ਭਾਖੜਾ ਝੀਲ ਵਿੱਚ ਪਾਣੀ ਹੈ ਬਹੁਤ ਥੋੜ੍ਹਾ,
ਛੱਲਾਂ ਬਹੁਤੀਆਂ ਬਾਹਰ ਰਿਹਾ ਮਾਰ ਬੇਲੀ।
ਲੁਕਵਾਂ ਫੈਸਲਾ ਜਿਹੜਾ ਕੋਈ ਜਾਏ ਕੀਤਾ,
ਪੰਜਾਬੀ ਆਖਦੇ ਹੋਇਆ ਫਿਰ ਵਾਰ ਬੇਲੀ।
ਕਰਦਾ ਕੇਂਦਰ ਹਰਿਆਣੇ ਦੀ ਤਰਫਦਾਰੀ,
ਉਨ੍ਹਾਂ ਦੀ ਆਪਣੀ ਜਿੱਧਰ ਸਰਕਾਰ ਬੇਲੀ।
ਪੰਜਾਬ ਖਿਲਾਫ ਹੀ ਚੱਲੀ ਜਾਏ ਰਾਜਨੀਤੀ,
ਸਕਦਾ ਪੰਜਾਬ ਨੂੰ ਕੋਈ ਨਹੀਂ ਚਾਰ ਬੇਲੀ।
ਆਪਣੀ ਭਾਵੇਂ ਕੋਈ ਰਾਜਸੀ ਸਾਂਝ ਹੈ ਨਹੀਂ,
ਦਰਿਆਈ ਪਾਣੀ ਫਿਰ ਦੇਂਵਦਾ ਜੋੜ ਬੇਲੀ।
ਰਗੜਿਆ ਜਾਊਗਾ ਪਾਸੇ ਜੋ ਰਿਹਾ ਫਿਰਦਾ,
ਇੱਕੋ ਜਿਹਾ ਪੈਂਤੜਾ ਵਕਤ ਦੀ ਲੋੜ ਬੇਲੀ।
-ਤੀਸ ਮਾਰ ਖਾਂ
2 ਮਈ, 2025