੋਂ ਧਮਾਕਾ ਅਸਮਾਨ ਦੇ ਵਿੱਚ,
ਨਜ਼ਾਰੇ ਵੇਖਣ ਨੂੰ ਜਾਂਦੇ ਈ ਟਹਿਕ ਬੇਲੀ।
ਘੜੀ ਕੁ ਪਹਿਲਾਂ ਜੇ ਮੌਤ ਦਾ ਸਹਿਮ ਹੁੰਦਾ,
ਨਜ਼ਾਰਾ ਵੇਖਣ ਲਈ ਜਾਂਦਾ ਈ ਭੁੱਲ ਬੇਲੀ।
ਸੁਰੱਖਿਆ ਸਾਰੀ ਟਿਕਾਈ ਫਿਰ ਕਿਸੇ ਖੂੰਜੇ,
ਤੁਰ ਜਾਣ ਲੈਣ ਮੁਸੀਬਤ ਉਹ ਮੁੱਲ ਬੇਲੀ।
-ਤੀਸ ਮਾਰ ਖਾਂ
11 ਮਈ, 2025