ਹੋਇਆ ਹਾਦਸਾ ਜਿੱਡਾ ਗੁਜਰਾਤ ਦੇ ਵਿੱਚ,
ਉਸ ਨੇ ਦਿੱਤਾ ਈ ਦਰਦ ਨਿਹਾਇਤ ਬੇਲੀ।
ਜਾਗਿਆ ਮਹਿਕਮਾ ਭਾਰਤ ਦਾ ਹਵਾਬਾਜ਼ੀ,
ਏਅਰ ਇੰਡੀਆ ਨੂੰ ਕਰੀ ਹਦਾਇਤ ਬੇਲੀ।
ਤਿੰਨਾਂ ਅਧਿਕਾਰੀਆਂ ਨੂੰ ਕਿਹਾ ਲਾਉ ਖੂੰਜੇ,
ਲੱਭਦੀ ਜਿਨ੍ਹਾਂ ਦੀ ਸਾਰੀ ਸ਼ਿਕਾਇਤ ਬੇਲੀ।
ਦੇਣੀ ਅੱਗੇ ਲਈ ਕਿਸੇ ਨੂੰ ਢਿੱਲ ਕੋਈ ਨਾ,
ਪਾ ਦਿਉ ਸਦਾ ਦੀ ਪੱਕੀ ਰਿਵਾਇਤ ਬੇਲੀ।
ਏਅਰ ਇੰਡੀਆ ਨੂੰ ਕਰੀ ਹਦਾਇਤ ਤਕੜੀ,
ਮਹਿਕਮਾ ਖੁਦ ਸੁੱਤਾ ਕਿਉਂ ਹੈ ਰਿਹਾ ਬੇਲੀ।
ਮਹਿਕਮੇ ਇਹਦੇ ਵੀ ਅਫਸਰ ਜੋ ਰਹੇ ਸੁੱਤੇ,
ਕਿਉਂ ਨਹੀਂ ਉਨ੍ਹਾਂ ਨੂੰ ਕੱਖ ਵੀ ਕਿਹਾ ਬੇਲੀ।
-ਤੀਸ ਮਾਰ ਖਾਂ
22 ਜੂਨ, 2025