ਵੱਜਦੇ ਰਹਿੰਦੇ ਆ ਬਿਨਾਂ ਸ਼ੱਕ ਬੜੇ ਛਾਪੇ,
ਲੱਗਦੀ ਨਹੀਂਉਂ ਅਪਰਾਧ ਨੂੰ ਠੱਲ੍ਹ ਬੇਲੀ।
ਅਮਲਾ-ਫੈਲਾ ਜੇ ਦਿਲੋਂ ਨਹੀਂ ਸਾਥ ਦੇਵੇ,
ਲੱਗਣੀ ਸਿਰੇ ਨਹੀਂ ਕਦੀ ਵੀ ਗੱਲ ਬੇਲੀ।
ਛਾਪਾ ਮਾਰਨ ਲਈ ਟੀਮ ਤਾਂ ਜਾਏ ਪਿੱਛੋਂ,
ਸੁਨੇਹਾ ਪਹਿਲਾਂ ਹੀ ਦੇਂਦੇ ਈ ਘੱਲ ਬੇਲੀ।
ਗੰਦੇ ਅਨਸਰ ਨੂੰ ਪਾਈ ਨਹੀਂ ਨੱਥ ਜਾਵੇ,
ਮਿਲਣੀ ਸਫਲਤਾ ਦੀ ਕਿੱਦਾਂ ਭੱਲ ਬੇਲੀ।
ਪੁਰਜ਼ੇ ਸਰਕਾਰ ਦੇ ਆਪਣੇ ਠੀਕ ਨਾਹੀਂ,
ਮਿਲ ਕੇ ਚੱਲਣ ਨੂੰ ਨਹੀਂ ਤਿਆਰ ਬੇਲੀ।
ਚੁਸਤ-ਦਰੁਸਤ ਪ੍ਰਬੰਧ ਨੂੰ ਕਰੇ ਪਹਿਲਾਂ,
ਚਾਹੁੰਦੀ ਦਿਲੋਂ ਜੇ ਸਿੱਟੇ ਸਰਕਾਰ ਬੇਲੀ।
-ਤੀਸ ਮਾਰ ਖਾਂ
19 ਜੂਨ, 2025