Tuesday, March 25, 2025
spot_img
spot_img
spot_img

ਮੁਸ਼ਕਲ ਬਹੁਤ ਹੈ ਨੌਕਰੀ ਮਸਾਂ ਮਿਲਦੀ, ਮਿਲਦੀ ਜਦੋਂ ਤਾਂ ਚੜ੍ਹੇ ਫਿਰ ਚਾਅ ਬੇਲੀ

ਮੁਸ਼ਕਲ ਬਹੁਤ ਹੈ ਨੌਕਰੀ ਮਸਾਂ ਮਿਲਦੀ,
ਮਿਲਦੀ ਜਦੋਂ ਤਾਂ ਚੜ੍ਹੇ ਫਿਰ ਚਾਅ ਬੇਲੀ।

ਲੱਗਾ ਜਿਨ੍ਹਾਂ ਲਈ ਹਾਲੇ ਨਹੀਂ ਵਾਰ ਹੁੰਦਾ,
ਕਹਿੰਦੇ ਲੱਗ ਗਿਆ ਏਸ ਦਾ ਦਾਅ ਬੇਲੀ।

ਕਈ ਤਾਂ ਇਹ ਵੀ ਕਹਿਣ ਨੂੰ ਪੁੱਜ ਜਾਂਦੇ,
ਲੱਗਾ ਪੋਸਟ ਦਾ ਕਿੰਨਾ ਦੱਸ ਭਾਅ ਬੇਲੀ।

ਸੁਣਨ ਵਾਲੇ ਨੂੰ ਆਉਂਦਾ ਹੈ ਕਦੇ ਹਾਸਾ,
ਕਦੇ ਆਵੇ ਫਿਰ ਸੁਣਦਿਆਂ ਤਾਅ ਬੇਲੀ।

ਏਨੀ ਮੁਸ਼ਕਲ ਇਹ ਨੌਕਰੀ ਮਿਲੀ ਹੁੰਦੀ,
ਰੱਖਣਾ ਚਾਹੀਦਾ ਇਹਦਾ ਈ ਮਾਣ ਬੇਲੀ।

ਚੰਦ ਕੁ ਨੋਟਾਂ ਦੇ ਖਾਤਰ ਜੋ ਜਾਣ ਪਕੜੇ,
ਕਰਦੇ ਪਾਪੀ ਉਹ ਮਾਣ ਦਾ ਘਾਣ ਬੇਲੀ।

-ਤੀਸ ਮਾਰ ਖਾਂ
23 ਮਾਰਚ , 2025

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ